ਲੇਡੀ ਕਾਂਸਟੇਬਲ ਨੇ 50 ਬੱਚਿਆਂ ਨੂੰ ਲਿਆ ਗੋਦ, ਚੁੱਕੇਗੀ ਪੜ੍ਹਾਈ ਦਾ ਸਾਰਾ ਖਰਚਾ
ਮੁੰਬਈ, 12 ਜੂਨ 2021 - ਮੁੰਬਈ ਪੁਲਿਸ ਦੀ ਇਕ ਲੇਡੀ ਕਾਂਸਟੇਬਲ ਰਿਹਾਨਾ ਸ਼ੇਖ ਨੇ ਮਹਾਰਾਸ਼ਟਰ ਵਿਚ 50 ਜ਼ਰੂਰਤਮੰਦ ਬੱਚਿਆਂ ਨੂੰ ਗੋਦ ਲਿਆ ਹੈ। ਰਿਹਾਨਾ ਸ਼ੇਖ ਇਨ੍ਹਾਂ ਬੱਚਿਆਂ ਦਾ 10ਵੀਂ ਕਲਾਸ ਤੱਕ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕੇਗੀ।
ਉਸ ਨੇ ਕਿਹਾ ਏ ਐਨ ਆਈ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ, 'ਮੇਰੇ ਦੋਸਤ ਨੇ ਮੈਨੂੰ ਇਕ ਸਕੂਲ ਦੀਆਂ ਕੁਝ ਤਸਵੀਰਾਂ ਦਿਖਾਈਆਂ। ਉਸ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਇਨ੍ਹਾਂ ਬੱਚਿਆਂ ਨੂੰ ਮੇਰੀ ਮਦਦ ਦੀ ਲੋੜ ਹੈ ਅਤੇ ਮੈਂ 50 ਬੱਚਿਆਂ ਨੂੰ ਗੋਦ ਲਿਆ। ਮੈਂ ਇਨ੍ਹਾਂ ਬੱਚਿਆਂ ਦਾ 10ਵੀਂ ਕਲਾਸ ਤੱਕ ਦਾ ਖਰਚਾ ਚੁੱਕਾਂਗੀ।