ਐਨਕਾਉਂਟਰ 'ਚ ਮਾਰੇ ਗਏ ਦੋ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ -ਕੋਲਕਾਤਾ 'ਚ ਹੋਇਆ ਪੰਜਾਬ ਪੁਲੀਸ ਨਾਲ ਮੁਕਾਬਲਾ
ਗੌਰਵ ਮਾਣਿਕ
- ਪੰਜਾਬ ਪੁਲੀਸ ਨੂੰ ਦੋ ਏਐਸਆਈ ਦੇ ਕਤਲ ਮਾਮਲੇ ਵਿੱਚ ਅਤੇ ਹੋਰ ਵੀ ਜੁਰਮਾਂ ਵਿੱਚ ਲੋੜੀਂਦਾ ਸੀ ਗੈਂਗਸਟਰ ਜੈਪਾਲ ਭੁੱਲਰ
- ਅੱਜ ਦੁਪਹਿਰ ਸਾਢੇ ਤਿੰਨ ਦੇ ਕਰੀਬ ਕੋਲਕਾਤਾ ਵਿਖੇ ਕੀਤਾ ਗਿਆ ਦੋਨਾਂ ਦਾ ਐਨਕਾਉਂਟਰ
ਫਿਰੋਜ਼ਪੁਰ 9 ਜੂਨ 2021 -- ਪੰਜਾਬ ਦੇ ਦੋ ਨਾਮੀ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਪੰਜਾਬ ਦੀ ਓਕੂ ਟੀਮ ਅਤੇ ਕੋਲਕਾਤਾ ਦੀ ਐਸਟੀਐਫ ਨੇ ਮਿਲ ਕੇ ਕੀਤੇ ਸਾਂਝੇ ਆਪਰੇਸ਼ਨ ਦੌਰਾਨ ਮਾਰੇ ਗਏ ।
ਇਹ ਇਨਕਾਊਂਟਰ ਅੱਜ ਦੁਪਹਿਰ ਸਾਢੇ ਤਿੰਨ ਦੇ ਕਰੀਬ ਕੋਲਕਾਤਾ ਵਿਖੇ ਹੋਇਆ .
ਜੈਪਾਲ ਸਿੰਘ ਪੰਜਾਬ ਪੁਲੀਸ ਨੂੰ ਦੋ ਏਐਸਆਈ ਦੇ ਕਤਲ ਮਾਮਲੇ ਵਿੱਚ ਅਤੇ ਹੋਰ ਵੀ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।
ਗੈਂਗਸਟਰ ਜੈਪਾਲ ਭੁੱਲਰ ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਜੁਰਮ ਦੀ ਦੁਨੀਆ ਵਿਚ ਕਾਫੀ ਵੱਡਾ ਨਾ ਮੰਨਿਆ ਜਾਂਦਾ ਸੀ
ਜਗਰਾਓਂ ਵਿਖੇ ਨਵੀ ਦਾਣਾ ਮੰਡੀ 'ਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਵਾਲੇ ਨਾਮੀ ਗੈਂਗਸਟਰਾਂ 'ਚੋਂ ਜਗਰਾਓਂ ਪੁਲਿਸ ਨੇ ਇਕ ਗੈਂਗਸਟਰ ਦੀ ਪਤਨੀ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਇਨ੍ਹਾਂ ਗ੍ਰਿਫ਼ਤਾਰ ਵਿਅਕਤੀਆਂ 'ਚ ਪਤੀ-ਪਤਨੀ ਵੀ ਸ਼ਾਮਲ ਹਨ ਜਿਨ੍ਹਾਂ 'ਤੇ ਇਨ੍ਹਾਂ ਨੂੰ ਪਨਾਹ ਦੇਣ, ਫਾਈਨਾਂਸ ਕਰਨ ਤੇ ਅਸਲੇ ਦੀ ਡਿਲਿਵਰੀ 'ਚ ਸਹਿਯੋਗ ਕਰਨ ਸਮੇਤ ਕਈ ਧਾਰਾਵਾਂ ਲਗਾਈਆਂ ਗਈਆਂ ਹਨ.
15 ਮਈ ਦਿਨ ਸ਼ਨਿੱਚਰਵਾਰ ਨੂੰ ਜਗਰਾਓਂ ਦਾਣਾ ਮੰਡੀ ਵਿੱਚ ਬਦਮਾਸ਼ਾਂ ਨਾਲ ਮੁਠਭੇਡ਼ ਦੌਰਾਨ 2 ਕਾਬਿਲ ਅਫਸਰ ਏਐਸਆਈ ਭਗਵਾਨ ਸਿੰਘ ਅਤੇ ਏਐਸਆਈ ਦਲਵਿੰਦਰ ਸਿੰਘ ਮੌਕੇ ਤੇ ਮੌਤ। ਜਿਸ ਮਗਰੋਂ ਦੋਸ਼ੀ ਚਿੱਟੇ ਰੰਗ ਦੀ i10 ਕਾਰ ਤੇ ਲਾਲ ਰੰਗ ਦੇ ਕੈਂਟਰ 'ਚ ਸਵਾਰ ਹੋਕੇ ਮੌਕੇ ਤੋਂ ਫਰਾਰ ਹੋ ਗਏ ਸਨ , ਇਸ ਮਾਮਲੇ ਵਿੱਚ ਇਸ ਮਗਰੋਂ ਪੁਲਿਸ ਨੇ ਚਾਰ ਦੋਸ਼ੀਆਂ ਜੈ ਪਾਲ ਭੁੱਲਰ,ਬਲਜਿੰਦਰ ਸਿੰਘ,ਜਸਪ੍ਰੀਤ ਸਿੰਘ ਤੇ ਦਰਸ਼ਨ ਸਿੰਘ ਦੇ ਸਕੈਚ ਜਾਰੀ ਕਰਕੇ ਉਨ੍ਹਾਂ ਦ ਪਤਾ ਦੇਣ ਵਾਲਿਆਂ ਲਈ ਲੱਖਾਂ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ।
ਜੈਪਾਲ ਭੁੱਲਰ ਦੇ ਇਸ ਐਨਕਾਉਂਟਰ ਨਾਲ ਪੰਜਾਬ ਪੁਲੀਸ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹੋ ਗਏ ਨੇ ਕਿਉਂਕਿ ਦੋ ਥਾਣੇਦਾਰਾਂ ਦੀ ਹੱਤਿਆ ਤੋਂ ਬਾਅਦ ਪੁਲੀਸ ਕਾਫ਼ੀ ਪ੍ਰੈਸ਼ਰ ਵਿਚ ਸੀ ਅਤੇ ਲਗਾਤਾਰ ਜੈਪਾਲ ਭੁੱਲਰ ਤਕ ਪਹੁੰਚਣ ਲਈ ਹਰ ਹੀਲਾ ਵਰਤ ਰਹੀ ਸੀ। ਜੈਪਾਲ ਭੁੱਲਰ ਦੇ ਪਿਤਾ ਪੰਜਾਬ ਪੁਲੀਸ ਵਿਚੋਂ ਰਿਟਾਇਰਡ ਇੰਸਪੈਕਟਰ ਨੇ .
https://www.babushahi.com › full-news › headline=Tw...
29-May-2021 — ... and Drug Smuggler arrested for killings of ASIs in Jagraon shootout ... sensational killing of CIA Assistant Sub Inspectors (ASIs), Bhagwan ...
https://www.babushahi.com › full-news
29-May-2021 — Ludhiana: The Punjab police have arrested two gangsters who were wanted in the murder case of two ASIs in Jagran. Their names are Darshan ...
https://www.babushahi.com › Diwali2020 › full-news
Mohali: 182 new COVID cases, 7 deaths and 450 recoveries. By : Babushahi ... Police nabs two gangsters who killed two cops in Jagraon. By : Babushahi ...
https://www.babushahi.com › full-news › headline=Mar...
16-May-2021 — Jagraon/Tarn Taran, May 16, 2021 : Emotions ran high as the mortal remains of the two Assistant Sub-Inspectors (ASIs), who were shot dead ...