ਨਵਾਂਸ਼ਹਿਰ 'ਚ ਕਰੋਨਾ ਨਾਲ 4 ਮੌਤਾਂ, 56 ਪਾਜ਼ਿਟਿਵ
ਰਾਜਿੰਦਰ ਕੁਮਾਰ
ਨਵਾਂਸ਼ਹਿਰ 15 ਮਈ, 2021-
ਜ਼ਿਲੇ ਵਿਚ ਸ਼ਨੀਵਾਰ ਨੂੰ ਕੋਰੋਨਾ ਦੀ ਕਾਰਨ ਬਲਾਕ ਮੁਜ਼ੱਫਰਪੁਰ ਦੀ ਇਕ 68 ਸਾਲਾ ਔਰਤ ਦੀ ਮੋਤ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਹੋ ਗਈ ਅਤੇ ਇਕ 68 ਸਾਲਾਂ ਔਰਤ ਬਲਾਕ ਸੁੱਜੋ ਦੀ ਮੋਤ ਜਲੰਧਰ ਦੇ ਇਕ ਨਿੱਜੀ ਹਸਪਤਾਲ
ਵਿਚ ਮੌਤ ਹੋ ਗਈ ਅਤੇ ਬਲਾਕ ਬੰਗਾ ਦੀ ਇਕ 75 ਸਾਲਾਂ ਬਜ਼ੁਰਗ ਔਰਤ ਦੀ ਮੌਤ ਪਟਿਆਲਾ ਦੇ ਇਕ ਹਸਪਤਾਲ ਵਿਚ ਹੋ ਗਈ ਇਕ 62 ਸਾਲਾਂ ਬਜ਼ੁਰਗ ਔਰਤ ਬਲਾਕ ਮੁਜੱਫਰਪੁਰ ਦੀ ਮੌਤ ਨਵਾਂ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਹੋਈ ਇਹ ਜਾਣਕਾਰੀ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 10095
ਵਿਅਕਤੀ ਕਰੋਨਾ ਪਾਜੀਟਿਵ ਮਰੀਜ ਆ ਚੁੱਕੇ ਹਨ। ਇਨ੍ਹਾਂ ਵਿਚੋਂ 8984 ਲੋਕ ਤੰਦਰੁਸਤ ਹੋ ਗਏ ਹਨ। ਇਸ ਤੋਂ ਇਲਾਵਾ, ਜ਼ਿਲ੍ਹਾ ਕੋਰੋਨਾ ਤੋਂ ਹੁਣ ਤੱਕ 280 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਜਿਲ੍ਹੇ ਵਿਚ 205529 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ 1242 ਦੀ ਰਿਪੋਟ ਆਣੀ ਬਾਕੀ ਹੈ ਅਤੇ ਇਸ ਵੇਲੇ ਜ਼ਿਲੇ ਵਿਚ 759 ਮਾਮਲੇ ਸਰਗਰਮ ਹਨ ਸ਼ਨੀਵਾਰ ਨੂੰ ਬਲਾਕ ਬਲਾਚੌਰ ਤੋਂ 17 ,ਮੁਜ਼ੱਫਰਪੁਰ ਤੋਂ 12,ਸੁਜੋੋ ਤੋਂ 09 ਸੜੋਆ ਤੋਂ 08 ਰਾਹੌਂ ਤੋਂ 02, ਮੁਕੰਦਪੁਰ ਤੋਂ 01, ਨਵਾਂ ਸ਼ਹਿਰ ਤੋਂ 05 ਅਤੇ ਬੰਗਾ ਤੋਂ 02 ਪਾਂਜੀਟਿਵ ਮਾਮਲੇ ਸਾਹਮਣੇ ਆਏ ਹਨ।