ਗੈਂਗਸਟਰ ਜੈਪਾਲ ਭੁੱਲਰ ਦੀ ਦੇਹ ਨੂੰ ਲੈਣ ਲਈ ਫ਼ਿਰੋਜ਼ਪੁਰ ਤੋਂ ਰਵਾਨਾ ਹੋਇਆ ਪਰਿਵਾਰ
ਗੌਰਵ ਮਾਣਿਕ
- ਪੰਜਾਬ ਦੇ ਕੁਖਿਆਤ ਗੈਂਗਸਟਰ ਜੈਪਾਲ ਭੁੱਲਰ ਦਾ ਕੋਲਕਾਤਾ ਵਿੱਚ ਬੀਤੇ ਦਿਨ ਕੀਤਾ ਗਿਆ ਸੀ ਇਨਕਾਊਂਟਰ
- ਪੱਛਮੀ ਬੰਗਾਲ ਸਰਕਾਰ ਨੂੰ ਇਸ ਇਨਕਾਊਂਟਰ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ -- ਪਰਿਵਾਰਕ ਰਿਸ਼ਤੇਦਾਰ
ਚੰਡੀਗੜ੍ਹ/ਫਿਰੋਜ਼ਪੁਰ 10 ਜੂਨ 2021 - ਪੰਜਾਬ ਦੇ ਕੁਖਿਆਤ ਗੈਂਗਸਟਰ ਜੈਪਾਲ ਭੁੱਲਰ ਦਾ ਕੋਲਕਾਤਾ ਵਿੱਚ ਬੀਤੇ ਦਿਨ ਕੀਤੇ ਗਏ ਇਨਕਾਊਂਟਰ ਤੋਂ ਬਾਅਦ ਜੈਪਾਲ ਭੁੱਲਰ ਦਾ ਪਰਿਵਾਰ ਕਾਫੀ ਸ਼ੋਕ ਵਿੱਚ ਹੈ। ਦੱਸ ਦੇਈਏ ਕਿ ਪੰਜਾਬ ਦਾ ਇਹ ਨਾਮੀ ਗੈਂਗਸਟਰ ਫਿਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਉਸਦੇ ਪਿਤਾ ਪੰਜਾਬ ਪੁਲੀਸ ਵਿਚ ਰਿਟਾਇਰਡ ਸਬ ਇੰਸਪੈਕਟਰ ਸੀ। ਪਰਿਵਾਰ ਵਿਚ ਮਾਤਾ ਪਿਤਾ ਤੋਂ ਇਲਾਵਾ ਇਕ ਭੈਣ ਅਤੇ ਭਰਾ ਵੀ ਹੈ।
ਜੈਪਾਲ ਦੀ ਮੌਤ ਤੋਂ ਬਾਅਦ ਪਰਿਵਾਰ ਨਾਲ ਸ਼ੋਕ ਜਤਾਉਣ ਲਈ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਪਰਿਵਾਰ ਵਿਚ ਮੌਜੂਦ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜੈਪਾਲ ਇਕ ਨਿੱਘੇ ਸੁਭਾਅ ਦਾ ਬੰਦਾ ਸੀ। ਇੱਕ ਚੰਗਾ ਪਲੇਅਰ ਸੀ ਉਸਦੇ ਮਾਤਾ ਪਿਤਾ ਉਸ ਨੂੰ ਇਕ ਚੰਗਾ ਇਨਸਾਨ ਬਣਾਉਣਾ ਚਾਹੁੰਦੇ ਸੀ। ਪਰ ਮਾੜੀ ਸੰਗਤ 'ਚ ਪੈਣ ਕਰਕੇ ਉਹ ਜੁਰਮ ਦੀ ਦੁਨੀਆਂ ਵਿੱਚ ਖੁਬਦਾ ਹੀ ਚਲਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਹ ਇੱਕ ਚੰਗਾ ਖਿਡਾਰੀ ਸੀ ਕਈ ਵਾਰ ਪਰਿਵਾਰ ਵੱਲੋਂ ਉਸ ਨੂੰ ਇਸ ਜੁਰਮ ਦੀ ਦੁਨੀਆਂ ਤੋਂ ਬਾਹਰ ਆਉਣ ਲਈ ਵੀ ਸਮਝਾਇਆ ਜਾਂਦਾ ਸੀ।
ਪਰ ਉਸ ਦਾ ਇਹੀ ਕਹਿਣਾ ਸੀ ਕਿ ਜਿੰਨੀ ਅੱਗੇ ਤੱਕ ਉਹ ਇਸ ਜੁਰਮ ਦੀ ਦੁਨੀਆਂ ਵਿਚ ਚਲਾ ਗਿਆ ਹੈ ਪਿੱਛੇ ਮੁੜ ਕੇ ਵਾਪਿਸ ਆਉਣਾ ਉਸ ਲਈ ਬਹੁਤ ਔਖਾ ਹੈ ਅਗਰ ਜੇਕਰ ਉਹ ਵਾਪਸ ਆਉਂਦਾ ਹੈ ਤਾਂ ਉਸ ਦੇ ਪਰਿਵਾਰ ਨੂੰ ਵੀ ਤੰਗ ਕੀਤਾ ਜਾਏਗਾ। ਇਸ ਕਰਕੇ ਉਹ ਨਹੀਂ ਚਾਹੁੰਦਾ ਕਿ ਉਸ ਕਰਕੇ ਉਸ ਦੇ ਪਰਿਵਾਰ ਤੇ ਕੋਈ ਗੱਲ ਆਵੇ।
ਪਰਿਵਾਰ ਅਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਜੋ ਇਨਕਾਊਂਟਰ ਪੱਛਮੀ ਬੰਗਾਲ ਵਿਚ ਹੋਇਆ ਹੈ ਪੱਛਮੀ ਬੰਗਾਲ ਸਰਕਾਰ ਨੂੰ ਇਸ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ। ਕਿ ਜਿਸ ਤਰ੍ਹਾਂ ਇਹ ਦੋਨੋਂ ਲਾਸ਼ਾਂ ਇਕ ਕਮਰੇ ਵਿਚੋਂ ਮਿਲੀਆਂ ਹਨ ਤੇ ਤਸਵੀਰਾਂ ਸਾਹਮਣੇ ਆਈਆਂ ਹਨ ਪੁਲਿਸ ਚਾਂ ਤਾਂ ਇਨ੍ਹਾਂ ਨੂੰ ਸਰੰਡਰ ਵੀ ਕਰਵਾ ਸਕਦੀ ਸੀ। ਪਰ ਪੁਲਿਸ ਦਾ ਇੱਕੋ ਮੰਤਵ ਸੀ ਇਨ੍ਹਾਂ ਨੂੰ ਮੌਤ ਦੇ ਘਾਟ ਉਤਾਰਨਾ। ਜਿਸ ਮਾਹੌਲ ਵਿੱਚ ਇਹ ਐਨਕਾਊਂਟਰ ਕੀਤਾ ਗਿਆ ਹੈ ਪਰ ਜੈਸੇ ਹਾਲਾਤ ਉੱਥੇ ਸੀ ਇਨ੍ਹਾਂ ਨੂੰ ਸਰੰਡਰ ਵੀ ਕਰਵਾਇਆ ਜਾ ਸਕਦਾ ਸੀ ਕਿਉਂਕਿ ਮਾਮਲਾ ਪੱਛਮੀ ਬੰਗਾਲ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਉਹ ਮਮਤਾ ਬੈਨਰਜੀ ਮੁੱਖ ਮੰਤਰੀ ਪੱਛਮ ਬੰਗਾਲ ਤੋਂ ਮੰਗ ਕਰਦੇ ਹਨ ਕਿ ਇਸ ਪੂਰੇ ਐਨਕਾਊਂਟਰ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
ਉਥੇ ਹੀ ਦੱਸ ਦਈਏ ਕਿ ਜੈਪਾਲ ਭੁੱਲਰ ਦਾ ਪਰਿਵਾਰ ਉਸ ਦੀ ਦੇਹ ਨੂੰ ਲੈਣ ਲਈ ਫ਼ਿਰੋਜ਼ਪੁਰ ਤੋਂ ਰਵਾਨਾ ਹੋ ਚੁੱਕਿਆ ਹੈ। ਪਰ ਅਜੇ ਇਹ ਗੱਲ ਨਹੀਂ ਸਾਫ਼ ਕੀਤੀ ਜਾ ਰਹੀ ਹੈ ਕਿ ਉਸ ਦੇ ਪਰਿਵਾਰ ਨੂੰ ਜੈਪਾਲ ਦੀ ਡੈੱਡ ਬਾਡੀ ਚੰਡੀਗੜ੍ਹ ਵਿਖੇ ਪਰਿਵਾਰ ਨੂੰ ਸੌਂਪੀ ਜਾਏਗੀ ਜਾਂ ਫਿਰ ਦਿੱਲੀ ਤੋਂ ਡੈੱਡ ਬਾਡੀ ਉਨ੍ਹਾਂ ਦੇ ਸਪੁਰਦ ਕੀਤੀ ਜਾਏਗੀ।