ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੋਈ ਨਵੀਂ ਸ਼ੁਰੂਆਤ ਹੋਈ ਹਮੇਸ਼ਾ ਪੰਜਾਬ ਦੀ ਧਰਤੀ ਤੋਂ, ਇਹ ਗਠਜੋੜ ਵੀ ਇੱਕ ਇਤਿਹਾਸ ਹੋਵੇਗਾ - ਇੰਜ. ਸਵਰਨ, ਢਿੱਲੋਂ, ਡੌਲਾ
ਬਲਵਿੰਦਰ ਸਿੰਘ ਧਾਲੀਵਾਲ
- ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਤੇ ਹਲਕਾ ਸੁਲਤਾਨਪੁਰ ਲੋਧੀ ਦੇ ਆਗੂਆਂ ਨੇ ਲੱਡੂ ਵੰਡੇ
ਸੁਲਤਾਨਪੁਰ ਲੋਧੀ 12 ਜੂਨ 2021 ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਹੋਣ ਤੇ ਅੱਜ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਸਾਬਕਾ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਦੀ ਅਗਵਾਈ ਹੇਠ ਇੰਜ ਸਵਰਨ ਸਿੰਘ ਮੈਂਬਰ ਪੀ ਏ ਸੀ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਹਲਕਾ ਖਡੂਰ ਸਾਹਿਬ ਲੋਕ ਸਭਾ ਬਸਪਾ ਦੇ ਇੰਚਾਰਜ ਤਰਸੇਮ ਸਿੰਘ ਡੌਲਾ ਨੇ ਅਕਾਲੀ ਦਲ ਅਤੇ ਬਸਪਾ ਦੇ ਵਰਕਰਾਂ ਨੇ ਖ਼ੁਸ਼ੀ ਵਿੱਚ ਲੱਡੂ ਵੰਡੇ ਅਤੇ ਵਧਾਈਆਂ ਦਿੱਤੀਆਂ। ਇਸ ਮੌਕੇ ਇੰਜ ਸਵਰਨ ਸਿੰਘ , ਸੁਰਜੀਤ ਸਿੰਘ ਢਿੱਲੋਂ, ਤਰਸੇਮ ਡੌਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜਿਸ ਤਰ੍ਹਾਂ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਧੋਖੇ ਵਿਚ ਰੱਖਿਆ ਅਤੇ ਅਥਾਹ ਲੁੱਟ ਕੀਤੀ ਹੈ ਇਸ ਕਰਕੇ ਹਰ ਵਰਗ ਦੇ ਲੋਕ ਇੱਕਠੇ ਹੋ ਰਹੇ ਹਨ।
ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੋਈ ਨਵੀਂ ਸ਼ੁਰੂਆਤ ਹੋਈ ਹਮੇਸ਼ਾ ਪੰਜਾਬ ਦੀ ਧਰਤੀ ਤੋਂ ਹੀ ਹੁੰਦੀ ਰਹੀ ਹੈ। ਇਸੇ ਤਰ੍ਹਾਂ ਅੱਜ ਫਿਰ ਇੱਕ ਨਵੀਂ ਸ਼ੁਰੂਆਤ ਹੋ ਗਈ ਹੈ ਜਿਸ ਵਿਚ ਅਕਾਲੀ-ਬਸਪਾ ਦਾ ਗੱਠਜੋੜ ਵੀ ਸਮਾਜਿਕ ਤਬਦੀਲੀ ਦੀ ਸ਼ੁਰੂਆਤ ਪੰਜਾਬ ਤੋਂ ਹੀ ਕਰੇਗਾ। ਸੱਚ ਇਹ ਹੈ ਕਿ ਇਹ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਨਹੀਂ ਬਲਕਿ ਕਿਸਾਨਾਂ ਅਤੇ ਮਜ਼ਦੂਰਾਂ ਅਤੇ ਪੱਛੜੀਆਂ ਸ਼੍ਰੇਣੀਆਂ ਦਾ ਗੱਠਜੋੜ ਹੈ। ਅਸਲ ਵਿੱਚ ਇਹ ਗੱਠਜੋੜ ਪੰਜਾਬ ਦੇ ਸੁਨਿਹਰੀ ਭਵਿੱਖ ਦੀ ਸ਼ੁਰੂਆਤ ਹੈ। ਕਿਉਂਕਿ ਅੱਜ ਪੰਜਾਬ ਨੂੰ ਬਦਲਾ ਦੀ ਰਾਜਨੀਤੀ ਦੀ ਲੋੜ ਹੈ।
ਇਸ ਮੌਕੇ ਦਰਬਾਰਾ ਸਿੰਘ ਵਿਰਦੀ ਸ਼ਹਿਰੀ ਪ੍ਰਧਾਨ, ਕੁਲਦੀਪ ਸਿੰਘ ਬੂਲੇ ਜ਼ਿਲ੍ਹਾ ਕਪੂਰਥਲਾ ਐਸੀ ਵਿੰਗ ਪ੍ਰਧਾਨ, ਸਿਮਰਨਜੀਤ ਕੌਰ ਸਾਬਕਾ ਕੌਂਸਲਰ, ਬੀਬੀ ਬਲਜੀਤ ਕੌਰ ਮੈਂਬਰ ਬਲਾਕ ਸੰਮਤੀ, ਸੰਤਾਂ ਸਿੰਘ ਸਾਬਕਾ ਸਰਪੰਚ ਜੱਬੋਸੁਧਾਰ, ਗੁਰਜੰਟ ਸਿੰਘ ਸੰਧੂ, ਰਾਜੀਵ ਧੀਰ ਸ਼ਹਿਰੀ ਪ੍ਰਧਾਨ ਸੁਲਤਾਨਪੁਰ ਲੋਧੀ, ਕੌਂਸਲਰ ਰਜਿੰਦਰ ਸਿੰਘ, ਰਾਹੁਲ ਬਸਪਾ ਆਗੂ, ਲਖਵਿੰਦਰ ਸਿੰਘ ਕੌੜਾ, ਸਤਨਾਮ ਸਿੰਘ ਰਾਮੇ, ਸਤਪਾਲ ਮੰਨਚਾਦਾ , ਇੰਦਰਜੀਤ ਸਿੰਘ ਵਿਰਦੀ, ਜਤਿੰਦਰ ਸੇਠੀ, ਕਮਲਪ੍ਰੀਤ ਸਿੰਘ ਹੈਬਤਪੁਰ ਆਦਿ ਹਾਜ਼ਰ ਸਨ।