ਸੰਤ ਬਾਬਾ ਸੀਚੇਵਾਲ ਦੇ ਸੇਵਾਦਾਰਾਂ 'ਤੇ ਹੋਇਆ ਜਾਨਲੇਵਾ ਹਮਲਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 11 ਜੂਨ 2021 - ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਫੱਤੇਵਾਲ ( ਅਹਾਲੀ ਕਲਾਂ) ਪਵਿੱਤਰ ਵੇਈਂ ਨਦੀ ਦੇ ਕੰਢੇ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਵਤਾਰ ਗਊਸ਼ਾਲਾ ਫੱਤੇਵਾਲ ਆਹਲੀ ਕਲਾਂ ਸੁਲਤਾਨਪੁਰ ਲੋਧੀ ਵਿਖੇ ਪਦਮ ਸ਼੍ਰੀ ਸੰਤ ਸੀਚੇਵਾਲ ਵੱਲੋਂ ਇੱਕ ਬੇਜ਼ੁਬਾਨ ਆਵਾਰਾ ਪਸ਼ੂਆਂ ਦੀ ਗਾਊਸ਼ਾਲਾ ਬਣਾਈਂ ਗੲੀ ਹੈ। ਇਸ ਗਾਊਸ਼ਾਲਾ ਵਿਚ ਸੇਵਾ ਕਰਦੇ ਸੇਵਾਦਾਰਾਂ ‘ਤੇ ਜਾਨਲੇਵਾ ਹਮਲਾ ਕੀਤਾ। ਪੀੜ੍ਹਤਾਂ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿਥੇ ਉਨ੍ਹਾਂ ਦੀ ਹਾਲਾਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਇਸ ਗਾਊਸ਼ਾਲਾ ਤੇ ਪਹਿਲਾਂ ਵੀ ਹਮਲਾਵਰਾਂ ਵੱਲੋਂ ਕਈ ਵਾਰ ਗਾਵਾਂ, ਬੱਕਰੀਆਂ ਤੇ ਬੱਤਖਾਂ ਦੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਕ਼ਰੀਬ ਦੋ ਤਿੰਨ ਹਫ਼ਤੇ ਪਹਿਲਾਂ ਗਾਂ ਚੋਰੀ ਹੋਈ ਸੀ ਜਿਸ ਦੀ ਦਰਖਾਸ਼ਤ ਦਿੱਤੀ ਗਈ ਸੀ। ਜਿਸ ‘ਤੇ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਸ ਤੋਂ ਬਾਅਦ ਬੀਤੇ ਦਿਨ ਹਮਲਾਵਰਾਂ ਵੱਲੋਂ ਗਾਊਸ਼ਾਲਾ ਦੇ ਸੇਵਾਦਾਰਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਸ ਮੌਕੇ ਸਾਰੇ ਪੀੜ੍ਹਤ ਗਾਊਸ਼ਾਲਾ ਦੇ ਸੇਵਾਦਾਰ ਸਿਵਲ ਹਸਪਤਾਲ ਭਰਤੀ ਹਨ ਤੇ ਪੁਲਿਸ ਨੂੰ ਇਸ ਹਮਲੇ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਹਮੇਸ਼ਾਂ ਹੀ ਵਾਤਾਵਰਣ ਦੀ ਸਾਂਭ-ਸੰਭਾਲ ਲਈ ਕੰਮ ਕਰਦੇ ਹਨ ਅਤੇ ਉਹਨਾਂ ਵੱਲੋਂ ਮੰਡ ਇਲਾਕੇ ਵਿੱਚ ਹਰ ਸਾਲ ਹੜਾਂ ਕਾਰਨ ਭਾਰੀ ਨੁਕਸਾਨ ਹੁੰਦਾ ਸੀ ਸੰਤਾਂ ਨੇ ਦਰਿਆਵਾਂ ਦੇ ਬੰਨ੍ਹ ਪੱਕੇ ਕਰਕੇ ਇਲਾਕੇ ਨੂੰ ਭਾਰੀ ਨੁਕਸਾਨ ਤੋਂ ਬਚਿਆ ਅਤੇ ਪਦਮ ਸ਼੍ਰੀ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋ ਕੋਰੋਨਾ ਮਹਾਂਮਾਰੀ ਦੇ ਦੌਰਾਨ ਵੀ ਆਕਸੀਜਨ ਦੇ ਸਿਲੰਡਰਾਂ ਅਤੇ ਐਂਬੂਲੇਂਸ ਦੀ ਸਹੂਲਤਾਂ ਮਹੁੱਈਆ ਕਰਵਾਈਆਂ ਗਈਆਂ ਹੈ ਅਤੇ ਸੀਚੇਵਾਲ ਵਿਖੇ ਕੋਵਿਡ ਵਾਰਡ ਵੀ ਬਣਾਇਆ ਗਿਆ ਹੈ।