ਪੁਲਿਸ ਵਲੋਂ ਗੈਂਗਸਟਰ ਭੁੱਲਰ ਤੇ ਜੱਸੀ ਦਾ ਐਨਕਾਊਂਟਰ ਭਗਵਾਨ ਸਿੰਘ ਨੂੰ ਸ਼ਰਧਾਂਜਲੀ : ਪਰਿਵਾਰ
ਦੀਪਕ ਜੈਨ
ਜਗਰਾਓਂ, 9 ਜੂਨ 2021 - ਕੁਝ ਦਿਨ ਪਹਿਲਾਂ ਜਗਰਾਓਂ ਦਾਣਾ ਮੰਡੀ ਵਿਖੇ ਹੋਏ ਦੋ ਥਾਣੇਦਾਰਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਵਲੋਂ ਇਸ ਮਾਮਲੇ ਚ ਗੈਂਗਸਟਰ ਜੈਪਾਲ ਭੁੱਲਰ ਅਤੇ ਉਸਦੇ ਤਿੰਨ ਹੋਰ ਸਾਥੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਦੋ ਆਰੋਪੀ ਤਾਂ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਮੱਧਪ੍ਰਦੇਸ਼ ਤੋਂ ਗੈਂਗਸਟਰ ਬਲਜਿੰਦਰ ਸਿੰਘ ਉਰਫ ਬੱਬੀ ਪੁੱਤਰ ਗੁਰਚਰਨ ਸਿੰਘ ਵਾਸੀ ਮਾਹਲਾ ਖੁਰਦ ਮੋਗਾ, ਦਰਸ਼ਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸਹੌਲੀ, ਹਰਚਰਨ ਸਿੰਘ ਵਾਸੀ ਡਬਰਾ ਨੂੰ ਗਿਰਫ਼ਤਾਰ ਕੀਤਾ ਗਿਆ ਸੀ। ਪਰ ਉਸ ਤੋਂ ਪਹਿਲਾਂ ਹੀ ਪੁਲਿਸ ਵਲੋਂ ਇੰਨਾ ਗੈਂਗਸਟਰਾਂ ਦਾ ਸਾਥ ਦੇਣ ਵਾਲੇ ਵੀ ਕਈ ਵਿਅਕਤੀਆਂ ਅਤੇ ਔਰਤਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਰਿਮਾਂਡ ਲੈਕੇ ਓਨਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ।
ਪਰ ਅੱਜ ਪੁਲਿਸ ਵਲੋਂ ਕੋਲਕਾਤਾ ਵਿਖੇ ਗੈਂਗਸਟਰ ਜੈਪਾਲ ਭੁੱਲਰ ਅਤੇ ਜੱਸੀ ਦਾ ਐਨਕਾਊਂਟਰ ਕਰ ਦਿੱਤਾ ਗਿਆ। ਇਸ ਦੀ ਖਬਰ ਮਿਲਦੇ ਹੀ ਪੱਤਰਕਾਰਾਂ ਵਲੋਂ ਏਐਸਆਈ ਭਗਵਾਨ ਸਿੰਘ ਦੇ ਘਰ ਜਾਇਆ ਗਿਆ ਤਾਂ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਅਤੇ ਮਾ ਤੇਜਪਾਲ ਕੌਰ ਨੇ ਕਿਹਾ ਕਿ ਇਹ ਐਨਕਾਊਂਟਰ ਭਗਵਾਨ ਸਿੰਘ ਨੂੰ ਸ਼ਰਧਾਂਜਲੀ ਹੈ। ਕਿਓਂਕਿ ਜਦੋ ਦਾ ਦੋ ਥਾਣੇਦਾਰ ਭਗਵਾਨ ਸਿੰਘ ਅਤੇ ਦਲਵਿੰਦਰ ਜੀਤ ਸਿੰਘ ਕਤਲ ਹੋਇਆ ਸੀ ਓਦੋਂ ਤੋਂ ਹੀ ਸ਼ਹਿਰ ਵਾਸੀ ਸੋਗ ਵਿਚ ਰਹਿ ਰਹੇ ਸਨ। ਸਾਰੇ ਮਾਮਲੇ ਦੀ ਪੁਲਿਸ ਵਲੋਂ ਚਾਰ ਆਰੋਪੀਆਂ ਨੂੰ ਨਾਮਜਦਕੀਤਾ ਗਿਆ ਸੀ ਅਤੇ ਅੱਜ ਜੈਪਾਲ ਭੁੱਲਰ ਅਤੇ ਜੱਸੀ ਤਾਂ ਐਨਕਾਊਂਟਰ ਵਿਚ ਮਾਰੇ ਗਏ ਪਰ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਅਜੇ ਵੀ ਪੁਲਿਸ ਦੀ ਜਾਂਚ ਵਿਚ ਸ਼ਾਮਲ ਹਨ।