ਕਾਰਪੋਰੇਟ ਸਮਾਜਿਕ ਜਿੰੰਮੇਵਾਰੀਆ ਲਈ ਗੋਲਡਨ ਪੀਕੌਕ ਐਵਾਰਡ ਨਾਲ ਸਨਮਾਨਿਤ
ਰਾਜਪੁਰਾ, 12 ਜੂਨ 2021-ਰਾਜਪੁਰਾ ਵਿਖੇ 2700 ਮੈਗਾਵਾਟ ਸੁਪਰਕਿ੍ਰਟੀਕਲ ਥਰਮਲ ਪਾਵਰ ਪਲਾਂਟ ਚਲਾਉਣ ਵਾਲੇ ਨਾਭਾ ਪਾਵਰ ਲਿਮਟਿਡ ਨੇ ਇੱਕ ਸਮਰੱਥਕ ਦੀ ਭੂਮਿਕਾ ਨਿਭਾਉਂਦਿਆਂ ਵੱਡੀ ਗਿਣਤੀ ਵਿੱਚ ਪੇਂਡੂ ਔਰਤਾਂ ਦੀ ਆਮਦਨੀ ਦੁੱਗਣੀ ਕਰਨ ਵਿਚ ਸਹਾਇਤਾ ਕੀਤੀ ਹੈ। ਭਾਂਵੇ ਦੇਸ਼ ਕੋਵਿਡ ਮਹਾਂਮਾਰੀ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਪਰ ਨਾਭਾ ਪਾਵਰ ਦੀ ਕਾਰਪੋਰੇਟ ਸਮਾਜਿਕ ਜਿੰਮੇਵਾਰੀ (ਸੀਐਸਆਰ) ਟੀਮ ਦੁਆਰਾ ਫੁਲਕਾਰੀ, ਜੂਟ ਉਤਪਾਦ, ਕੁਰਤੀਆਂ ਅਤੇ ਮਾਸਕ ਲਈ ਸਥਾਪਤ ਪੰਜ ਉਤਪਾਦਨ ਕੇਂਦਰਾਂ ਨਾਲ ਕੰਮ ਕਰ ਰਹੀਆਂ ਪੇਂਡੂ ਔਰਤਾਂ ਨੇ ਕੋਵਿਡ ਪਾਬੰਦੀਆਂ ਦੌਰਾਨ ਆਪਣੇ ਘਰਾਂ ਤੋਂ ਕੰਮ ਕਰ ਆਪਣੀ ਆਮਦ ਦੱੁਗਣੀ ਕੀਤੀ ਹੈ।
ਨਾਭਾ ਪਾਵਰ ਦੇ ਸੀ. ਈ ਅਥਰ ਨੇ ਕਿਹਾ “ਜਦੋਂ ਤੋਂ ਅਸੀਂ ਸਥਾਨਕ ਭਾਈਚਾਰਿਆਂ ਨਾਲ ਕੰਮ ਕਰ ਰਹੇ ਹਾਂ, ਪੇਂਡੂ ਔਰਤਾਂ ਲਈ ਆਮਦਨ ਦੇ ਸਤਿਕਾਰਤਯੋਗ ਸਰੋਤ ਪੈਦਾ ਕਰਨਾ ਸਾਡੀ ਸੀਐਸਆਰ ਪਹਿਲਕਦਮੀ ਦਾ ਮੁੱਖ ਕੇਂਦਰ ਰਿਹਾ ਹੈ’’। ਨਾਭਾ ਪਾਵਰ ਨੇ ਪਲਾਂਟ ਦੇ ਆਸ ਪਾਸ ਦੇ ਵੱਖ-ਵੱਖ ਪਿੰਡਾਂ ਵਿੱਚ ਪੰਜ ਉਤਪਾਦਨ ਕੇਂਦਰਾਂ ਨੂੰ ਸਥਾਪਤ ਕਾਰਨ ਮਦਦ ਕੀਤੀ ,ਹਾਲਾਂਕਿ ਕੋਵÇੀ ਦੀ ਪਾਬੰਦੀਆਂ ਇੱਕ ਚੁਣੌਤੀ ਬਣੀ, ਫਿਰ ਵੀ ਸੀਐਸਆਰ ਟੀਮ ਨੇ ਪੇਂਡੂ ਔਰਤਾਂ ਨੂੰ ਸਿੱਧੇ ਵਿਕਰੇਤਾਵਾਂ ਨਾਲ ਜੋੜ ਘਰ ਤੋਂ ਕੰਮ ਕਰਨ ਵਾਲਾ ਇਕ ਸਿਸਟਮ ਤਿਆਰ ਕੀਤਾ। ਇਸ ਸਮੇਂ ਦੌਰਾਨ, ਔਰਤਾਂ ਨੇ ਸਥਾਨਕ ਵਿਕਰੇਤਾਵਾਂ ਨਾਲ ਸੰਪਰਕ ਬਣਾਈ ਰੱਖਿਆ ਅਤੇ ਨਿਰੰਤਰ ਆਰਡਰ ਪ੍ਰਾਪਤ ਕਰ ਚੁਣੌਤੀਆਂ ਨੂੰ ਅਵਸਰ ਵਿਚ ਤਬਦੀਲ ਕੀਤਾ। ਕਰੋਨਾ ਸਮੇਂ ਦੌਰਾਨ ਫੁਲਕਾਰੀ, ਫੇਸ ਮਾਸਕ ਅਤੇ ਕੁੜਤੀਆਂ ਦੀ ਮੰਗ ਵੀ ਕਾਫੀ ਵਧੀ, ਜਿਸ ਨਾਲ ਔਰਤਾਂ ਦੀ ਆਮਦਨ ਵਿੱਚ ਵਾਧਾ ਹੋਇਆ।
ਨਿਮਨ ਪਾਰਿਵਾਰ ਨਾਲ ਸੰਬੰਧ ਰੱਖਣ ਵਾਲੀ ਸਿੰਧਰਾਂ ਪਿੰਡ ਦੀ ਬਲਜਿੰਦਰ ਕੌਰ, ਜੋ ਪਿਛਲੇ ਦੋ ਸਾਲਾਂ ਤੋਂ ਆਪਣੇ ਜੱਦੀ ਪਿੰਡ ਦੇ ਉਤਪਾਦਨ ਕੇਂਦਰ ਨਾਲ ਜੁੜੀ ਹੋਈ ਹੈ, ਨੇ ਕਿਹਾ ਕਿ ਉਤਪਾਦਨ ਕੇਂਦਰ ਨਾਲ ਕੰਮ ਕਰਨ ਤੋਂ ਪਹਿਲਾਂ ਮੈਂ ਆਪਣੀ ਨੂੰਹ ਨਵਪ੍ਰੀਤ ਨਾਲ ਮੱਕੀ ਦੀ ਫਸਲ ਨੂੰ ਛਿੱਲਣ ਦਾ ਕੰਮ ਕਰਦੀ ਸੀ, ਜਿਸ ਲਈ ਸਾਨੂੰ ਪ੍ਰਤੀ ਕਿੱਲੋ ਢਾਈ ਰੁਪਏ ਮਿਲਦੇ ਸਨ ਪਰ ਉਤਪਾਦਨ ਕੇਂਦਰ ਵਿਚ ਸ਼ਾਮਲ ਹੋਣ ਨਾਲ ਸਾਨੂੰ ਆਪਣੇ ਪਰਿਵਾਰ ਨੂੰ ਚਲਾਉਣ ਲਈ ਚੰਗੀ ਆਮਦ ਦੇ ਸਾਧਨ ਪ੍ਰਾਪਤ ਹੋਏ।
ਕੋਵਿਡ ਦੇ ਦੌਰਾਨ, ਫੇਸ ਮਾਸਕ ਅਤੇ ਕੁਰਤੀ ਬਣਾਉਣ ਨਾਲ ਹੋਣ ਵਾਲੀ ਆਮਦਨੀ ਨਾਲ ਹੁਣ ਸਾਡੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਨਾਭਾ ਪਾਵਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਇੰਸਟੀਟਿਊਟ ਆਫ ਡਾਇਰੈਕਟਰਜ ਦੁਆਰਾ ਵੀ ਮਾਨਤਾ ਦਿੱਤੀ ਗਈ ਹੈ। ਵੀਰਵਾਰ ਨੂੰ ਹੋਏ ਇੱਕ ਸਮਾਗਮ ਵਿੱਚ ਨਾਭਾ ਪਾਵਰ ਨੂੰ ਕਾਰਪੋਰੇਟ ਸਮਾਜਿਕ ਜਿੰੰਮੇਵਾਰੀਆ ਲਈ ਗੋਲਡਨ ਪੀਕੌਕ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ ।