ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦਾ ਬਿਸਤਰਾ ਕਰਨਗੇ ਗੋਲ - ਬਿਲਾਸਪੁਰ
ਸੁਖਮੰਦਰ ਹਿੰਮਤਪੁਰੀ
ਮੋਗਾ/ਬੱਧਨੀ ਕਲਾਂ, 13 ਜੂਨ 2021 - ਆਉਂਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਪਿੰਡ ਪੱਧਰ ਤੇ ਪਾਰਟੀ ਦੀ ਇੱਕਜੁਟਤਾ ਲਈ ਆਮ ਆਦਮੀ ਪਾਰਟੀ ਦੀ ਅਹਿਮ ਮੀਟਿੰਗ ਪਾਰਟੀ ਆਗੂ ਜਗਮੀਤ ਸਿੰਘ ਰਣੀਆਂ ਦੇ ਗ੍ਰਹਿ ਵਿਖੇ ਹੋਈ । ਜਿਸ ਦੌਰਾਨ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਇਸ ਕਦਰ ਅੱਕ ਚੁੱਕੇ ਹਨ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਇਨ੍ਹਾਂ ਪਾਰਟੀਆਂ ਦਾ ਬੋਰੀਆ ਬਿਸਤਰਾ ਗੋਲ ਕਰਨਗੇ। ਇਸ ਮੌਕੇ ਬਲਾਕ ਪ੍ਧਾਨ ਪਰਮਜੀਤ ਸਿੰਘ ਬੁੱਟਰ ਅਤੇ ਜਿਲਾ ਪ੍ਧਾਨ ਹਰਮਨਜੀਤ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ।
ਮੀਟਿੰਗ ਦੌਰਾਨ ਕੀਤੀ ਗਈ ਇਕਾਈ ਦੀ ਚੋਣ ਸਮੇਂ ਪਾਰਟੀ ਦੇ ਸਰਗਰਮ ਆਗੂ ਜਗਮੀਤ ਸਿੰਘ ਰਣੀਆਂ ਨੂੰ ਸਰਵ ਸੰਮਤੀ ਨਾਲ ਪਿੰਡ ਦਾ ਸਕੱਤਰ ਚੁਣਿਆ ਗਿਆ। ਚੋਣ ਸਮੇਂ ਜਗਮੀਤ ਸਿੰਘ ਵੱਲੋਂ ਆਪਣੀ ਜਿਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ ਗਿਆ । ਇਸ ਮੌਕੇ ਪਾਰਟੀ ਆਗੂ ਰਾਜਪਾਲ ਸਿੰਘ ਰਣੀਆਂ, ਡਾਂ ਰਸ਼ਿੰਦਰ ਸਿੰਘ ਸ਼ਿੰਦਾ, ਰੂਪ ਸਿੰਘ, ਗੁਰਜੀਤ ਪਲਤਾ, ਬਲਜੀਤ ਸਿੰਘ, ਰਾਜਪਾਲ ਸਿੰਘ, ਜਗਤਾਰ ਸਿੰਘ, ਮਲਕੀਤ ਸਿੰਘ, ਪਰਮਜੀਤ ਸਿੰਘ ਮਿਸਤਰੀ, ਬਿੰਦਰ ਸਿੰਘ, ਸ਼ਿੰਦਰ ਸਿੰਘ, ਦਵਿੰਦਰ ਸਿੰਘ, ਜਗਤਾਰ ਸਿੰਘ, ਬਲਜੀਤ ਸਿੰਘ, ਅਮਰੀਕ ਸਿੰਘ, ਸੋਨੀ, ਵਿੱਕੀ, ਕਾਕਾ ਸਵੀਟਸ ਵਾਲੇ, ਦੁੱਕੀ ਹਲਵਾਈ, ਮਨਫੂਲ, ਸਵਰਨ ਸਿੰਘ, ਸਤਨਾਮ ਸਿੰਘ, ਤੀਰਥ ਸਿੰਘ ਰਣੀਆਂ, ਮਹਿੰਦਰ ਸਿੰਘ ਆਦਿ ਹਾਜਰ ਸਨ। ਇਸ ਸਮੇਂ ਸਾਰਿਆਂ ਵੱਲੋ ਇੱਕਜੁਟਤਾ ਨਾਲ ਆਮ ਆਦਮੀ ਪਾਰਟੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ।