← ਪਿਛੇ ਪਰਤੋ
ਗਰਭਵਤੀ ਮਹਿਲਾ ਨੂੰ ਮੰਜੇ ’ਤੇ ਪਾ ਕੇ 10 ਕਿਲੋਮੀਟਰ ਤੁਰ ਕੇ ਲਿਆਂਦਾ ਹਸਪਤਾਲ ਵਿਸ਼ਾਖਾਪਟਨਮ, 11 ਜੂਨ,2021: ਵਿਸ਼ਾਖਾਪਟਨਮ ਦੇ ਹੁਕਮਪੇਟਾ ਮੰਡਲ ਵਿਚ ਤੀਗਾਲਵਾਲਾਸਾ ਪੰਚਾਇਤ ਦੇ ਪਿੰਡ ਕਿੰਨਰਾਲੋਵਾ ਵਿਚ ਸਿਹਤ ਸੰਭਾਲ ਸਹੂਲਤਾਂ ਦੀ ਅਣਹੋਂਦ ਵਿਚ ਤੇ ਸੜਕਾਂ ਦਾ ਸਹੀ ਨੈਟਵਰਕ ਨਾ ਹੋਣ ਕਾਰਨ ਪਿੰਡ ਵਾਲਿਆਂ ਨੂੰ 26 ਸਾਲਾ ਗਰਭਵਤੀ ਮਹਿਲਾ ਨੂੰ ਮੰਜੇ ’ਤੇ ਪਾ ਕੇ 10 ਕਿਲੋਮੀਟਰ ਤੁਰ ਕੇ ਹਸਪਤਾਲ ਪਹੁੰਚਾਉਣਾ ਪਿਆ। ਐਸ ਚਿਲਾਕਾਮਾ ਨਾਂ ਦੀ ਇਸ ਮਹਿਲਾ ਨੂੰ ਪ੍ਰਸਵ ਪੀੜਾ ਹੋ ਰਹੀ ਸੀ ਜਿਸਨੂੰ ਸੜਕ ਤੱਕ ਲਿਆਉਣ ਵਾਸਤੇ ਮੰਜੇ ’ਤੇਪਾ ਕੇ ਲਿਆਉਣਾ ਪਿਆ ਤੇ ਫਿਰ ਅੱਗੋਂ ਐਂਬੁਲੈ਼ਸ ਉਸਨੁੰ ਹੁਕਮਪੇਟਾ ਦੇ ਹਸਪਤਾਲ ਵਿਚ ਲਿਆਈ। ਕਬਾਇਲੀ ਇਲਾਕੇ ਦੇ ਲੋਕ ਪਿੰਡਾਂ ਵਿਚ ਸੜਕਾਂ ਦੀ ਮੰਗ ਕਰ ਰਹੇ ਹਨ। ਸੜਕਾਂ ਨਾ ਹੋਣ ਕਾਰਨ ਐਮਰਜੰਸੀ ਹਾਲਾਤ ਵਿਚ ਐਂਬੁਲੈਂਸ ਵੀ ਪਿੰਡ ਨਹੀਂ ਪਹੁੰਚ ਪਾਉਂਦੀ। ਸਥਾਨਕ ਲੋਕ ਇਹਨਾ ਮੰਜਿਆਂ ਜਿਹਨਾਂ ਨੂੰ ਇਹ ਡੋਲੀ ਕਹਿੰਦੇਹਨ, ’ਤੇ ਪਾ ਕੇ ਗਰਭਵਤੀ ਮਹਿਲਾਵਾਂ ਨੂੰ ਸਿਹਤ ਕੇਂਦਰਾਂ ਤੱਕ ਲਿਆਉਣ ਲਈ ਮਜਬੂਰ ਹਨ। ਹੋਰ ਤਾਂ ਹੋਰ ਨੇੜਲੇ ਡਿਪੂਆਂ ’ਤੇ ਮਿਲਦਾ ਰਾਸ਼ਨ ਵੀ ਬਾਲਟੀਆਂ ਵਿਚ ਪਾ ਕੇ ਘਰਾਂ ਨੂੰ ਲਿਆਉਣਾ ਪੈਂਦਾ ਹੈ।
Total Responses : 863