ਨਵ ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾਓ ਭੇਂਟ ਕਰਦੇ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੌਜੂਦ ਹਨ ਵਰਦੇਵ ਸਿੰਘ ਨੋਨੀ ਮਾਨ
ਜਗਦੀਸ਼ ਥਿੰਦ
ਗੁਰੂਹਰਸਹਾਏ/ ਫਿਰੋਜਪੁਰ 10 ਜੂਨ ,
ਸਿੱਖ ਪੰਥ ਦੇ ਹਰਿਆਵਲ ਦਸਤੇ ਸ਼੍ਰੋਮਣੀ ਯੂਥ ਅਕਾਲੀ ਵਿੱਚ ਲੀਡਰਸ਼ਿਪ ਵੱਲੋਂ ਥਾਪੇ ਗਏ ਅਹੁਦੇਦਾਰਾਂ ਦਾ ਪਾਰਟੀ ਪ੍ਰਧਾਨ ਜੱਥੇਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸਤਿਕਾਰ ਕੀਤਾ ਗਿਆ ।
ਬੀਤੇ ਦਿਨ ਯੂਥ ਅਕਾਲੀ ਦਲ ਦੀ ਕੌਮੀ ਜੱਥੇਬੰਦੀ ਦਾ ਐਲਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕੀਤਾ, ਜਿਸ ਚ ਗੁਰੂਹਰਸਹਾਏ ਦੇ ਨੌਜਵਾਨਾਂ ਨੂੰ ਵੀ ਨੁਮਾਇਦਗੀ ਦਿੱਤੀ ਗਈ ।
ਨਵਨਿਯੁਤ ਅਹੁਦੇਦਾਰ ਚਾਹੇ ਪਹਿਲੇ ਵੀ ਵੱਡੀਆਂ ਜਿੰਮੇਵਾਰੀਆਂ ਨਿਭਾਉੰਦੇ ਆ ਰਹੇ ਹਨ ਪਰ ਯੋਗ ਨੁਮਾਇੰਦਗੀ ਮਿਲਣ ਤੇ ਸ੍ਰ .ਵਰਦੇਵ ਸਿੰਘ ਮਾਨ ਹਲਕਾ ਇੰਚਾਰਜ ਗੁਰੂਹਰਸਹਾਏ ਦੀ ਅਗਵਾਈ ਚ ਬਾਦਲ ਪਿੰਡ ਪਹੁੰਚ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਵਿਸਵਾਸ ਦਿਵਾਇਆ ਕਿ ਉਹ ਪਹਿਲਾਂ ਨਾਲੋਂ ਵੀ ਵਧੇਰੇ ਤਨਦੇਹੀ ਨਾਲ ਪਾਰਟੀ ਲਈ ਕੰਮ ਕਰਨਗੇ ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਮਰਹੂਮ ਮੈੰਬਰ ਪਾਰਲੀਮੈਂਟ ਸਰਦਾਰ ਜੋਰਾ ਸਿੰਘ ਮਾਨ ਨੂੰ ਵੀ ਯਾਦ ਕਰਦਿਆਂ ਕਿਹਾ ਕਿ ਬਸ ਇਕ ਹੰਬਲੇ ਦੀ ਜਰੂਰਤ ਹੈ । ਪੰਜਾਬ ਦੇ ਲੋਕ ਅਕਾਲੀ ਦਲ ਦੀ ਸਰਕਾਰ ਬਨਾਉਣ ਲਈ ਬਹੁਤ ਕਾਹਲੇ ਹਨ ।
ਨਵ-ਨਿਯੁਕਤ ਆਹੁਦੇਦਾਰਾਂ ਵਿੱਵ ਜੈਸਰਤ ਸਿੰਘ ਸੰਧੂ (ਖੁੜੰਜ) ਸੀਨੀਅਰ ਮੀਤ ਪ੍ਰਧਾਨ, ਲਖਵੀਰ ਸਿੰਘ ਸੰਧੂ, ਸੰਪੂਰਨ ਸਿੰਘ ਮਲਸੀਆਂ ਅਤੇ ਮੁਨੀਸ਼ ਕੰਧਾਰੀ ਮੀਤ ਪ੍ਰਧਾਨ, ਸੁਰਿੰਦਰ ਸਿੰਘ ਬਲੇਲ ਕੇ , ਸ਼ਗਨ ਢੋਟ ਕੌਮੀ ਸਕੱਤਰ, ਯੂਥ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕੀਤਾ ਅਤੇ ਸਾਰੇ ਨੌਜਵਾਨਾਂ ਨੇ ਪਾਰਟੀ ਪ੍ਰਧਾਨ ਤੋਂ ਉਹਨਾਂ ਤੋਂ ਆਸ਼ੀਰਵਾਦ ਲਿਆ ।
ਉਹਨਾਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਯੂਥ ਨੂੰ ਲਾਮਬੰਦ ਕਰਨਗੇ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ - ਘਰ ਪਹੁੰਚਾਉਣਗੇ ।
ਸੁਖਬੀਰ ਸਿੰਘ ਬਾਦਲ ਨੇ ਨੌਜਵਾਨ ਆਗੂਆਂ ਨੂੰ ਵਧਾਈ ਦਿੰਦੇ ਹੋਏ ਪਾਰਟੀ ਪ੍ਰਤੀ ਲਗਨ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ ।
ਇਸ ਮੌਕੇ ਸਤਿੰਦਰਜੀਤ ਸਿੰਘ ਮੰਟਾ ਹਲਕਾ ਇੰਚਾਰਜ ਜਲਾਲਾਬਾਦ, ਹਰਦੀਪ ਸਿੰਘ ਡਿੰਪੀ ਢਿੱਲੋਂ ਹਲਕਾ ਇੰਚਾਰਜ ਗਿੱਦੜਬਾਹਾ, ਜਸਪ੍ਰੀਤ ਮਾਨ ਪ੍ਰਧਾਨ ਆਈ ਟੀ ਵਿੰਗ ਮਾਲਵਾ ਜ਼ੋਨ 1, ਗੁਰਵਿੰਦਰ ਗਿੱਲ, ਬਲਜੀਤ ਸਿੰਘ ਮਿਰਜ਼ਾ ਲੱਖੋ ਕੇ, ਗੁਰਦਾਸ ਕੋਹਰ ਸਿੰਘ ਵਾਲਾ, ਕੁਲਦੀਪ ਝੋਕ ਮੋੜੇ, ਗੁਰਮੀਤ ਸਿੰਘ ਨੰਬਰਦਾਰ, ਰਮਨ ਬੁੱਟਰ, ਕਪਿਲ ਕੰਧਾਰੀ, ਵਿਕਰਮ, ਕੁਲਵਿੰਦਰ ਸੰਧੂ ਆਦਿ ਹਾਜਰ ਸਨ ।