← ਪਿਛੇ ਪਰਤੋ
ਪੰਜਾਬ ’ਚ ਆਮ ਬਦਲੀਆਂ ’ਤੇ ਰੋਕ ਵਧਾਈ ਚੰਡੀਗੜ੍ਹ, 9 ਜੂਨ, 2021: ਪੰਜਾਬ ਸਰਕਾਰ ਨੇ ਸੂਬੇ ਵਿਚ ਆਮ ਬਦਲੀਆਂ ’ਤੇ ਰੋਕ ਹੋਰ ਵਧਾ ਦਿੱਤੀ। ਅਮਲਾ ਵਿਭਾਗ ਵੱਲੋਂ ਇਸ ਬਾਬਤ ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਆਮ ਬਦਲੀਆਂ ’ਤੇ ਪਾਬੰਦੀ ਜੋ 5 ਜੂਨ 2021 ਤੱਕ ਲਗਾਈ ਗਈ ਸੀ ਵਿਚ 20 ਜੂਨ 2021 ਤੱਕ ਵਾਧਾ ਕੀਤਾ ਗਿਆ ਹੈ। ਇਹਨਾਂ ਵਿਚ ਕਿਹਾ ਗਿਆ ਕਿ ਬਦਲੀਆਂ ਬਾਰੇ ਜਾਰੀ ਹੁਕਮ ਜੋ ਪਹਿਲਾਂ ਜਾਰੀ ਕੀਤੇ ਗਏ ਸਨ, ਨੂੰ ਅਮਲ ਵਿਚ ਲਿਆਉਣ ’ਤੇ ਪਾਬੰਦੀ ਜਾਰੀ ਰਹੇਗੀ।
Total Responses : 936