← ਪਿਛੇ ਪਰਤੋ
ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਦੇ ਐਲਾਨ ਲਈ ਰੱਖੀ ਪ੍ਰੈਸ ਕਾਨਫਰੰਸ ਚੰਡੀਗੜ੍ਹ, 12 ਜੂਨ, 2021: ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਬਸਪਾ ਨਾਲ ਗਠਜੋੜ ਹੋਣ ਦਾ ਰਸਮੀ ਐਲਾਨ ਕਰਨ ਲਈ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਰੱਖ ਲਈ ਹੈ। ਪਾਰਟੀ ਵੱਲੋਂ ਮੀਡੀਆ ਨੂੰ ਲਾਏ ਸੁਨੇਹਿਆਂ ਮੁਤਾਬਕ ਇਸ ਨੂੰ ਸੁਖਬੀਰ ਬਾਦਲ ਤੇ ਬਸਪਾ ਦੇ ਕੌਮੀ ਨੇਤਾ ਸਤੀਸ਼ ਮਿਸ਼ਰਾ ਸੰਬੋਧਨ ਕਰਨਗੇ। ਇਹ ਕਾਨਫਰੰਸ 11.30 ਵਜੇ ਹੋਵੇਗੀ। ਕੱਲ੍ਹ ਸ਼ਾਮ ਇਹ ਗੱਲ ਸਾਹਮਣੇ ਆਈ ਸੀ ਕਿ ਦੋਵਾਂ ਪਾਰਟੀਆਂ ਵਿਚ ਗਠਜੋੜ ਹੋ ਗਿਆ ਹੈ ਜਿਸਦਾ ਰਸਮੀ ਐਲਾਨ ਜਲਦ ਹੋ ਸਕਦਾ ਹੈ।
Total Responses : 189