ਅਕਾਲੀ-ਕਾਂਗਰਸ ਇੱਕ ਸਿੱਕੇ ਦੇ ਦੋ ਹਿੱਸੇ, ਭਾਜਪਾ ਫਿਰਕੂ ਪਾਰਟੀ ,ਪੰਜਾਬੀਆਂ ਲਈ 'ਆਪ' ਆਸ ਦੀ ਕਿਰਨ : ਬਰਸਟ
ਜਗਤਾਰ ਸਿੰਘ
ਪਟਿਆਲਾ 4 ਜੂਨ 2021 : ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਸੁਖਪਾਲ ਖਹਿਰਾ ਅਤੇ ਬਾਕੀ ਐਮ.ਐਲ.ਏਜ਼ ਦੀ ਮੌਕਾਪ੍ਰਸਤੀ ਪੰਜਾਬੀਆਂ ਸਾਹਮਣੇ ਆ ਚੁੱਕੀ ਹੈ। ਵਿਧਾਨ ਸਭਾ ਦੇ ਸਪੀਕਰ ਰਾਣਾ ਕੇ .ਪੀ ਸਿੰਘ ਵੱਲੋਂ ਸੰਵਿਧਾਨਕ ਪਰੰਪਰਾਵਾਂ ਦੀ ਪਾਲਣਾ ਨਾ ਕਰਨਾ ਵੀ ਬਹੁਤ ਮੰਦਭਾਗਾ ਹੈ।ਆਮ ਆਦਮੀ ਪਾਰਟੀ ਪੰਜਾਬੀਆਂ ਲਈ ਇਕੋ ਇਕ ਆਸ ਦੀ ਕਿਰਨ ਹੈ। ਕਾਂਗਰਸ ਅਤੇ ਬਾਦਲ ਦਲ ਇਕੋ ਸਿੱਕੇ ਦੇ ਦੋ ਪਾਸੇ ਹਨ। ਕਿਸਾਨ ,ਮਜ਼ਦੂਰ ,ਵਪਾਰੀ ,ਛੋਟੇ ਦੁਕਾਨਦਾਰ ਕਾਰਖਾਨੇਦਾਰ ਮੁਲਾਜ਼ਮ ਅਤੇ ਜਨਤਾ ਅੱਜ ਆਰਥਿਕ ਪੱਖੋਂ ਬੁਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਭਾਰਤੀ ਜਨਤਾ ਪਾਰਟੀ ਨੇ ਹਿੰਦੁਸਤਾਨ ਨੂੰ ਫ਼ਿਰਕੂ ਰਾਹਾਂ ਤੇ ਵੰਡਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਅਤੇ ਭਾਰਤ ਦੀ ਆਰਥਿਕਤਾ ਬਰਬਾਦ ਕਰ ਦਿੱਤੀ ਹੈ ।
ਪੰਜਾਬੀਆਂ ਨੂੰ ਸਾਰੇ ਰਾਜਨੀਤਕ ਆਰਥਿਕ ਅਤੇ ਸਮਾਜਿਕ ਹਾਲਾਤ ਸਮਝਦੇ ਹੋਏ ਮੌਕਾਪ੍ਰਸਤ ਲੋਕਾਂ ਨੂੰ ਪਛਾਣ ਕੇ ਹੀ ਸਹੀ ਨੀਤੀਆਂ ਦੇਣ ਵਾਲੀ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ ਪੰਜਾਬੀਆਂ ਨੂੰ ਸਾਰੇ ਰਾਜਨੀਤਕ ਆਰਥਿਕ ਅਤੇ ਸਮਾਜਿਕ ਹਾਲਾਤ ਸਮਝਦੇ ਹੋਏ ਮੌਕਾਪ੍ਰਸਤ ਲੋਕਾਂ ਨੂੰ ਪਛਾਣ ਕਰਕੇ । ਪਿਛਲੇ ਸਮੇਂ ਵਿੱਚ ਗੁਮਰਾਹ ਪ੍ਰਚਾਰ ਵਿੱਚ ਆ ਕੇ ਜਿਨ੍ਹਾਂ ਅੰਮਾਂ ਦਾ ਲੋਕ ਹਿਤੈਸ਼ੀ ਵੀਰਾਂ ਨੇ ਖਹਿਰੇ ਵਰਗਿਆਂ ਮਗਰ ਲੱਗ ਕੇ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ ਉਨ੍ਹਾਂ ਨੂੰ ਮੁੜ ਵਾਪਸ ਆਉਣ ਦੀ ਅਪੀਲ ਕੀਤੀ ਜਾਂਦੀ ਹੈ ।ਪੰਜਾਬ ਨੂੰ ਬਚਾਉਣ ਲਈ ਸਾਰੇ ਪੰਜਾਬ ਹਿਤੈਸ਼ੀ ਈਮਾਨਦਾਰ ਵੀਰਾਂ ਭੈਣਾਂ ਦਾ ਇਕ ਪਲੇਟਫਾਰਮ ਆਮ ਆਦਮੀ ਪਾਰਟੀ ਦੀ ਅਗਵਾਈ ਵਿਚ ਇਕੱਠੇ ਹੋ ਕੇ ਬਾਦਲ ਦਲ ਭਾਜਪਾ ਅਤੇ ਕਾਂਗਰਸ ਪਾਰਟੀਆਂ ਦਾ ਢੁਕਵਾਂ ਵਿਰੋਧ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਹਿੱਤ ਨੀਤੀਆਂ ਦਾ ਪ੍ਰਚਾਰ ਪ੍ਰਸਾਰ ਹੀ ਪੰਜਾਬ ਨੂੰ ਬਚਾ ਸਕਦਾ ਹੈ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਉਸਾਰੂ ਸੋਚ ਲੈ ਕੇ ਕੰਮ ਕਰਨ।
ਕੇਂਦਰ ਦੀ ਮੋਦੀ ਸਰਕਾਰ ਦਾ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਪ੍ਰਤੀ ਵਤੀਰਾ ਭਾਰਤ ਦੀ ਆਰਥਿਕਤਾ ਬਰਬਾਦ ਕਰ ਰਿਹਾ ਹੈ। ਕਾਂਗਰਸ ਪਾਰਟੀ ਲੁੱਟ ਖਸੁੱਟ ਅਤੇ ਮੌਕਾਪ੍ਰਸਤੀ ਦੀ ਮਿਸਾਲ ਹੈ । ਇਸ ਲਈ ਪੰਜਾਬ ਨੂੰ ਬਚਾਉਣ ਆਰਥਿਕ ਤੌਰ ਤੇ ਪੈਰਾਂ ਤੇ ਖਡ਼੍ਹਾ ਕਰਨ ਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਦੇ ਹਰ ਆਗੂ ਅਤੇ ਵਲੰਟੀਅਰਾਂ ਦੀ ਹੈ ਇਸ ਲਈ ਹਰ ਪੱਧਰ ਤੇ ਇਕੱਠੇ ਹੋ ਕੇ ਕੰਮ ਕੀਤਾ ਜਾਵੇ।