ਲੁਧਿਆਣਾ ਗਿੱਲ ਰੋਡ ਫਲਾਈਓਵਰ 'ਤੇ ਇਕ ਚੱਲਦੀ ਕਾਰ ਨੂੰ ਲੱਗੀ ਅੱਗ
ਸੰਜੀਵ ਸੂਦ
- ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਟਲਿਆ ਵੱਡਾ ਹਾਦਸਾ
ਲੁਧਿਆਣਾ, 11 ਜੂਨ 2021 - ਲੁਧਿਆਣਾ ਵਿੱਚ ਬੀਤੀ 10 ਜੂਨ ਦੀ ਦੇਰ ਸ਼ਾਮ ਨੂੰ ਬਾਰਿਸ਼ ਤੋਂ ਬਾਅਦ ਇਲਾਕੇ ਵਿਚ ਕਈ ਥਾਵਾਂ ਤੇ ਜਾਮ ਲੱਗ ਗਿਆ। ਇਸ ਦੌਰਾਨ ਲੁਧਿਆਣਾ ਦੇ ਗਿੱਲ ਰੋਡ ਸਥਿਤ ਫਲਾਈਓਵਰ ਤੇ ਇਕ ਕਾਰ ਦੇ ਬੋਨਟ ਚੋਂ ਅਚਾਨਕ ਧੂੰਆਂ ਨਿਕਲਣ ਲੱਗਾ। ਜਿਸ ਤੋਂ ਬਾਅਦ ਦੇਖਦਿਆਂ ਹੀ ਦੇਖਦਿਆਂ ਕਾਰ ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਜਿਸ ਤੋਂ ਬਾਅਦ ਤੁਰੰਤ ਲੋਕਾਂ ਨੇ ਕਾਰ ਵਿੱਚ ਬੈਠੇ ਵਿਅਕਤੀ ਨੂੰ ਬਾਹਰ ਕੱਢਿਆ।
ਜਿਸ ਦਾ ਨਾਂਅ ਗੌਰਵ ਗੋਇਲ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਜਾਨ ਬਚਾਈ ਗਈ। ਜਿਸ ਤੋਂ ਬਾਅਦ ਕਾਰ ਵੇਖਦਿਆਂ ਵੇਖਦਿਆਂ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਮੌਕੇ ਤੇ ਪਹੁੰਚੀ ਅੱਗ ਬੁਝਾਊ ਅਮਲੇ ਦੀ ਗੱਡੀ ਨੇ ਅੱਗ ਤੇ ਕਾਬੂ ਪਾਇਆ। ਪਰ ਹਾਦਸੇ ਦੌਰਾਨ ਸੁੱਖ ਦੀ ਗੱਲ ਇਹ ਰਹੀ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਕਾਰ ਚਾਲਕ ਨੂੰ ਵੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਕਾਰ ਦੇ ਮਾਲਿਕ ਗੌਰਵ ਗੋਇਲ ਨੇ ਦੱਸਿਆ ਕਿ ਉਹ ਕਾਰ ਚਲਾ ਰਿਹਾ ਸੀ ਤਾਂ ਅਚਾਨਕ ਬੋਨਟ ਤੋਂ ਧੂੰਆਂ ਨਿਕਲਣ ਲੱਗਾ। ਜਿਸ ਤੋਂ ਬਾਅਦ ਗੱਡੀ ਵਿਚ ਅੱਗ ਲੱਗ ਗਈ ਅਤੇ ਉਹ ਗੱਡੀ ਤੋਂ ਬਾਹਰ ਆ ਗਿਆ। ਜਿਸ ਤੋਂ ਬਾਅਦ ਉੱਤੇ ਖੜ੍ਹੇ ਲੋਕਾਂ ਨੇ ਅੱਗ ਬੁਝਾਊ ਅਮਲੇ ਦੀ ਗੱਡੀ ਨੂੰ ਫੋਨ ਕਰਕੇ ਸੂਚਿਤ ਕੀਤਾ। ਉਧਰ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਅੱਗ ਅਚਾਨਕ ਲੱਗ ਗਈ। ਪਰ ਸੁੱਖ ਦੀ ਗੱਲ ਇਹ ਰਹੀ ਕਿ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਦਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਨਹੀਂ ਪਤਾ ਚੱਲ ਸਕਿਆ। ਪਰ ਬਾਰਿਸ਼ ਤੋਂ ਬਾਅਦ ਟਰੈਫਿਕ ਜਾਮ ਹੋਣ ਕਰਕੇ ਗੱਡੀਆਂ ਜ਼ਰੂਰ ਹੌਲੀ ਹੌਲੀ ਚੱਲ ਰਹੀਆਂ ਸਨ।