ਗਰੀਬਾਂ ਦੇ ਚੁੱਲ੍ਹਿਆਂ ''ਤੇ ਸਰਕਾਰ ਦੀ ਨਾ ਚਾਹ ਉੱਬਲੀ ਤੇ ਨਾ ਰਿੱਝੀਆਂ ਦਾਲਾਂ - ਇੰਜ ਸਵਰਨ ਸਿੰਘ
ਬਲਵਿੰਦਰ ਸਿੰਘ ਧਾਲੀਵਾਲ
- ਗਰੀਬ ਪਰਿਵਾਰਾਂ ਨੂੰ ਨਹੀਂ ਮਿਲ ਰਿਹਾ ਪਿਛਲੇ 8 ਮਹੀਨਿਆਂ ਤੋਂ ਸਰਕਾਰੀ ਰਾਸ਼ਨ
ਸੁਲਤਾਨਪੁਰ ਲੋਧੀ 8 ਜੂਨ 2021 - ਪੰਜਾਬ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਕਾਂਗਰਸ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਆਟਾ-ਦਾਲ ਦੇ ਨਾਲ-ਨਾਲ ਚਾਹ ਪੱਤੀ ਤੇ ਖੰਡ ਦੇਣ ਦੇ ਕੀਤੇ ਗਏ ਵਾਅਦੇ ਗਰੀਬ ਪਰਿਵਾਰਾਂ ਲਈ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ ਕਿਉਂਕਿ ਚਾਹ-ਖੰਡ ਦੇ ਲਾਰਿਆਂ 'ਚ ਗਰੀਬਾਂ ਦੇ ਚੁੱਲ੍ਹਿਆਂ ਨੂੰ ਸਰਕਾਰ ਦੀਆਂ ਦਾਲਾਂ ਵੀ ਨਸੀਬ ਨਹੀਂ ਹੋ ਰਹੀਆਂ ਅਤੇ ਕਾਂਗਰਸ ਦੇ ਸੱਤਾ ਸੰਭਾਲਣ ਤੋਂ ਬਾਅਦ ਤੋਂ ਸਰਕਾਰੀ ਡਿਪੂਆਂ ਉਪਰ ਚਾਹ ਪੱਤੀ-ਖੰਡ ਦੀ ਉਡੀਕ ਵਿਚ ਦਾਲਾਂ ਦੀ ਸੂਚੀ ਵੀ ਜੁੜ ਗਈ ਹੈ। ਇੰਨਾ ਹੀ ਨਹੀਂ, ਬਹੁਤੇ ਜ਼ਿਲਿਆਂ ਵਿਚ ਨੀਲੇ ਕਾਰਡ ਧਾਰਕਾਂ ਨੂੰ ਪਿੱਛਲੇ 8 ਮਹੀਨਿਆਂ ਤੋਂ ਕਣਕ ਨਾ ਮਿਲਣ ਦੀਆਂ ਵੀ ਖਬਰਾਂ ਹਨ। ਇਹ ਵਿਚਾਰਾਂ ਦਾ ਪ੍ਰਗਟਾਵਾ ਇੰਜ਼ ਸਵਰਨ ਸਿੰਘ ਮੈਂਬਰ ਪੀ ਸੀ ਏ ਸ਼੍ਰੌਮਣੀ ਅਕਾਲੀ ਦਲ ਨੇ ਅੱਜ ਇਥੇ ਪਿੰਡ ਕਮਾਲਪੁਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਇਆਂ ਕਹੇਂ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਾਅਦੇ ਤਾਂ ਗਰੀਬਾਂ ਨਾਲ ਵੱਡੇ ਵੱਡੇ ਕਰਦੀ ਰਹੀ ਹੈ। ਪਰ ਪੂਰਾ ਇੱਕ ਵੀ ਨਹੀਂ ਕਰਦੀ। ਉਹਨਾਂ ਕਿਹਾ ਕਿ ਜਿਹੜੀਆਂ ਸਕੀਮਾਂ ਸ਼੍ਰੌਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੱਲੋਂ ਚਲਾਈਆਂ ਸਨ ਉਹ ਵੀ ਬੰਦ ਕਰ ਦਿੱਤੀਆਂ। ਪਿੰਡ ਕਮਾਲਪੁਰ ਦੇ ਲੋਕਾਂ ਨੇ ਇਕੱਠੇ ਹੋ ਕੇ ਇੰਜ਼ ਸਵਰਨ ਸਿੰਘ ਮੈਂਬਰ ਪੀ ਸੀ ਏ ਸ਼੍ਰੌਮਣੀ ਅਕਾਲੀ ਦਲ ਨੂੰ ਆਪਣੇ ਦੁੱਖੜੇ ਸੁਣਾਉਦਿਆਂ ਕਿਹਾ ਕਿ ਸਾਨੂੰ ਪਿੱਛਲੇ 8 ਮਹੀਨੇ ਤੋਂ ਪਰਚੀਆਂ ਕੱਟਣ ਦੇ ਬਾਵਜੂਦ ਵੀ ਨਾ ਕੋਈ ਰਾਸ਼ਨ ਵੰਡਿਆ ਅਤੇ ਨਾ ਹੀ ਕਣਕ ਦਿੱਤੀ ਗਈ। ਇਸ ਮੌਕੇ ਇੰਜ਼ ਸਵਰਨ ਸਿੰਘ ਮੈਂਬਰ ਪੀ ਸੀ ਏ ਸ਼੍ਰੌਮਣੀ ਅਕਾਲੀ ਦਲ ਨੇ ਜ਼ਿਲ੍ਹਾ ਕਪੂਰਥਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਵੇ।
ਇਸ ਮੌਕੇ ਬੀਬੀ ਬਲਜੀਤ ਕੌਰ ਸਾਬਕਾ ਮੈਂਬਰ ਬਲਾਕ ਸੰਮਤੀ , ਪ੍ਰੀਤਮ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ,ਹਰਜਿੰਦਰ ਸਿੰਘ ਡਡਵਿੰਡੀ, ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਬੀਬੀ ਮਨਜੀਤ ਕੌਰ, ਬੀਬੀ ਸ਼ੰਤੋਸ, ਬੀਬੀ ਰਣਜੀਤ ਕੌਰ,ਬੀਬੀ ਬਬਲੀ, ਬੀਬੀ ਸੱਤੋ , ਬੀਬੀ ਭੋਲੀ, ਬੀਬੀ ਕੁਲਵਿੰਦਰ ਕੌਰ, ਬੀਬੀ ਸੁਰਜੀਤ ਕੌਰ, ਬੀਬੀ ਭਜਨ ਕੌਰ, ਬੀਬੀ ਰਾਜਵੰਤ ਕੌਰ, ਬੀਬੀ ਬਲਜੀਤ ਕੌਰ, ਬੀਬੀ ਪਾਸੋ , ਬੀਬੀ ਲਖਵਿੰਦਰ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਅਮਰੋ , ਬੀਬੀ ਕਮਲਾ, ਬੀਬੀ ਜੀਤ ਕੋਰ , ਮਨਪ੍ਰੀਤ ਸਿੰਘ, ਬੀਰਾ, ਸੇਰਾ, ਵਿਜੇ ਪਾਲ, ਬਿੰਦਾ, ਸਾਧਾ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।