ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਫ਼ਿਰੋਜ਼ਪੁਰ ਪੁੱਜੀ, 13 ਜੂਨ ਨੂੰ ਕੀਤਾ ਜਾਏਗਾ ਅੰਤਿਮ ਸਸਕਾਰ
ਫਿਰੋਜ਼ਪੁਰ, 12 ਜੂਨ 2021 - ਕੋਲਕਾਤਾ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਅੱਜ ਫ਼ਿਰੋਜ਼ਪੁਰ ਵਿਖੇ ਉਸਦੇ ਗ੍ਰਹਿ ਨਿਵਾਸ ਤੇ ਲਿਆਂਦਾ ਗਿਆ ਹੈ। ਕੋਲਕਾਤਾ ਪੁਲਿਸ ਵੱਲੋਂ ਬੀਤੀ 9 ਜੂਨ ਨੂੰ ਕੋਲਕਾਤਾ ਦੀ ਇਕ ਸੁਸਾਇਟੀ ਵਿੱਚ ਰਹਿ ਰਹੇ ਦੋ ਗੈਂਗਸਟਰਾਂ ਜੈਪਾਲ ਭੁੱਲਰ ਅਤੇ ਉਸਦੇ ਸਾਥੀ ਜੱਸੀ ਖਰੜ ਨੂੰ ਐਨਕਾਉਂਟਰ ਵਿਚ ਢੇਰ ਕੀਤਾ ਗਿਆ ਸੀ।
ਦੋ ਦਿਨ ਪਹਿਲਾਂ ਮਾਰੇ ਗਏ ਦੋਨੋਂ ਗੈਂਗਸਟਰ ਦੇ ਪਰਿਵਾਰ ਕੋਲਕਾਤਾ ਵਿਖੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਲੈਣ ਲਈ ਪੁੱਜੇ ਸਨ। ਜੋ ਕਿ ਅੱਜ ਦੁਪਹਿਰ ਨੂੰ ਹਵਾਈ ਜਹਾਜ਼ ਰਾਹੀਂ ਮ੍ਰਿਤਕ ਦੇਹਾਂ ਲੈ ਕੇ ਚੰਡੀਗੜ੍ਹ ਪੁੱਜੇ ਸੀ। ਜੱਸੀ ਖਰੜ ਦਾ ਅੰਤਮ ਸਸਕਾਰ ਅੱਜ ਉਸਦੇ ਪਰਿਵਾਰ ਵੱਲੋਂ ਸ਼ਾਮ ਨੂੰ ਕਰ ਦਿੱਤਾ ਗਿਆ ਸੀ ਜਦਕਿ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦੇਰ ਸ਼ਾਮ ਫ਼ਿਰੋਜ਼ਪੁਰ ਵਿਖੇ ਪੁੱਜੀ ਹੈ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਜੈਪਾਲ ਭੁੱਲਰ ਦਾ ਇੱਕ ਭਰਾ ਜੋ ਕਿ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਕੱਲ੍ਹ ਉਸ ਦੇ ਆਉਣ ਤੋਂ ਬਾਅਦ ਹੀ ਜੈ ਪਾਲ ਭੁੱਲਰ ਦਾ ਅੰਤਿਮ ਸਸਕਾਰ ਕੀਤਾ ਜਾਏਗਾ।