ਨਵਾਂਸਹਿਰ: ਜ਼ਿਲ੍ਹੇ ਦੀਆਂ ਅਧਿਆਪਕਾਵਾਂ ਨੇ ਅੰਗਰੇਜ਼ੀ ਵਿਸ਼ੇ ਦੀ ਵਰਕ ਬੁੱਕਾਂ ਲਿਖ ਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ
ਨਵਾਂਸਹਿਰ 13 ਜੂਨ 2021 - ਸਿੱਖਿਆ ਦੇ ਖੇਤਰ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸੰਘ ਨਗਰ ਦੀਆਂ ਮਹਿਲਾਂ ਅਧਿਆਪਕਾਵਾਂ ਨੇ ਇੱਕ ਹੋਰ ਮਾਰਕਾ ਮਾਰਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੰਦਰ ਸ਼ੇਖਰ ਸਟੇਟ ਰਿਸੋਰਸ ਪਰਸਨ ਅੰਗਰੇਜ਼ੀ ਅਤੇ ਪ੍ਰਮੋਦ ਭਾਰਤੀ ਸਪੋਕਸਮੈਨ ਸਿੱਖਿਆ ਵਿਭਾਗ ਨੇ ਦੱਸਿਆ ਕਿ ਕਵਿਤਾ ਸੱਭਰਵਾਲ ਅੰਗਰੇਜ਼ੀ ਅਧਿਆਪਕਾ ਸ.ਸ.ਸ.ਸ ਰਾਹੋਂ(ਮ), ਡਿੰਪੀ ਖੁਰਾਨਾ ਅੰਗਰੇਜ਼ੀ ਅਧਿਆਪਕਾ ਸ.ਹ.ਸ ਅਲਾਚੋਰ ਵਲੋਂ ਪਹਿਲਾਂ ਨੌਵੀਂ ਜਮਾਤ ਦੀ "ਮਾਈ ਇੰਗਲਿਸ਼ ਵਰਕਬੁੱਕ" ਅੰਗਰੇਜ਼ੀ ਵਿਸ਼ੇ ਦੀ ਵਰਕਬੁੱਕ ਲਿਖੀ ਸੀ ।
ਹੁਣ ਉਨ੍ਹਾਂ ਵਲੋਂ 6ਵੀਂ ,7ਵੀਂ ਦੀ "ਮਾਈ ਇੰਗਲਿਸ਼ ਵਰਕਬੁੱਕ" ਲਿਖਣ ਵਿੱਚ ਆਪਣਾ ਯੋਗਦਾਨ ਪਾਇਆ ਹੈ।ਇਸ ਤੋਂ ਇਲਾਵਾ ਜ਼ਿਲ੍ਹੇ ਦੀ ਅੰਗਰੇਜ਼ੀ ਲੈਕਚਰਾਰ ਪੂਜਾ ਸ਼ਰਮਾ ਸ.ਸ.ਸ.ਸ ਨਵਾਂਸ਼ਹਿਰ ਵਲੋਂ ਵੀ 11ਵੀ ਤੇ 12 ਵੀਂ ਦੀ "ਮਾਈ ਇੰਗਲਿਸ਼ ਵਰਕਬੁੱਕ" ਲਿਖਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਵਰਕ ਬੁੱਕਾਂ ਬੱਚਿਆਂ ਵਿੱਚ ਭਾਸ਼ਾ ਦੇ ਚਾਰ ਹੁਨਰਾਂ ਸੁਣਨਾ ,ਬੋਲਣਾ, ਪੜ੍ਹਨਾ ਅਤੇ ਲਿਖਣ ਨੂੰ ਵਿਕਸਤ ਕਰਨਗੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਵਰਕਬੁੱਕ ਵਿੱਚ ਰੋਜ਼ਾਨਾ ਭਾਸ਼ਾ ਦੀ ਸ਼ਬਦਾਵਲੀ ,ਵੱਖ ਵੱਖ ਗਤੀਵਿਧੀਆਂ ਅਤੇ ਸਿਲੇਬਸ ਨਾਲ ਨਾਲ ਸਬੰਧਿਤ ਮੈਟੀਰੀਅਲ ਸ਼ਾਮਿਲ ਕੀਤਾ ਗਿਆ ਹੈ ਜੋ ਕਿ ਬੱਚਿਆਂ ਵਿੱਚ ਸਿੱਖਣ ਨਤੀਜਿਆਂ ਨੂੰ ਦਿਲਚਸਪ ਬਣਾਏਗੀ। ਉਨ੍ਹਾਂ ਕਿਹਾ ਇਸ ਵਰਕਬੁੱਕ ਨਾਲ ਬੱਚਿਆ ਵਿੱਚ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਦਿਲਚਸਪੀ ਪੈਦਾ ਹੋਵੇਗੀ ਤੇ ਬੱਚੇ ਆਸਾਨੀ ਨਾਲ ਅੰਗਰੇਜ਼ੀ ਭਾਸ਼ਾ ਕੌਸ਼ਲ ਸਿੱਖਣਗੇ।ਇਹ ਵਰਕ ਬੁੱਕਾਂ ਲਿਖਣ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਜਗਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਅਮਰੀਕ ਸਿੰਘ ਨੇ ਇਹਨਾਂ ਅਧਿਆਪਕਾਵਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਇਹਨਾਂ ਨੇ ਸਾਡੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ