ਕੇਂਦਰ ਸਰਕਾਰ ਵੱਲੋਂ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਨਿਗੂਣਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ- ਚੀਮਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 12 ਜੂਨ 2021ਕੇਂਦਰ ਸਰਕਾਰ ਨੇ ਝੋਨੇ ਦੇ ਮੁੱਲ ਵਿੱਚ 72 ਰੁਪਏ ਦਾ ਨਿਗੂਣਾ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਇਸ ਸਮੇਂ ਜਦੋਂ ਮਹਿੰਗਾਈ ਹਰ ਖੇਤਰ ਵਿੱਚ ਆਪਣਾ ਮੂੰਹ ਫੈਲਾ ਕੇ ਖੜ੍ਹੀ ਹੈ, ਪੈਟਰੋਲ ਡੀਜ਼ਲ ਦੇ ਰਿਕਾਰਡ ਤੋੜ ਵਾਧੇ ਤੋਂ ਇਲਾਵਾ ਖਾਦਾਂ, ਬੀਜ, ਦਵਾਈਆਂ, ਟਿਊਬਵੈੱਲ ਤੇ ਖੇਤੀ ਦੇ ਸੰਦ ਹਰੇਕ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।ਝੋਨੇ ਦੀ ਐੱਮਐੱਸਪੀ ਵਿੱਚ ਸਿਰਫ਼ 72 ਰੁਪਏ ਦਾ ਵਾਧਾ ਕਿਸਾਨਾਂ ਦਾ ਨਿਰਾਦਰ ਹੈ।
ਉਨ੍ਹਾਂ ਸ਼ੰਕਾ ਪ੍ਰਗਟ ਕਰਦਿਆਂ ਕਿਹਾ ਕਿ ਜੋ ਬਿਆਨ ਖੇਤੀਬਾਡ਼ੀ ਮੰਤਰੀ ਤੋਮਰ ਦੇ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਇਸ ਵਾਰ ਕੇਂਦਰ ਸਰਕਾਰ ਸ਼ਹਿਦ ਝੋਨੇ ਦੀ ਖ਼ਰੀਦ ਹੀ ਨਾ ਕਰੇ। ਕਿਉਂਕਿ ਬੀਤੇ 6 ਮਹੀਨਿਆਂ ਤੋਂ ਦਿੱਲੀ ਬਾਰਡਰ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਰ ਰਹੇ ਹਨ ਅਤੇ ਇਸ ਕਾਰਨ ਇਹ ਕਣਕ ਦੇ ਸੀਜਨ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਤੋਂ ਕੋਈ ਕਸਰ ਨਹੀਂ ਛੱਡੀ ।ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਨੇ ਦਿੱਲੀ ਦੀਅਾਂ ਸਰਹੱਦਾਂ ਉੱਤੇ ਲੰਮੇ ਸਮੇਂ ਤੋਂ ਚੱਲ ਰਹੇ ਸੰਘਰਸ਼ ਵਿੱਚ ਆਪਣੀਆਂ ਜ਼ਿੰਦਗੀਆਂ ਦਾਅ ੳੁੱਤੇ ਲਾੲੀਅਾਂ ਹੋਣ ਤਾਂ ਅਜਿਹੇ ਮੌਕੇ ਭਾਜਪਾ ਨੇ ਕਿਸਾਨਾਂ ਦੇ ਜ਼ਖ਼ਮਾਂ ਉੱਤੇ ਮੱਲ੍ਹਮ ਲਾਉਣ ਦੀ ਬਜਾਏ ਝੋਨੇ ਦਾ ਇੰਨਾ ਘੱਟ ਸਮਰਥਨ ਮੁੱਲ ਦਾ ਐਲਾਨ ਕਰਕੇ ਉਨ੍ਹਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਿਆ ਹੈ।
ਵਿਧਾਇਕ ਚੀਮਾ ਨੇ ਕਿਹਾ ਕਿ ਅਜਿਹੀ ਸਰਕਾਰ ਪਹਿਲੀ ਵਾਰ ਵੇਖੀ ਹੈ ਕਿ ਕਿਸਾਨ ਕਹਿ ਰਹੇ ਹਨ ਸਾਨੂੰ ਇਹ ਖੇਤੀ ਸੁਧਾਰਕ ਕਨੂੰਨ ਨਹੀਂ ਚਾਹੀਦੇ ਪ੍ਰੰਤੂ ਕੇਂਦਰ ਸਰਕਾਰ ਜਬਰਦਸਤੀ ਕਾਨੂੰਨ ਥੋਪਣ ਲਈ ਬਜ਼ਿੱਦ ਹੈ। ਜਿਸ ਤੋਂ ਸਾਫ ਹੈ ਕਿ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ਤੇ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਰਕਾਰ ਨੂੰ ਸੱਤਾ ਵਿੱਚ ਰਹਿਣ ਦਾ ਵੀ ਕੋਈ ਅਧਿਕਾਰ ਨਹੀਂ ਹੈ ਜੋ ਸਰਕਾਰ ਆਪਣੇ ਦੇਸ਼ ਦੇ ਅੰਨਦਾਤਾ ਦਾ ਅਪਮਾਨ ਕਰੇ ਅਖੀਰ ਉਸਦਾ ਅੰਤ ਬਹੁਤ ਮਾੜਾ ਹੋਵੇਗਾ ਇਹ ਕਦੇ ਸੋਚਿਆ ਵੀ ਨਹੀਂ ਹੋਵੇਗਾ। ਚੀਮਾ ਨੇ ਕਿਹਾ ਕਿ ਦੇਸ਼ ਦੇ ਸਾਰੇ ਸੂਬਿਆਂ ਵਿੱਚ ਪੰਜਾਬ ਹੀ ਇੱਕ ਅਜਿਹਾ ਸੂਬਾ ਸੀ ਜਿਸ ਨੇ ਕਿਸਾਨਾਂ ਦੇ ਹੱਕ ਵਿੱਚ ਸਭ ਤੋਂ ਪਹਿਲਾਂ ਹਾਅ ਦਾ ਨਾਅਰਾ ਲਗਾ ਕੇ ਵਿਧਾਨ ਸਭਾ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਹਿੰਮਤ ਵਿਖਾਈ। ਇਹ ਕੰਮ ਸਿਰਫ ਕੈਪਟਨ ਅਮਰਿੰਦਰ ਸਿੰਘ ਵਰਗਾ ਮੁੱਖਮੰਤਰੀ ਕਰ ਸਕਦਾ ਹੈ, ਨਾ ਕਿ ਭਾਜਪਾ ਦੇ ਪਿੱਠਵਰਤੀ ਰਹੇ ਅਕਾਲੀ ਦਲ।
ਉਨ੍ਹਾਂ ਕਿਹਾ ਕਿ ਸਹੀ ਅਰਥਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਹੀ ਕਿਸਾਨਾਂ ਦੇ ਹੱਕਾਂ ਦੇ ਰਾਖੇ ਹਨ ਜੋ ਕਿਸੇ ਵੀ ਕੀਮਤ ਤੇ ਇਹ ਕਨੂੰਨ ਲਾਗੂ ਨਹੀਂ ਹੋਣ ਦੇਣਗੇ। ਭਾਜਪਾ ਤੋਂ ਤੋੜ ਵਿਛੋੜਾ ਤੋਂ ਬਾਅਦ ਬਸਪਾ ਨਾਲ ਅਕਾਲੀ ਦਲ ਵੱਲੋਂ ਗੱਠਜੋੜ ਕਰਨ ਦੇ ਸਵਾਲ ਤੇ ਵਿਧਾਇਕ ਚੀਮਾ ਨੇ ਕਿਹਾ ਕਿ ਗੱਠਜੋੜ ਸਿਰਫ਼ ਚੋਣਾਂ ਤਕ ਹੀ ਹੈ ਪ੍ਰੰਤੂ ਇਹ ਗੱਲ ਸਪੱਸ਼ਟ ਹੈ ਕਿ ਅਕਾਲੀ ਦਲ ਭਾਵੇਂ ਬਸਪਾ ਨਾਲ ਗੱਠਜੋੜ ਕਰ ਲਵੇ ਜਾਂ ਕਿਸੇ ਹੋਰ ਨਾਲ ਪੰਜਾਬ ਦੀ ਜਨਤਾ ਹੁਣ ਇਸ ਨੂੰ ਪਸੰਦ ਨਹੀਂ ਕਰਦੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਪ੍ਰਧਾਨ ਅਸ਼ੋਕ ਮੋਗਲਾ, ਕੌਂਸਲਰ ਜੁਗਲ ਕੋਹਲੀ, ਕੌਂਸਲਰ ਨਵਨੀਤ ਚੀਮਾ, ਕੌਂਸਲਰ ਪਵਨ ਕਨੋਜੀਆ, ਨਰਿੰਦਰ ਪੰਨੂ , ਰਵੀ ਪੀ ਏ ਪ੍ਰਦੀਪ ਪੁਰੀ, ਚਰਨ ਕਮਲ ਪਿੰਟਾ ਸਾਬਕਾ ਐਮਸੀ ਆਦਿ ਵੀ ਹਾਜ਼ਰ ਸਨ।