ਕੀ ਸਹੂਲਤਾਂ ਦੀ ਘਾਟ ਕਾਰਨ ਗਈ ਜਰਨੈਲ ਸਿੰਘ ਦੀ ਜਾਨ, ਆਪ ਲੀਡਰਾਂ ਨੇ ਚੁੱਕੇ ਸਵਾਲ ?
ਨਵੀਂ ਦਿੱਲੀ, 14 ਮਈ 2021 - ਦਿੱਲੀ ਦੀ ਆਮ ਆਦਮੀ ਪਾਰਟੀ ਦੇ ਸਾਬਕਾ ਐਮ ਐਲ ਏ ਜਰਨੈਲ ਸਿੰਘ ਦਾ ਅੱਜ ਕੋਰੋਨਾ ਕਾਰਨ ਦੇਹਾਂਤ ਹੋ ਗਿਆ। ਜਿਨ੍ਹਾਂ ਦੀ ਮੌਤ 'ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਨਮੀਤ ਸਿੰਘ ਵੱਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਉਨ੍ਹਾਂ ਦੀ ਮੌਤ ਸਬੰਧੀ ਦਿੱਲੀ ਦੇ ਤਿੰਨ ਪ੍ਰਮੁੱਖ ਸਿੱਖ ਆਗੂਆਂ 'ਤੇ ਸਵਾਲ ਖੜ੍ਹੇ ਕੀਤੇ ਗਏ। ਇਨ੍ਹਾਂ ਵੱਲੋਂ ਕਿਹਾ ਗਿਆ ਕਿ ਮਨਜਿੰਦਰ ਸਿੰਘ ਸਿਰਸਾ, ਮਨਜੀਤ ਸਿੰਘ ਜੀਕੇ ਅਤੇ ਪਰਮਜੀਤ ਸਿੰਘ ਸਰਨਾ ਸਭ ਨੂੰ ਫੋਨ ਕਰਕੇ ਜਰਨੈਲ ਸਿੰਘ ਦੀ ਜ਼ਿੰਦਗੀ ਲਈ ਜ਼ਰੂਰੀ ਮਸ਼ੀਨ 'ਐਕਮੋ' ਦਾ ਪ੍ਰਬੰਧ ਕਰਨ ਲਈ ਕਿਹਾ ਗਿਆ, ਪਰ ਸਭ ਵੱਲੋਂ ਹਾਂ ਪੱਖੀ ਹਾਮੀ ਤਾਂ ਭਰੀ ਗਈ ਪਰ ਕਿਸੇ ਵੱਲੋਂ ਵੀ ਕੁੱਝ ਨਹੀਂ ਕੀਤਾ ਗਿਆ, ਜਿਸ ਕਾਰਨ ਭਾਈ ਜਰਨੈਲ ਸਿੰਘ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ।
ਇਨ੍ਹਾਂ ਵੱਲੋਂ ਇਹ ਵੀ ਇਲਜ਼ਾਮ ਲਾਏ ਗਏ ਕਿ ਇਹ ਆਗੂ ਸਿਰਫ ਆਪਣਾ ਨਾਂਅ ਚਮਕਾਉਣ ਲਈ ਹੀ ਸਭ ਕੁੱਝ ਕਰਦੇ ਹਨ ਪਰ ਇਨ੍ਹਾਂ ਤਿੰਨਾਂ ਦੀ ਸਿੱਖ ਕੌਮ ਨੂੰ ਕੀ ਦੇਣ ਹੈ ਇਸ ਸਬੰਧੀ ਇਨ੍ਹਾਂ ਤੋਂ ਸਵਾਲ ਪੁੱਛਿਆ ਜਾਵੇ ?