ਲੇਖਕ ਵਿਚਾਰ ਮੰਚ , ਨਿਹਾਲ ਸਿੰਘ ਵਾਲਾ (ਮੋਗਾ) ਦੀ ਮਾਸਿਕ ਇਕੱਤਰਤਾ
ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ 13 ਜੂਨ 2021 - ਪ੍ਰਧਾਨ ਸੀਰਾ ਗਰੇਵਾਲ ਰੌਂਤਾ ਦੀ ਪ੍ਰਧਾਨਗੀ ਹੇਠ ਲੇਖਕ ਵਿਚਾਰ ਮੰਚ ,ਨਿਹਾਲ ਸਿੰਘ ਵਾਲਾ (ਮੋਗਾ) ਦੀ ਮਾਸਿਕ ਇਕੱਤਰਤਾ ਕਾਮਰੇਡ ਸੱਘੜ ਸਿੰਘ ਹਾਲ , ਨਿਹਾਲ ਸਿੰਘ ਵਾਲਾ ਵਿਖੇ ਹੋਈ।
ਇਸ ਮੌਕੇ ਪਿੱਛਲੇ ਦਿਨੀਂ ਸਾਡੇ ਵਿੱਚੋਂ ਵਿਛੜੀਆਂ ਰੂਹਾਂ ਪ੍ਰਸਿੱਧ ਗਜ਼ਲਗੋ ਮਹਿੰਦਰ ਸਾਥੀ , ਸੀਨੀਅਰ ਪੱਤਰਕਾਰ ਬਲਰਾਜ ਸਿੰਗਲਾ ਬਾਘਾਪੁਰਾਣਾ , ਰਕੇਸ਼ ਕੁਮਾਰ, ਬਾਘਾਪੁਰਾਣਾ , ਪੱਤਰਕਾਰ ਬਲਵਿੰਦਰ ਸਿੰਘ ਸਮਰਾ ਅਤੇ ਕਹਾਣੀਕਾਰ ਅਮਰੀਕ ਸੈਦੋਕੇ ਦੇ ਭਾਣਜੇ ਦੇ ਸਵਰਗਵਾਸ ਹੋਣ ਸੰਬੰਧੀ ਸੋਗ ਮਤੇ ਪਾਏ ਗਏ ਅਤੇ ਪੂਰੇ ਮੰਚ ਦੇ ਸਾਥੀਆਂ ਵੱਲੋਂ ਦੁੱਖ ਦਾ ਪਰਗਟਾਵਾ ਕਰਦੇ ਹੋਏ ਪਰਿਵਾਰਾਂ ਦੇ ਨਾਲ ਦੁੱਖ ਵਿੱਚ ਸ਼ਰੀਕ ਹੁੰਦੇ ਖੜ੍ਹੇ ਹੋਣ ਦਾ ਭਰੋਸਾ ਦਿੱਤਾ।
ਰਚਨਾਵਾਂ ਦੇ ਦੌਰ ਵਿੱਚ ਗਾਇਕ ਗੀਤਕਾਰ ਨਿਰਮਲ ਪੱਤੋ ਨੇ ਆਪਣੀ ਮਿੱਠੀ ਆਵਾਜ਼ ਨਾਲ ਗੀਤ ਗਾ ਕੇ ਸ਼ੁਰੂਆਤ ਕੀਤੀ । ਲੇਖਕ ਜਸਵੰਤ ਰਾਊਕੇ ਨੇ ਆਪਣੀ ਕਹਾਣੀ ਸਮਾਂ ਦਾ ਗੇੜ ਦੇ ਨਾਲ ਵਧੀਆ ਰੰਗ ਬੰਨਿਆਂ , ਲੇਖਕ ਅਸ਼ੋਕ ਚਟਾਨੀ ਨੇ ਆਪਣੀ ਰਚਨਾ ਨਾਲ ਸਭ ਨੂੰ ਯਾਰੋ ਯਾਰੋ ਦੇ ਭਾਵ 'ਚ ਕੀਲ ਲਿਆ , ਲੇਖਕ ਹਰਵਿੰਦਰ ਧਾਲੀਵਾਲ ਬਿਲਾਸਪੁਰ ਨੇ ਆਪਣੀ ਗਜ਼ਲ ਨਾਲ ਸਭ ਦਾ ਦਿਲ ਜਿੱਤਿਆ , ਲੇਖਕ ਪ੍ਰਧਾਨ ਸੀਰਾ ਗਰੇਵਾਲ ਰੌਂਤਾ ਨੇ ਆਪਣੀ ਰਚਨਾ ਨਾਲ ਡੂੰਘੇ ਭਾਵ ਦੇ ਸ਼ਬਦਾਂ ਤੋਂ ਜਾਣੂੰ ਕਰਵਾਇਆ, ਜਰਨਲ ਸਕੱਤਰ ਸੁਖਦੇਵ ਲੱਧੜ ਦੁਆਰਾ ਰਚਨਾ ਸਾਂਝੀ ਕਰਨ ਦੇ ਨਾਲ - ਨਾਲ ਪ੍ਰੋਗਰਾਮ ਸੰਚਾਲਕ ਦੀ ਭੂਮਿਕਾ ਵੀ ਨਿਭਾਈ ,ਇਸ ਮੌਕੇ ਲੇਖਕ ਸਾਧੂ ਸਿੰਘ ਬਰਾੜ ਡੀ.ਪੀ ਪੱਤੋ ਅਤੇ ਲੇਖਕ ਗੁਰਦਿੱਤਾ ਦੀਨਾ ਹਾਜ਼ਰ ਰਹੇ।