ਪਟਿਆਲਾ: ਉਸਾਰੀ ਅਧੀਨ ਇਮਾਰਤ ਡਿੱਗੀ, ਇਕ ਫੱਟੜ
ਜੀ ਐਸ ਪੰਨੂ
ਪਟਿਆਲਾ, 3 ਜੂਨ, 2021: ਪਟਿਆਲਾ ਵਿਚ ਅੱਜ ਇਕ ਉਸਾਰੀ ਅਧੀਨ ਇਮਾਰਤ ਡਿੱਗ ਗਈ, ਪਰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਲਾਂਕਿ ਘਟਨਾ ਵਿਚ ਇਕ ਵਿਅਕਤੀ ਫੱਟੜ ਹੋ ਗਿਆ ਹੈ।
ਘਟਨਾ ਮਾਈ ਦੀ ਸਰਾਂ ਕੋਲ ਵਾਪਰੀ ਜਿਥੇ ਇਕ ਨਵੇਂ ਬਣ ਰਹੇ ਮਕਾਨ ਦਾ ਲੈਂਟਰ ਪਾਉਣ ਦੀ ਤਿਆਰੀ ਚੱਲ ਰਹੀ ਸੀ।
ਪਟਿਆਲਾ ਵਿਖੇ ਸਨੋਰੀ ਅੱਡੇ ਨੇੜੇ ਨਵੀਂ ਬਣ ਰਹੀ ਅਨਾਜ ਮੰਡੀ ਨਜ਼ਦੀਕ ਨਾਜਾਇਜ਼ ਤੌਰ ਤੇ ਉਸਾਰੀ ਅਧੀਨ ਬਿਲਡਿੰਗ ਡਿੱਗ ਪਈ। ਉਸਾਰੀ ਅਧੀਨ ਬਿਲਡਿੰਗ ਦਾ ਲੈਂਟਰ ਪਾਇਆ ਜਾ ਰਿਹਾ ਸੀ ਅਤੇ ਇਸੇ ਦੌਰਾਨ ਲੈਂਟਰ ਡਿੱਗਣ ਕਰਨਾ ਚਾਰ ਮਜ਼ਦੂਰ ਲੈਂਟਰ ਥੱਲੇ ਦੱਬ ਗਏ। ਲੋਕਾਂ ਨੇ ਉਨ੍ਹਾਂ ਨੂੰ ਕੱਢ ਕੇ ਹਸਪਤਾਲ ਭੇੇਜਿਆ। ਇਕ ਮਜ਼ਦੂਰ ਕਾਫ਼ੀ ਜ਼ਖਮੀ ਹੈ।
ਕਾਰਪੋਰੇਸ਼ਨ ਤੋਂ ਇਸ ਦਾ ਅਜੇ ਨਕਸ਼ਾ ਵੀ ਪਾਸ਼ ਨਹੀਂ ਹੋੋਇਆ ਸੀ ਪੁੁਲਿਸ ਮੌਕੇ ਤੇ ਪਹੁੰਚ ਗਈ ਹੈ। ਆਪ ਦੇ ਲੀਡਰ ਗੋਗੀਆ ਕਹਿੰਦੇ ਨੇ ਕਿਹਾ ਕਿ ਅਹਿਜੀਆਂ ਪਟਿਆਲਾ ਵਿਖੇ ਕਾਰਪੋਰੇੇਸ਼ਨ ਦੀ ਮਦਦ ਨਾਲ ਬਹੁਤ ਥਾਵਾਂ ਤੇ ਨਜਾਇਜ਼ ਬਿਲਡਿੰਗਾਂ ਬਣ ਰਹੀਆਂ ਹਨ। ਬਿਲਡਿੰਗ ਦਾ ਮਾਲਿਕ ਕਿਤੇੇ ਨਜ਼ਰ ਨਹੀਂ ਆ ਰਿਹਾ ਸੀ। ਪ੍ਰਸ਼ਾਸਨ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਸੀ।