ਨੇਤਰਦਾਨ ਸੰਸਥਾ ਨਵਾਂ ਸ਼ਹਿਰ ਵੱਲੋਂ ਕੌਰਨੀਆ ਟਰਾਂਸਪਲਾਂਟ ਕਰਵਾਇਆ ਗਿਆ
- ਨੇਤਰਹੀਣਾਂ ਨੂੰ ਰੋਸ਼ਨੀ ਦੇਣ ਲਈ ਨੇਤਰਦਾਨ ਸੰਸਥਾ ਦਾ ਸੇਵਾ ਕਾਰਜ ਸ਼ਲਾਘਾਯੋਗ ----- ਡੀਸੀ ਡਾ.ਸ਼ੇਨਾ ਅਗਰਵਾਲ
ਨਵਾਂ ਸ਼ਹਿਰ, 13 ਜੂਨ 2021 - ਨੇਤਰਦਾਨ ਸੰਸਥਾ ਨਵਾਂ ਸ਼ਹਿਰ ਦੇ ਜਨਰਲ ਸੱਕਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਨੇਤਰਦਾਨ ਸੰਸਥਾ ਨਵਾਂ ਸ਼ਹਿਰ ਦੀ ਤਰਫੋਂ ਨੇਤਰਦਾਨ ਭਵਨ ਵਿਚ ਇਕ ਸਧਾਰਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿਚ ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਖ਼ੁਦ ਕੋਵਿਡ -19 ਪ੍ਰੋਟੋਕੋਲ ਕਾਰਨ ਨਹੀਂ ਆਏ ਪਰ ਉਨ੍ਹਾਂ ਆਪਣੇ ਸੰਦੇਸ਼ ਵਿੱਚ ਕੇਰਨੀਆਂ ਟਰਾਸਪਲਾਟ ਰਾਹੀਂ ਅੱਖਾਂ ਦੀ ਰੌਸ਼ਨੀ ਪ੍ਰਾਪਤ ਕਰਨ ਵਾਲ਼ੀ ਬਲਬੀਰ ਕੌਰ ਨੂੰ ਵਧਾਈ ਦੇ ਕੇ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਅਤੇ ਨੇਤਰਦਾਨ ਸੰਸਥਾ ਨਵਾਂ ਸ਼ਹਿਰ ਦੀ ਪ੍ਰਸ਼ੰਸਾ ਕੀਤੀ ਜੋ ਕੌਰਨੀਆ ਟਰਾਂਸਪਲਾਂਟ ਕਰਵਾ ਕੇ ਨੇਤਰਹੀਨ ਨੂੰ ਰੌਸ਼ਨੀ ਪ੍ਰਦਾਨ ਕਰਦੀ ਹੈ।
ਨੇਤਰਦਾਨ ਸੰਸਥਾ ਨਵਾਂ ਸ਼ਹਿਰ ਦੇ ਜਨਰਲ ਸੱਕਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਪਿੰਡ ਕਾਜਮਪੁਰ ਦੀ ਰਹਿਣ ਵਾਲੀ ਬਲਬੀਰ ਕੌਰ ਪਿਛਲੇ ਤਿੰਨ ਸਾਲਾਂ ਤੋਂ ਅੱਖਾਂ ਦੀ ਰੌਸ਼ਨੀ ਤੋਂ ਬਗੈਰ ਰਹਿ ਰਹੀ ਸੀ। ਉਸ ਦਾ ਪੀਜੀਆਈ ਵਿਖੇ ਇਲਾਜ ਚੱਲ ਰਿਹਾ ਸੀ। ਪਰ ਕੌਰਨੀਆ ਦੀ ਘਾਟ ਕਾਰਨ ਉਹ ਅੱਖਾਂ ਦੀ ਰੋਸ਼ਨੀ ਤੋ ਬਗੈਰ ਜੀਵਨ ਬਤੀਤ ਕਰ ਰਹੀ ਸੀ। ਉਨ੍ਹਾ ਦੱਸਿਆ ਕਿ ਜੇ ਬੀ ਬਹਿਲ ਪ੍ਰਧਾਨ ਰੋਟਰੀ ਆਈ ਬੈਂਕ ਹੁਸ਼ਿਆਰਪੁਰ ਜੀ ਦੇ ਸਹਿਯੋਗ ਨਾਲ ਬਲਬੀਰ ਕੌਰ ਦਾ ਕੌਰਨੀਆ ਟਰਾਂਸਪਲਾਂਟ ਟ੍ਰਾਈਸਿਟੀ ਹਸਪਤਾਲ ਮੁਹਾਲੀ ਦੇ ਡਾ ਰੋਹਿਤ ਗੁਪਤਾ ਨੇ ਕੀਤਾ ।ਅਮਨਦੀਪ ਨੇ ਦੱਸਿਆ ਕਿ ਹੁਣ ਉਸਦੀ ਮਾਂ ਨੇ ਆਪ੍ਰੇਸ਼ਨ ਤੋਂ ਬਾਅਦ ਵੇਖਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਮੀਦ ਹੈ ਕਿ ਉਹ ਬਹੁਤ ਜਲਦੀ ਪੂਰੀ ਤਰ੍ਹਾਂ ਵੇਖ ਸਕੇਗੀ। ਉਨ੍ਹਾਂ ਨੇਤਰਦਾਨ ਸੰਸਥਾ ਨਵਾਂ ਸ਼ਹਿਰ ਅਤੇ ਰੋਟਰੀ ਆਈ ਬੈਂਕ ਹੁਸ਼ਿਆਰਪੁਰ ਦਾ ਧੰਨਵਾਦ ਕੀਤਾ।
ਨੇਤਰਦਾਨ ਸੰਸਥਾ ਨਵਾਂ ਸ਼ਹਿਰ ਦੇ ਮੁਖੀ ਡਾ ਜੇਡੀ ਵਰਮਾ ਅਤੇ ਜਨਰਲ ਸੱਕਤਰ ਰਤਨ ਕੁਮਾਰ ਜੈਨ ਨੇ ਕਿਹਾ ਕਿ ਨੇਤਰਦਾਨ ਸੰਸਥਾ ਨਵਾਂ ਸ਼ਹਿਰ ਮਰਨ ਉਪਰੰਤ ਅੱਖਾਂ ਲੇਣ ਦੇ ਨਾਲ ਨਾਲ ਲੋੜਵੰਦਾਂ ਨੂੰ ਵੀ ਅੱਖਾਂ ਪ੍ਰਦਾਨ ਕਰਦੀ ਹੈ ਅਤੇ ਇਹ ਆਪਰੇਸ਼ਨ ਬਿਲਕੁਲ ਮੁਫਤ ਕੀਤੇ ਜਾਂਦੇ ਹਨ, ਉਨ੍ਹਾਂ ਲੋੜਵੰਦਾ ਨੂੰ ਨੇਤਰਦਾਨ ਸੰਸਥਾ ਨਵਾਂ ਸ਼ਹਿਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ। ਰਤਨ ਜੈਨ ਨੇ ਦੱਸਿਆ ਕਿ ਨੇਤਰਦਾਨ ਸੰਸਥਾ ਨਵਾਂ ਸ਼ਹਿਰ ਦੀ ਸਹਾਇਤਾ ਨਾਲ ਹੁਣ ਤੱਕ 538 ਵਿਅਕਤੀਆਂ ਦੀਆਂ ਅੱਖਾਂ ਮਰਨ ਉਪਰੰਤ ਮਿਲ ਚੁੱਕੀਆਂ ਹਨ ਅਤੇ 6000 ਤੋਂ ਵੱਧ ਲੋਕਾਂ ਨੇ ਅੱਖਾਂ ਦਾਨ ਕਰਨ ਦੇ ਫ਼ਾਰਮ ਭਰੇ ਹਨ ਇਸ ਮੌਕੇ ਨੇਤਰਦਾਨ ਸੁਸਾਇਟੀ ਦੇ ਮੁਖੀ ਡਾ ਜੇਡੀ ਵਰਮਾ, ਜਨਰਲ ਸੱਕਤਰ ਰਤਨ ਕੁਮਾਰ ਜੈਨ, ਖਜ਼ਾਨਚੀ ਮਾਸਟਰ ਹੁਸਨ ਲਾਲ, ਗੁਰਚਰਨ ਅਰੋੜਾ, ਯਸ਼ਪਾਲ ਸਿੰਘ ਹਾਫਿਜ਼ਾਬਾਦੀ, ਜੋਗਾ ਸਿੰਘ ਸਾਧੜਾ, ਕਮਲ ਕੁਮਾਰ ਅਨੇਜਾ, ਅਸ਼ੋਕ ਸ਼ਰਮਾ ਸੇਵਾ ਮੁਕਤ ਸੁਪਰਡੈਂਟ, ਸੁਰੇਸ਼ ਸ਼ਰਮਾ, ਸ. ਅਸ਼ੋਕ ਸ਼ਰਮਾ ਰਿਟਾਇਰਡ ਬੈਂਕ ਮੈਨੇਜਰ, ਅਤੇ ਅਮਨਦੀਪ ਮੌਜੂਦ ਸਨ।