ਪਟਿਆਲਾ: ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਦੀ ਖੁਸ਼ੀ ਵਿੱਚ ਵੰਡੇ ਲੱਡੂ
ਜਗਤਾਰ ਸਿੰਘ
ਪਟਿਆਲਾ ,12 ਜੂਨ 2021 : ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਹੋਣ ਦੀ ਖੁਸ਼ੀ ਦੇ ਵਿੱਚ ਹਰਪਾਲ ਜੁਨੇਜਾ ਪ੍ਰਧਾਨ ਜ਼ਿਲ੍ਹਾ ਪਟਿਆਲਾ ਸ਼ਹਿਰੀ, ਮੁੱਖ ਸੇਵਾਦਾਰ ਪਟਿਆਲਾ ਸ਼ਹਿਰੀ ਦੀ ਅਗਵਾਈ ਦੇ ਵਿੱਚ ਧੀਰੂ ਨਗਰ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੂੰ ਨਾਲ ਲੈਕੇ ਲੱਡੂ ਵੰਡੇ ਗਏ ਅਤੇ ਢੋਲ ਵਜਾਕੇ ਖੁਸ਼ੀ ਮਨਾਈ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸੀਨੀਅਰ ਆਗੂ ਮੌਜੂਦ ਸਨ । ਪਾਰਟੀ ਆਗੂਆਂ ਦਾ ਕਹਿਣਾ ਗਠਜੋੜ ਹੋਣ ਨਾਲ ਪੰਜਾਬ ਚ ਅਕਾਲੀ ਦਲ ਤੇ ਬਸਪਾ ਬਹੁਤ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ 2022 ਵਿੱਚ ਅਕਾਲੀ ਦਲ ਤੇ ਬਸਪਾ ਦੀ ਰਲ ਕੇ ਸਰਕਾਰ ਬਣਾਵਾਂਗੇ।