← ਪਿਛੇ ਪਰਤੋ
ਪਟਿਆਲਾ ਚ ਲੱਗੇ ਸਿੱਧੂ ਦੇ ਹੱਕ ਵਿੱਚ ਪੋਸਟਰ
ਜਗਤਾਰ ਸਿੰਘ
ਪਟਿਆਲਾ 9 ਜੂਨ 2021 : ਮੁੱਖ ਮੰਤਰੀ ਦੇ ਆਪਣੇ ਸ਼ਹਿਰ ਵਿੱਚ ਸਿੱਧੂ ਦੇ ਸਮਰਥਕਾਂ ਨੇ ਪੋਸਟਰ ਲਗਾਏ। ਪੋਸਟਰਾਂ ਵਿੱਚ ਖਾਸ ਗੱਲ ਹੈ ਕੀ ਫਲੈਕਸਾਂ ਚ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਨਹੀਂ ਲੱਗੀ। ਸਿੱਧੂ ਦੇ ਹੱਕ ਚ ਨੌਜਵਾਨ ਸਮਰਥਕਾਂ ਨੇ ਪਟਿਆਲਾ ਸ਼ਹਿਰ ਵਿੱਚ ਵੱਡੇ ਵੱਡੇ ਫਲੈਕਸ਼ ਬੋਰਡ ਲਗਾ ਕੇ ਦੱਸਿਆ ਕੀ ਸਿੱਧੂ ਦੇ ਨਾਲ ਸਾਰਾ ਪੰਜਾਬ ਖੜ੍ਹਾ ਹੈ । ਨੌਜਵਾਨਾਂ ਨੇ ਸਿੱਧੂ ਜੋੜੇ ਦੀ ਫੋਟੋ ਵਾਲੀਆ ਟੀ ਸ਼ਰਟਾ ਵੀ ਪਾਇਆ ਹੋਇਆ ਸਨ । ਨੌਜਵਾਨ ਆਗੂ ਸੈਂਰੀ ਰਿਆੜ ਨੇ ਦੱਸਿਆ ਕਿ ਅਸੀਂ ਸਾਰੇ ਪੰਜਾਬ ਵਿੱਚ ਬੂਟੇ ਲਾ ਰਹੇ ਹਾਂ ਤੇ ਨੌਜਵਾਨਾਂ ਨੂੰ ਸਿੱਧੂ ਦੇ ਹੱਕ ਵਿੱਚ ਲਾਮਬੰਦ ਕਰਾਗੇ । ਪੰਜਾਬ ਵਿੱਚ ਪੋਸਟਰ ਵਾਰ ਸੁਰੂ ਹੋ ਗਈ ਹੈ ।
Total Responses : 260