ਮਿਲਖਾ ਸਿੰਘ ਨੂੰ ਸਦਮਾ, ਪਤਨੀ ਨਿਰਮਲ ਮਿਲਖਾ ਸਿੰਘ ਨਹੀਂ ਰਹੇ
ਚੰਡੀਗੜ੍ਹ, 13 ਜੂਨ 2021 - ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਕੋਵਿਡ ਕਾਰਨ ਚੰਡੀਗੜ੍ਹ ਵਿੱਚ ਦਿਹਾਂਤ ਹੋ ਗਿਆ ਹੈ। ਉਹ 85 ਸਾਲਾਂ ਦੇ ਸਨ।
ਉਹ ਚੰਡੀਗੜ੍ਹ ਵਿੱਚ ਸਪੋਰਟਸ ਫਾਰ ਵੂਮੈਨ ਦੀ ਸਾਬਕਾ ਡਾਇਰੈਕਟਰ ਅਤੇ ਇੰਡੀਅਨ ਵੂਮੈਨਸ ਨੈਸ਼ਨਲ ਵਾਲੀਬਾਲ ਦੀ ਸਾਬਕਾ ਕਪਤਾਨ ਵੀ ਸਨ। ਮਿਲਖਾ ਉਹਨਾਂ ਦੇ ਸਸਕਾਰ ਵਿਚ ਸ਼ਾਮਲ ਨਹੀਂ ਹੋ ਸਕਦੇ ਕਿਉਂਕਿ ਉਹ ਹਸਪਤਾਲ ਵਿਚ ਭਰਤੀ ਹਨ।