ਕਮਿਊਨਿਜ਼ਮ ਤੇ ਲੈਨਿਨਿਜ਼ਮ ਦੀ ਹਾਜ਼ਰੀ ’ਚ ਸੋਸ਼ਲਿਜ਼ਮ ਨੇ ਮਮਤਾ ਬੈਨਰਜੀ ਨਾਲ ਕਰਵਾਇਆ ਵਿਆਹ
ਸਾਲੇਮ (ਤਾਮਿਲਨਾਡੂ), 14 ਜੂਨ, 2021: ਵਿਲੱਖਣ ਨਾਵਾਂ ਵਾਲੀ ਜੋੜੀ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸੋਸ਼ਲਿਜ਼ਮ ਨੇ ਮਮਤਾ ਬੈਨਰਜੀ ਨਾਲ ਵਿਆਹ ਕਰਵਾ ਲਿਆ।
ਵਿਆਹ ਸਮਾਰੋਹ ਪਨਾਇਮਰਾਥੁਪੱਟੀ ਵਿਖੇ ਸੂਬੇ ਦੇ ਸੀ ਪੀ ਆਈ ਪ੍ਰਧਾਨ ਆਰ ਮੁਰਥਾਰਾਸਨ ਦੀ ਹਾਜ਼ਰੀਵਿਚ ਹੋਈ।ਅਸਲ ਵਿਚ ਸੋਸ਼ਲਿਜ਼ਮ ਸੀ ਪੀ ਆਈ ਦੇ ਸਾਲੇਮ ਦੇ ਜ਼ਿਲ੍ਹਾ ਪ੍ਰਧਾਨ ਏ ਮੋਹਨ ਦਾ ਪੁੱਤਰ ਹੈ। ਉਸਦੇ ਦੋ ਭਰਾ ਹਨ ਜਿਹਨਾਂ ਦੇ ਨਾਂ ਕਮਿਊਨਿਜ਼ਮ ਤੇ ਲੈਨਿਨਿਜ਼ਮ ਹਨ।
ਜੋੜੇ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਸੀ ਕਿਉਂਕਿ ਇਸ ਵਿਚ ਕਿਹਾ ਗਿਆ ਸੀ ਕਿ ਵਿਆਹ ਵਿਚ ਸੋਸ਼ਲਿਜ਼ਮ ਦੇ ਭਰਾ ਕਮਿਊਨਿਜ਼ਮ ਤੇ ਲੈਨਿਨਿਜ਼ਮ ਵੀ ਸ਼ਾਮਲ ਹੋਣਗੇ। ਇਸ ਵਿਚ ਇਹ ਵੀ ਲਿਖਿਆ ਸੀ ਕਿ ਲੈਨਿਨਿਜ਼ਮ ਦਾ ਪੁੱਤਰ ਮਾਕਸਜ਼ਿਮ ਵੀ ਵਿਆਹ ਵਿਚ ਸ਼ਾਮਲ ਹੋਵੇਗਾ।
ਸੋਸ਼ਲ ਮੀਡੀਆ ਯੂਜ਼ਰਜ਼ ਇਸ ਬਾਰੇ ਬਹੁਤ ਵੰਨੀ ਸੁਵੰਨੀਆਂਟਿੱਪਣੀਆਂ ਕਰ ਰਹੇ ਹਨ।
ਅੰਗਰੇਜ਼ੀ 'ਚ ਵੀ ਪੜ੍ਹੋ :