← ਪਿਛੇ ਪਰਤੋ
ਪਟਿਆਲਾ ਪੁਲਿਸ ਨਾਕਾਬੰਦੀ ਦੌਰਾਨ ਹਰਿਆਣਾ ਮਾਰਕਾ ਸ਼ਰਾਬ ਫੜੀ
ਜਗਤਾਰ ਸਿੰਘ
ਪਟਿਆਲਾ 13 ਜੂਨ 2021 : ਪਟਿਆਲਾ ਪੁਲਿਸ ਨੇ ਐਸ.ਐਸ. ਪੀ. ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾ ਭੈੜੇ ਅਨਸਰਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ।.. ਥਾਣਾ ਸਦਰ ਦੇ ਐਸ.ਐਚ.ਉ ਕਰਮਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਏ.ਐਸ. ਆਈ ਚਮਕੌਰ ਸਿੰਘ ਵਲੋਂ ਦੇਵੀਗੜ੍ਹ ਪਟਿਆਲਾ ਰੋਡ ਤੇ ਨਾਕਾਬੰਦੀ ਦੌਰਾਨ ਮੁਖਬਰ ਦੀ ਖਾਸ ਇਤਲਾਹ ਤੇ ਦੇਵੀਗੜ੍ਹ ਵਲੋਂ ਆਉਂਦੇ ਕੈਟਰ ਨੰਬਰ ਪੀ,ਬੀ 65 ਏ ਏ 2110 ਨੂੰ ਚੈਕਿੰਗ ਲਈ ਰੋਕਿਆ ਤਾਂ ਚੈਕਿੰਗ ਦੋਰਾਨ ਕੈਟਰ ਵਿਚ ਬਣੇ ਖੂਫੀਆ ਕੈਬਨ ਵਿਚੋਂ 350 ਪੇਟੀਆਂ ਸ਼ਰਾਬ ਹਰਿਆਣਾ ਮਾਰਕਾ ਬਰਾਮਦ ਹੋਇਆ। ਪੁਲੀਸ ਨੇ ਕੈਟਰ ਦੇ ਵਿਚੋਂ ਰਾਣਾ ਪੁੱਤਰ ਰਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਦੁਲੱਦੀ ਨੂੰ ਹਿਰਾਸਤ ਵਿੱਚ ਲੈ ਕੇ ਬਣਦੀ ਕਾਰਵਾਈ ਸੁਰੂ ਕਰ ਦਿੱਤੀ ਹੈ ।
Total Responses : 189