ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ 'ਚ ਅਮਿੱਟ ਯਾਦਾਂ ਛੱਡ ਕੇ ਖਤਮ ਹੋਇਆ ਸਮਰ ਕੈਂਪ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 13 ਜੂਨ 2021 - ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੇ ਪਿ੍ੰਸੀਪਲ ਰਾਜੇਸ਼ ਸ਼ਰਮਾ ਦੀ ਦੇਖ-ਰੇਖ ਹੇਠ ਸਕੂਲ 'ਚ ਸਮਰ ਕੈਂਪ ਲਗਾਇਆ ਗਿਆ | ਕੈਂਪ ਦੇ ਨੋਡਲ ਅਫਸਰ ਡਾ. ਸੰਜੀਵ ਕਟਾਰੀਆ ਨੇ ਬੱਚਿਆਂ ਨੂੰ ਕੈਂਪ ਦੇ ਸੱਤ ਦਿਨ ਵੱਖ-ਵੱਖ ਕਲਾਸਾਂ ਦੇ ਇੰਚਾਰਜ਼ ਅਤੇ ਸਕੂਲ ਅਧਿਆਪਕਾਂ ਦੇ ਸਹਿਯੋਗ ਨਾਲ ਜਿੱਥੇ ਸਰੀਰਕ ਤੌਰ ਤੇ ਫ਼ਿੱਟ ਰਹਿਣ ਵਾਸਤੇ ਯੋਗ ਨਾਲ ਜੋੜਿਆ ਤੇ ਉਨ੍ਹਾਂ ਦੀ ਇਮਊਨਿਟੀ ਸਟਰਾਂਗ ਕਰਨ ਵਾਸਤੇ ਵੱਖ-ਵੱਖ ਕਿ੍ਆਵਾਂ ਕਰਵਾਈਆਂ, ਉੱਥੇ ਕੈਂਪ ਦੇ ਸੱਤ ਦਿਨਾਂ ਦਾ ਸ਼ਡਿਊਲ ਬਣਾ ਕੇ ਸਫ਼ਲਤਾ ਨਾਲ ਕੈਂਪ ਲਗਾਇਆ ਹੈ |
ਡਾ.ਕਟਾਰੀਆ ਨੇ ਦੱਸਿਆ ਕਿ ਕੈਂਪ ਦੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਜੂਮ ਐੱਪ ਤੇ ਵੱਖ-ਵੱਖ ਵਿਸ਼ਿਆਂ ਤੇ ਪ੍ਰੇਰਿਤ ਕੀਤਾ ਗਿਆ | ਦੂਜੇ ਦਿਨ ਦਿਨ ਵਿਦਿਆਰਥੀਆਂ ਨੇ ਆਪਣੇ ਘਰ, ਖੇਤ ਜਾਂ ਕਿਸੇ ਜਨਤਕ ਥਾਂ ਤੇ ਪੌਦਾ ਲਗਾਏ | ਕੈਂਪ ਦੇ ਤੀਜੇ ਦਿਨ ਲੋਕ ਨਾਚ ਭੰਗੜੇ ਦੀ ਸਿਖਲਾਈ ਦਿੱਤੀ ਗਈ | ਕੈਂਪ ਦੇ ਚੌਥੇ ਪੇਂਟਿੰਗ ਕਰਨ ਵਾਸਤੇ ਵੱਖ-ਵੱਖ ਥੀਮ ਦਿੱਤੇ ਗਏ | ਵਿਦਿਆਰਥੀਆਂ ਨੇ ਆਪਣੇ ਮਨੋਭਾਵਾਂ ਨੂੰ ਪੇਂਟਿੰਗ ਰਾਹੀਂ ਕਮਾਲ ਦੇ ਅੰਦਾਜ਼ 'ਚ ਪੇਸ਼ ਕੀਤਾ | ਕੋਰੋਨਾ ਮਹਾਂਮਾਰੀ ਨਾਲ ਸਬੰਧਿਤ ਪੇਂਟਿੰਗ ਅਤੇ ਸਲੋਗਨ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ | ਕੈਂਪ ਦੇ ਪੰਜਵੇਂ ਦਿਨ ਵਿਦਿਆਰਥੀ ਨੇ ਆਪਣੇ ਘਰ 'ਚ ਆਪਣੇ ਬਜੁਰਗਾਂ ਦੀ ਸੇਵਾ ਕਰਨ ਜਾਂ ਉਨ੍ਹਾਂ ਦੇ ਡੇਲੀ ਰੁਟੀਨ ਦੇ ਕੰਮ 'ਚ ਸਹਾਇਤਾ ਕਰਨ ਦਾ ਅਨਭੁਵ ਲੈਂਦਿਆਂ ਅਸੀਸਾਂ ਪ੍ਰਾਪਤ ਕੀਤੀਆਂ |
ਕੈਂਪ ਦੇ ਛੇਵੇਂ ਦਿਨ ਕਵਿਤਾ, ਗੀਤ ਜਾਂ ਭਾਸ਼ਣ ਦੀ ਵੀਡੀਓ ਦੀ ਵੀਡੀਓ ਤਿਆਰ ਕਰਕੇ ਆਪਣੇ ਕੈਂਪ ਦੇ ਨੋਡਲ ਅਫ਼ਸਰ ਨੂੰ ਭੇਜੀ | ਕੈਂਪ ਦੇ ਅੰਤਿਮ ਤੇ ਸੱਤਵੇਂ ਦਿਨ ਵਿਦਿਆਰਥੀ ਖੁੱਲੇ ਤੌਰ ਤੇ ਆਪਣੇ ਕਿਸੇ ਵੀ ਕਲਾ ਨੂੰ ਪ੍ਰਗਟਾਉਣ ਦਾ ਮੌਕਾ ਦਿੱਤਾ ਗਿਆ | ਸਕੂਲ ਪਿ੍ੰਸੀਪਲ ਰਾਜੇਸ਼ ਸਰਮਾ ਨੇ ਦੱਸਿਆ ਕੈਂਪ ਦੇ ਸਮੁੱਚੇ ਸੱਤ ਦਿਨਾਂ ਅੰਦਰ ਵਧੀਆ ਪੇਸਕਾਰੀ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ | ਸਕੂਲ ਖੁੱਲਦਿਆਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਕੈਂਪ ਦੇ ਨੋਡਲ ਅਫ਼ਸਰ ਤੇ ਸਹਿਯੋਗ ਦੇਣ ਵਾਲੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ |