ਕੈਪਟਨ ਦੀ ਰਿਹਾਇਸ਼ ਅੱਗੇ ਭੁੱਖ ਹੜਤਾਲ 'ਤੇ ਬੈਠਣ ਲੱਗੇ 'ਆਪ' ਆਗੂ ਗਿਆਸਪੁਰਾ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
ਰਵੀ ਜੱਖੂ
ਚੰਡੀਗੜ੍ਹ, 14 ਜੂਨ 2021 - ਐ.ਸੀ ਸਕਾਲਰਸ਼ਿਪ ਮਸਲੇ 'ਤੇ ਕੈਪਟਨ ਅਮਰਿੰਦਰ ਦੀ ਕੋਠੀ ਅੱਗੇ ਭੁੱਖ ਹੜਤਾਲ 'ਤੇ ਬੈਠਣ ਲੱਗੇ ਆਮ ਆਦਮੀ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਉਨ੍ਹਾਂ ਦੇ ਨਾਲ ਮਾਸਟਰ ਬਲਦੇਵ ਸਿੰਘ ਵੀ ਮੌਜੂਦ ਸਨ।
ਐਸ.ਸੀ ਸਕਾਲਰਸ਼ਿਪ ਮੁੱਦੇ 'ਤੇ 'ਆਪ' ਆਗੂਆਂ ਨੇ ਕੈਪਟਨ ਸਰਕਾਰ 'ਤੇ ਇਲਜ਼ਾਮ ਲਾਏ ਕਿ 2 ਲੱਖ ਬੱਚਿਆਂ ਦੇ ਰੋਲ ਨੰਬਰ ਕੈਪਟਨ ਸਰਕਾਰ ਜਾਰੀ ਕਰੇ। ਉਨ੍ਹਾਂ ਕਿਹਾ ਕਿ 'ਅਸੀਂ ਦਲਿਤ ਬੱਚਿਆਂ ਨਾਲ ਖੜ੍ਹੇ ਹਾਂ ਤੇ ਖੜ੍ਹੇ ਰਹਾਂਗੇ।'
ਹੇਠ ਦੇਖੋ ਲਾਈਵ ਵੀਡੀੳ: