← ਪਿਛੇ ਪਰਤੋ
ਸਾਰਾ ਗਿੱਲ ਦੀ ਅੰਤਰ ਰਾਸ਼ਟਰੀ ਬਾਲ ਮਜ਼ਦੂਰੀ ਦਿਵਸ ਤੇ ਬਣਾਈ ਪੇਂਟਿੰਗ ਦੀ ਹਰ ਕਿਸੇ ਨੇ ਕੀਤੀ ਤਾਰੀਫ਼
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 12 ਜੂਨ 2021 - ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਦੇ ਚੱਲ ਰਹੇ ਆਨਲਾਈਨ ਸਮਰ ਕੈਂਪਾਂ 'ਚ ਵਿਦਿਆਰਥੀਆਂ ਦੀ ਅੰਦਰ ਲੁਕੀ ਪ੍ਰਤਿਭਾ ਬਾਹਰ ਆ ਰਹੀ ਹੈ | ਇਸ ਦੀ ਉਦਾਹਰਣ ਸਰਕਾਰੀ ਹਾਈ ਸਕੂਲ ਬਿਸ਼ਨੰਦੀ ਦੇ 9ਵੀਂ ਜਮਾਤ ਦੇ ਵਿਦਿਆਰਥੀ ਸਾਰਾਹ ਗਿੱਲ ਨੇ ਅੱਜ ਅੰਤਰ ਰਾਸ਼ਟਰੀ ਬਾਲ ਮਜ਼ਦੂਰੀ ਦਿਵਸ ਮੌਕੇ 'ਬੱਚਿਆਂ ਦਾ ਉੱਜਵਲ ਭਵਿੱਖ ਬਣਾਓ-ਬਾਲ ਮਜ਼ਦੂਰੀ ਦੂਰ ਹਟਾਓ' ਵਿਸ਼ੇ ਤੇ ਆਪਣ ਸਕੂਲ ਅਧਿਆਪਕਾਂ ਦੀ ਅਗਵਾਈ ਹੇਠ ਪੇਂਟਿੰਗ ਬਣਾਈ | ਇਸ ਪੇਂਟਿੰਗ ਨੂੰ ਸਕੂਲ ਮੁਖੀ ਮੈਡਮ ਰੁਬੀਨਾ ਵੱਲੋਂ ਜ਼ਿਲੇ ਦੇ ਹੈੱਡ ਮਾਸਟਰਜ਼ ਦੇ ਵਟਸਐੱਪ ਗਰੁੱਪ 'ਚ ਸਾਂਝਾ ਕੀਤਾ ਗਿਆ | ਫ਼ਿਰ ਇਸ ਪੇਂਟਿੰਗ ਦੀ ਹਰ ਪਾਸਿਓ ਪ੍ਰੰਸ਼ਸਾ ਹੋਈ |
Total Responses : 189