ਮੁਕਤਸਰ: ਕੋਰੋਨਾ ਨਾਲ 14 ਮੌਤਾਂ, 298 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 15 ਮਈ 2021-ਜ਼ਿਲ੍ਹੇ ਅੰਦਰ ਅੱਜ ਫ਼ਿਰ ਸਿਹਤ ਵਿਭਾਗ ਵੱਲੋਂ 14 ਹੋਰ ਮੌਤਾਂ ਸਮੇਤ 298 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਵਿਭਾਗ ਦੀ ਰਿਪੋਰਟ ਅਨੁਸਾਰ ਅੱਜ 272 ਮਰੀਜ਼ਾਂ ਨੂੰ ਠੀਕ ਕਰਕੇ ਘਰ ਭੇਜਿਆ ਗਿਆ ਹੈ। ਅੱਜ 1670 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 8806 ਸੈਂਪਲ ਬਕਾਇਆ ਪਏ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 2540 ਨਵੇਂ ਸੈਂਪਲ ਵੀ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 12672 ਹੋ ਗਈ ਹੈ, ਜਿਸ ਵਿੱਚੋਂ ਹੁਣ ਤੱਕ ਕੁੱਲ 9007 ਮਰੀਜ਼ਾਂ ਨੂੰ ਰਿਲੀਵ ਕੀਤਾ ਜਾ ਚੁੱਕਾ ਹੈ, ਜਦੋਂਕਿ ਹੁਣ 3367 ਕੇਸ ਸਰਗਰਮ ਚੱਲ ਰਹੇ ਹਨ।
ਉਧਰ ਅੱਜ ਕੋਰੋਨਾ ਕਰਕੇ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ 63 ਸਾਲਾ ਵਿਅਕਤੀ, ਕਿੱਲਿਆਂਵਾਲੀ ਤੋਂ 45 ਸਾਲਾ ਔਰਤ, ਘੁਮਿਆਰਾ ਤੋਂ 65 ਸਾਲਾ ਔਰਤ, ਬਾਦੀਆਂ ਤੋਂ 70 ਸਾਲਾ ਵਿਅਕਤੀ, ਗਿੱਦੜਬਾਹਾ ਤੋਂ 36 ਸਾਲਾ ਔਰਤ ਤੇ 65 ਸਾਲਾ ਵਿਅਕਤੀ, ਮਲੋਟ ਤੋਂ 55 ਸਾਲਾ ਔਰਤ, ਮਧੀਰ ਤੋਂ 55 ਸਾਲਾ ਵਿਅਕਤੀ, ਰੁਪਾਣਾ ਤੋਂ 65 ਸਾਲਾ ਵਿਅਕਤੀ, ਮੌੜ ਤੋਂ 75 ਸਾਲਾ ਔਰਤ, ਸੁਖਨਾ ਅਬਲੂ ਤੋਂ 55 ਸਾਲਾ ਔਰਤ, ਖੋਖਰ ਤੋਂ 80 ਸਾਲਾ ਔਰਤ, ਹਰੀਕੇਕਲਾਂ ਤੋਂ 65 ਸਾਲਾ ਔਰਤ ਤੇ ਸਮਾਘ ਤੋਂ 45 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਹੁਣ ਕੋਰੋਨਾ ਮੌਤਾਂ ਦਾ ਅੰਕੜਾ 298 ਹੋ ਚੁੱਕਾ ਹੈ।