ਚਾਈਲਡ ਲਾਈਨ 1098 ਦੀ ਟੀਮ ਨੇ ਬਾਲ ਮਜ਼ਦੂਰੀ ਵਿਰੋਧੀ ਦਿਵਸ ਮਨਾਇਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 12 ਜੂਨ 2021 - ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੇ ਸਹਿਯੋਗ ਨਾਲ ਚੱਲ ਰਹੇ ਨੈਚਰੂਲ ਕੇਅਰ ਚਾਈਲਡ ਲਾਈਨ ਫ਼ਰੀਦਕੋਟ ਦੀ ਟੀਮ ਵੱਲੋਂ ਅੱਜ ਦਸਮੇਸ਼ ਨਗਰ ਫ਼ਰੀਦਕੋਟ ਵਿਖੇ ਚਾਈਲਡ ਲਾਈਨ 1098 ਫ਼ਰੀਦਕੋਟ ਟੀਮ ਵੱਲੋਂ ਬਾਲ ਮਜ਼ਦੂਰੀ ਦੇ ਵਿਰੋਧ 'ਚ ਵਿਸ਼ਵ ਬਾਲ ਮਜ਼ਦੂਰੀ ਜਾਗਰੂਕਤਾ ਦਿਵਸ ਮੌਕੇ ਕੈਂਪ ਲਗਾਇਆ ਗਿਆ | ਇਸ ਮੌਕੇ ਬੱਚਿਆਂ ਤੇ ਲੋਕਾਂ ਨੂੰ ਬਾਲ ਮਜ਼ਦੂਰੀ ਸਬੰਧੀ ਜਾਣਕਾਰੀ ਦਿੱਤੀ ਗਈ ਕਿ 12 ਜੂਨ ਨੂੰ ਹਰ ਸਾਲ ਪੂਰੀ ਦੁਨੀਆਂ 'ਚ ਬਾਲ ਮਜ਼ਦੂਰੀ ਵਿਰੋਧੀ ਦਿਵਸ ਮਨਾਇਆ ਜਾਦਾ ਹੈ | ਇਸ ਦੀ ਸ਼ੁਰੂਆਤ ਸੰਨ 2002 ਕੀਤੀ ਗਈ ਸੀ |
ਇਸ ਦਾ ਉਦੇਸ਼ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕਿਸੇ ਪ੍ਰਕਾਰ ਦਾ ਕੰਮ ਨਾ ਕਰਾਉਣਾ ਅਤੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਜਾਗਰੂਕ ਕਰਨਾ ਹੈ | ਇਸ ਮੌਕੇ ਟੀਮ ਮੈਂਬਰਾਂ ਨੇ ਕਿਹਾ ਜੇਕਰ ਕਿਸੇ ਵੀ ਢਾਬੇ, ਦੁਕਾਨ ਜਾ ਕਿਸੇ ਵਪਾਰਕ ਅਦਾਰੇ 'ਚ ਬੱਚੇ ਤੋਂ ਮਜ਼ਦੂਰੀ ਕਰਵਾਈ ਜਾਂਦੀ ਹੈ ਤਾਂ ਉਸ ਦੀ ਜਾਣਕਾਰੀ 1098 ਨੰਬਰ ਦੇ ਦਿੱਤੀ ਜਾ ਸਕਦੀ ਹੈ | ਇਸ ਮੌਕੇ ਟੀਮ ਨੇ ਬੱਚਿਆਂ ਦੇ ਮਾਤਾ-ਪਿਤਾ ਨੂੰ ਸੰਬੋਧਨ ਕਰਦੇ ਕਿਹਾ ਕਿ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਾਉਣਾ ਕਾਨੂੰਨ ਜ਼ੁਰਮ ਹੈ | ਇਸ ਟੀਮ ਨੇ ਦੱਸਿਆ ਕਿ 0ਤੋਂ 18 ਸਾਲ ਤੱਕ ਦੇ ਬੱਚਿਆਂ ਦੀ ਚਾਈਲਡ ਹੈੱਲਪ ਲਾਇਨ ਵੱਲੋਂ ਮੱਦਦ ਕੀਤੀ ਜਾਂਦੀ ਹੈ |
ਉਨ੍ਹਾਂ ਦੱਸਿਆ ਕਿ ਇਹ ਸੇਵਾ 24 ਘੰਟੇ, ਹਫ਼ਤੇ ਦੇ ਸੱਤੋਂ ਦਿਨ ਪੂਰੇ ਭਾਰਤ ਅੰਦਰ ਕੀਤੀ ਜਾਂਦੀ ਹੈ | ਇਸ ਮੋਕੇ ਟੀਮ ਮੈਂਬਰਾਂ ਨੇ ਕੋਰੋਨਾ ਤੋ ਪ੍ਰਕੋਪ ਤੋਂ ਬਚਣ ਵਾਸਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਵੀ ਜਾਣਕਾਰੀ ਦਿੱਤੀ | ਟੀਮ ਕੋਆਰਡੀਨੇਟਰ ਸੋਨੀਆ ਰਾਣੀ, ਟੀਮ ਮੈਂਬਰ ਪਲਵਿੰਦਰ ਕੌਰ ਅਤੇ ਸੁਭਾਸ਼ ਚੰਦਰ ਨੇ ਬੱਚਿਆਂ ਦੇ ਪੱਧਰ ਤੇ ਜਾ ਕੇ ਜਾਣਕਾਰੀ ਬੱਚਿਆਂ ਅਤੇ ਮਾਪਿਆਂ ਨੂੰ ਦਿੱਤੀ |