ਕੈਨੇਡਾ : ਕੌਂਸਲਰ ਆਪਣੀ ਮਹਿਲਾ ਸਟਾਫ ਦੇ ਜਿਣਸੀ ਸੋਸ਼ਣ ਦਾ ਦੋਸ਼ੀ ਕਰਾਰ
ਬਰੈਂਪਟਨ, 13 ਜੂਨ,2021: ਇਥੋਂ ਦੇ ਇਕ ਕੌਂਸਲਰ ਨੂੰ ਜਿਣਸੀ ਸੋਸ਼ਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਇਹ ਕੌਂਸਲਰ ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਗੁਰਪ੍ਰੀਤ ਸਿੰਘ ਢਿੱਲੋਂ ਹਨ, ਜਿਹਨਾਂ ਉੱਤੇ ਇੱਕ ਤੁਰਕੀ ਵਿੱਚ ਆਪਣੇ ਨਾਲ ਗਈ ਇੱਕ ਸਟਾਫ਼ ਦੀ ਔਰਤ ਨਾਲ ਜਿਣਸੀ ਸੋਸ਼ਣ ਦੇ ਦੋਸ਼ ਸਾਬਿਤ ਹੋ ਗਏ ਹਨ। ਅਦਾਲਤ ਨੇ ਢਿੱਲੋਂ ਨੂੰ 40,000 ਕੈਨੇਡੀਅਨ ਡਾਲਰ ਦਾ ਜ਼ੁਰਮਾਨਾ ਲਗਾਇਆ ਹੈ ਅਤੇ ਉਸਦੀ ਕੌਂਸਲਰ ਦੀ ਕੁਰਸੀ ਵੀ ਖਤਰੇ ਵਿੱਚ ਹੈ।