ਕੁਲਵਿੰਦਰ ਸਿੰਘ
ਅੰਮ੍ਰਿਤਸਰ 15 ਮਈ 2021 - ਕਾਂਗਰਸ ਪਾਰਟੀ ਦੇ ਬਾਬਾ ਬੋਹੜ ਅੰਮ੍ਰਿਤਸਰ ਤੋਂ 6 ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ 100 ਸਾਲ ਦੇ ਰਘੂਨੰਦਨ ਲਾਲ ਭਾਟੀਆ ਨੇ ਅੱਜ ਸਵੇਰੇ ਆਪਣੇ ਆਖ਼ਰੀ ਸਾਹ ਲਏ ਉਨ੍ਹਾਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਡਾ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਇਕ ਆਮ ਪਰਿਵਾਰ ਤੋਂ ਲੈ ਕੇ ਸਫਲ ਰਾਜਨੀਤਿਕ ਦੇ ਸਫ਼ਰ ਦੇ ਪਿੱਛੇ ਰਘੂਨੰਦਨ ਲਾਲ ਭਾਟੀਆ ਦਾ ਹੀ ਯੋਗਦਾਨ ਸੀ ਉਨ੍ਹਾਂ ਕਿਹਾ ਕਿ ਰਘੁਨੰਦਨ ਲਾਲ ਭਾਟੀਆ ਦੇ ਨਾਲ ਬਿਤਾਇਆ ਹਰ ਇੱਕ ਪਲ ਉਨ੍ਹਾਂ ਨੂੰ ਯਾਦ ਹੈ ਅਤੇ ਉਨ੍ਹਾਂ ਦੀ ਦੇਣ ਨੂੰ ਉਹ ਕਦੇ ਵੀ ਨਹੀਂ ਭੁਲਾ ਸਕਦੇ ਉਨ੍ਹਾਂ ਕਿਹਾ ਕਿ ਉਨ੍ਹਾਂ ਵਰਗੇ ਕਈ ਵਿਧਾਇਕ ਰਘੂਨੰਦਨ ਲਾਲ ਭਾਟੀਆ ਦੇ ਬਣਾਏ ਹੋਏ ਹਨ ਅਤੇ ਕਾਂਗਰਸ ਪਾਰਟੀ ਵੀ ਉਨ੍ਹਾਂ ਦੀ ਸੇਵਾ ਦੀ ਹਮੇਸ਼ਾਂ ਕਰਜ਼ਦਾਰ ਰਹੇਗੀ ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲੇ ਸਵਰਗਵਾਸੀ ਰਘੂਨੰਦਨ ਲਾਲ ਭਾਟੀਆ ਦਾ 100 ਵਾਂ ਜਨਮ ਦਿਨ ਮਨਾਉਣ ਲਈ ਡਾ ਰਾਜ ਕੁਮਾਰ ਵੇਰਕਾ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ ਸਨ ਅਤੇ ਰਘੂਨੰਦਨ ਲਾਲ ਭਾਟੀਆ ਉਸ ਸਮੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ ਡਾ ਰਾਜ ਕੁਮਾਰ ਵੇਰਕਾ ਵੱਲੋਂ ਉਸ ਸਮੇਂ ਦੀ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਕੁਝ ਦਿਨ ਪਹਿਲਾਂ ਉਹ ਕੋਰੋਨਾ ਤੋਂ ਪੀਡ਼ਤ ਹੋ ਗਏ ਸਨ ਅਤੇ ਅੱਜ ਉਨ੍ਹਾਂ ਨੇ ਸਵੇਰੇ ਆਪਣੇ ਸਵਾਸ ਛੱਡ ਦਿੱਤੇ
ਰਾਜਨੀਤਕ ਸਫਰ ਤੇ ਝਾਤ
ਉਂਝ ਤਾਂ ਰਘੁਨੰਦਨ ਲਾਲ ਭਾਟੀਆ ਦਾ ਰਾਜਨੀਤਿਕ ਸਫ਼ਰ ਬਹੁਤ ਪਹਿਲਾਂ ਸ਼ੁਰੂ ਹੋ ਗਿਆ ਸੀ ਪਰ ਸਭ ਤੋਂ ਮਹੱਤਵਪੂਰਨ 1984 ਵਿਚ ਹੋਏ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਚੋਣਾਂ ਰਘੂਨੰਦਨ ਲਾਲ ਭਾਟੀਆ ਦੇ ਭਰਾ ਦੁਰਗਾਦਾਸ ਭਾਟੀਆ ਨੇ ਕਾਂਗਰਸ ਵੱਲੋਂ ਅੰਮ੍ਰਿਤਸਰ ਲੋਕ ਸਭਾ ਤੋਂ ਚੋਣ ਜਿੱਤੀ ਸੀ ਪਰ ਇੱਕ ਸਾਲ ਬਾਅਦ ਹੀ ਦੁਰਗਾ ਦਾਸ ਭਾਟੀਆ ਦਾ ਦੇਹਾਂਤ ਹੋ ਗਿਆ ਉਸ ਤੋਂ ਬਾਅਦ ਜ਼ਿਮਨੀ ਚੋਣ ਵਿੱਚ ਰਘੂਨੰਦਨ ਲਾਲ ਭਾਟੀਆ ਨੂੰ ਕਾਂਗਰਸ ਵੱਲੋਂ ਮੈਦਾਨ ਵਿੱਚ ਉਤਾਰਿਆ ਗਿਆ ਭਾਟੀਆ ਨੇ ਜੱਗ ਦੱਤ ਸ਼ਰਮਾ ਨੂੰ ਹਰਾ ਕੇ ਇਹ ਚੋਣ ਜਿੱਤ ਕੇ ਕਾਂਗਰਸ ਪਾਰਟੀ ਦੀ ਇੱਜ਼ਤ ਨੂੰ ਕਾਇਮ ਰੱਖਿਆ ਸੀ
ਐਮਰਜੈਂਸੀ ਤੋਂ ਬਾਅਦ ਜਨਤਾ ਪਾਰਟੀ ਦੇ ਉਮੀਦਵਾਰ ਡਾ ਬਲਦੇਵ ਪ੍ਰਕਾਸ਼ ਨੇ ਰਘੂਨੰਦਨ ਲਾਲ ਭਾਟੀਆ ਨੂੰ ਫਿਰ ਇੱਕ ਵਾਰ ਸ਼ਿਕਸਤ ਦਿੱਤੀ 1980 ਦੇ ਲੋਕ ਸਭਾ ਚੋਣਾਂ ਵਿੱਚ ਰਘੂਨੰਦਨ ਲਾਲ ਭਾਟੀਆ ਨੇ ਭਾਜਪਾ ਦੇ ਡਾ ਬਲਦੇਵ ਪ੍ਰਕਾਸ਼ ਨੂੰ ਹਰਾ ਕੇ ਫੇਰ ਲੋਕ ਸਭਾ ਸੀਟ ਤੇ ਕਬਜ਼ਾ ਕਰ ਲਿਆ 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਤੇ ਦਿੱਲੀ ਦੰਗਿਆਂ ਦੇ ਬਾਵਜੂਦ ਭਾਟੀਆ ਚੋਣ ਜਿੱਤ ਗਏ1989 ਚੋਣਾਂ ਦੇ ਦੌਰਾਨ ਕਾਲਾ ਦੌਰ ਚੱਲ ਰਿਹਾ ਸੀ ਉਦੋਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਕਿਰਪਾਲ ਸਿੰਘ ਬਤੌਰ ਆਜ਼ਾਦ ਉਮੀਦਵਾਰ ਮੈਦਾਨ ਵਿੱਚ ਉੱਤਰੇ ਤੇ ਆਰ ਐਲ ਭਾਟੀਆ ਨੂੰ ਹਰਾ ਦਿੱਤਾ 1991 ਅਤੇ 1996 ਦੇ ਚੋਣਾਂ ਵਿੱਚ ਵੀ ਭਾਟੀਆ ਨੂੰ ਜਿੱਤ ਮਿਲੀ ਇਸ ਤੋਂ ਕਈ ਵਰ੍ਹਿਆਂ ਬਾਅਦ 1998 ਦੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਵਲੋਂ ਦਯਾ ਸਿੰਘ ਸੋਢੀ ਨੂੰ ਐੱਮ ਪੀ ਚੋਣਾਂ ਵਿਚ ਭੇਜਿਆ ਗਿਆ ਸੋਢੀ ਨੇ ਭਾਟੀਆ ਨੂੰ ਹਰਾ ਕੇ ਸੀਟ ਜਿੱਤੀ
1999 ਵਿੱਚ ਦਯਾ ਸਿੰਘ ਸੋਢੀ ਫੇਰ ਰਘੂਨੰਦਨ ਲਾਲ ਭਾਟੀਆ ਕੋਲੋਂ ਹਾਰ ਗਏ ਇਸ ਤੋਂ ਬਾਅਦ 2004 ਵਿਚ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਵੱਲੋਂ 2004 2007 ਅਤੇ 2009 ਤਕ ਤਿੰਨ ਵਾਰੀ ਜਿੱਤ ਕੇ ਹੈਟ੍ਰਿਕ ਬਣਾਈ ਸੀ
ਭਾਟੀਆ 23 ਜੂਨ 2004 ਤੋਂ 10 ਜੁਲਾਈ, 2008 ਤੱਕ ਕੇਰਲਾ ਦੇ ਰਾਜਪਾਲ ਅਤੇ 10 ਜੁਲਾਈ, 2008 ਤੋਂ 28 ਜੂਨ, 2009 ਤੱਕ ਬਿਹਾਰ ਦੇ ਰਾਜਪਾਲ ਰਹੇ। ਇਸ ਤੋਂ ਇਲਾਵਾ ਭਾਟੀਆ 1992 ਵਿਚ ਪੀ ਵੀ ਨਰਸਿਮਹਾ ਰਾਓ ਦੀ ਸਰਕਾਰ ਵਿਚ ਵਿਦੇਸ਼ ਰਾਜ ਮੰਤਰੀ ਸਨ। ਉਸਨੇ 1982 ਤੋਂ 1984 ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ ਅਤੇ 1991 ਵਿੱਚ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਬਣੇ।