ਪੰਜਾਬ ’ਚ ਅਕਾਲੀ ਦਲ ਜਲਦੀ ਹੀ ਕਰ ਸਕਦਾ ਹੈ ਬਸਪਾ ਨਾਲ ਗੱਠਜੋੜ ਦਾ ਐਲਾਨ
ਚੰਡੀਗੜ੍ਹ, 11 ਜੂਨ, 2021: ਪੰਜਾਬ ਵਿਚ ਅਕਾਲੀ ਦਲ ਜਲਦੀ ਹੀ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਦਾ ਐਲਾਨ ਕਰ ਸਕਦਾ ਹੈ। ਪਾਰਟੀ ਸੂਤਰਾਂ ਮੁਤਾਬਕ ਅਕਾਲੀ ਦਲ ਤੇ ਬਸਪਾ ਦੀ ਗੱਠਜੋੜ ਲਈ ਗੱਲਬਾਤ ਅੰਤਿਮ ਪੜਾਅ ’ਤੇ ਹੈ।
ਜੇਕਰ ਸੀਟਾਂ ਬਾਰੇ ਨਿਬੇੜਾ ਹੋ ਗਿਆ ਤਾਂ ਇਹ ਐਲਾਨ ਕੱਲ੍ਹ ਸ਼ਨੀਵਾਰ ਨੂੰ ਵੀ ਹੋ ਸਕਦਾ ਹੈ . ਸ਼ਨੀਵਾਰ ਨੂੰ ਬਸਪਾ ਦੇ ਕੌਮੀ ਨੇਤਾ ਸਤੀਸ਼ ਚੰਦਰ ਮਿਸ਼ਰਾ ਅਤੇ ਸੁਖਬੀਰ ਬਾਦਲ ਵਿਚਕਾਰ ਚੰਡੀਗੜ੍ਹ 'ਚ ਮੀਟਿੰਗ ਹੋ ਰਹੀ ਹੈ ਜਿਸ ਵਿਚ ਇਸ ਗੱਠਜੋੜ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ .
ਇਹ ਜਾਣਕਾਰ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੁੰਦੜ ਨੇ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਸਵੇਰੇ 10 ਵਜੇ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੈ ਜਿਸ ਵਿਚ ਇਹ ਮੁੱਦਾ ਵੀ ਵਿਚਾਰਿਆ ਜਾਵੇਗਾ। ਇਸ ਤੋਂ ਬਾਅਦ ਦੁਪਹਿਰੇ 12 ਵਜੇ ਬਸਪਾ ਨੇਤਾ ਸਤੀਸ਼ ਚੰਦਰ ਮਿਸ਼ਰਾ ਅਤੇ ਸੁਖਬੀਰ ਬਾਦਲ ਤੇ ਅਕਾਲੀ ਵਫ਼ਦ ਵਿਚਕਾਰ ਮੀਟਿੰਗ ਹੋਵੇਗੀ ਜਿਸ ਵਿਚ ਗੱਠਜੋੜ ਬਾਰੇ ਵਿਚਾਰ ਹੋਵੇਗੀ .
ਇਸ ਨੇਤਾ ਨੇ ਉਮੀਦ ਜ਼ਾਹਰ ਕੀਤੀ ਕਿ ਕੀ ਇਹ ਗੱਠਜੋੜ ਸਿਰੇ ਚੜ੍ਹੇਗਾ . ਉਸ ਨੇ ਇਹ ਵੀ ਦੱਸਿਆ ਕਿ ਅਕਾਲੀ ਦਲ ਬਸਪਾ ਨੂੰ ਬੀ ਜੇ ਪੀ ਦੀਆਂ ਸੀਟਾਂ ਨਾਲੋਂ ਘਟ ਭਾਵ 23 ਤੋਂ ਘਟ ਸੀਟਾਂ ਦੇਣ ਦੇ ਹੱਕ ਵਿਚ ਹੈ . ਇਹ ਵੀ ਪਤਾ ਲੱਗਾ ਹੈ ਕਿ ਬਸਪਾ 25 ਸੀਟਾਂ ਮੰਗ ਰਹੀ ਹੈ ਜਦੋਂ ਕਿ ਅਕਾਲੀ ਦਲ 17 ਸੀਟਾਂ ਦੇਣਾ ਚਾਹੁੰਦਾ ਹੈ .
ਇਸੇ ਦੌਰਾਨ ਬਸਪਾ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ, ਰਾਜਸਭਾ ਮੈਂਬਰ, ਐਡਵੋਕੇਟ ਸਤੀਸ਼ ਚੰਦਰ ਮਿਸ਼ਰਾ ਚੰਡੀਗੜ੍ਹ ਪੁੱਜ ਚੁੱਕੇ ਹਨ ਅਤੇ ਅਕਾਲੀ ਦਲ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ .
ਮਿਸ਼ਰਾ ਨਾਲ ਵਿਚਾਰ ਵਟਾਂਦਰਾ ਕਰਨ ਵਾਲਿਆਂ 'ਚ ਬਸਪਾ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਅਤੇ ਪੰਜਾਬ ਬਸਪਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਸ਼ਾਮਲ ਸਨ .
ਇਹ ਕਿਹਾ ਗਿਆ ਕਿ ਇਸ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਅਤੇ ਪੰਜਾਬ ਦੇ ਰਾਜਨੀਤਿਕ ਹਾਲਾਤਾਂ ਉਪਰ ਡੂੰਘਾ ਚਿੰਤਨ ਮੰਥਨ ਕੀਤਾ ਗਿਆ। ਬੈਣੀਵਾਲ ਨੇ ਕਿਹਾ ਕਿ ਸਤੀਸ਼ ਚੰਦਰ ਮਿਸ਼ਰਾ ਚੰਡੀਗੜ੍ਹ ਪੁੱਜ ਚੁੱਕੇ ਹਨ ਅਤੇ ਅੱਜ ਰਾਤ ਤੇ ਸਵੇਰੇ ਅਕਾਲੀ ਦਲ ਨਾਲ ਲਗਾਤਾਰ ਮੀਟਿੰਗਾਂ ਜਾਰੀ ਹਨ ਅਤੇ ਅੰਤਿਮ ਫੈਂਸਲਾ ਭੈਣ ਕੁਮਾਰੀ ਮਾਇਆਵਤੀ ਦਾ ਜੋ ਵੀ ਹੋਵੇਗਾ, ਮੰਨਿਆ ਜਾਵੇਗਾ।
ਸਤੀਸ਼ ਚੰਦਰ ਮਿਸ਼ਰਾ ਨਾਲ ਰਣਧੀਰ ਸਿੰਘ ਬੈਣੀਵਾਲ ਅਤੇ ਜਸਵੀਰ ਸਿੰਘ ਗੜ੍ਹੀ ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ
ਜਸਵੀਰ ਸਿੰਘ ਗੜ੍ਹੀ ਨੇ ਸ਼੍ਰੀ ਗੜ੍ਹੀ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਜੋ ਵੀ ਫੈਂਸਲਾ ਲਵੇਗੀ, ਪੰਜਾਬ ਵਿੱਚ ਲਾਗੂ ਕਰਾਉਣਾ ਸਾਡੀ ਪਹਿਲੀ ਡਿਊਟੀ ਹੈ।
ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ, ਰਾਜਸਭਾ ਮੈਂਬਰ, ਐਡਵੋਕੇਟ ਸਤੀਸ਼ ਚੰਦਰ ਮਿਸ਼ਰਾ ਨਾਲ ਬਸਪਾ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਅਤੇ ਪੰਜਾਬ ਬਸਪਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ।