← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 14 ਜੂਨ 2021: ਸੇਵ ਹਿਊਮੈਨਿਟੀ ਫਾਊਾਡੇਸ਼ਨ (ਰਜਿ:) ਪੰਜਾਬ ਵੱਲੋਂ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਸੇਵ ਹਿਊਮੈਨਿਟੀ ਮੁਫਤ ਕੰਪਿਊਟਰ ਸੈਂਟਰ ਫਰੀਦਕੋਟ ਵਿਖੇ ਲੋੜਵੰਦ ਮਰੀਜ਼ਾਂ ਨੂੰ ਇਲਾਜ ਲਈ ਆਰਥਿਕ ਸਹਾਇਤਾ ਸੌਂਪ ਕੇ ਮਨਾਇਆ ਗਿਆ |ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਾਡੇਸ਼ਨ ਦੇ ਸੇਵਾਦਾਰਾਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਹਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਵੱਖ-ਵੱਖ ਬਿਮਾਰੀਆਂ ਤੋਂ ਪੀੜਿ੍ਹਤ 4 ਮਰੀਜ਼ਾਂ ਨੂੰ ਮਹੀਨਾਵਾਰ ਦਵਾਈ ਦੀ ਸੇਵਾ ਸੌਂਪੀ ਗਈ |ਇਹਨਾਂ ਪਰਿਵਾਰਾਂ ਦੇ ਮਰੀਜ਼ਾਂ ਦਾ ਇਲਾਜ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਲਾਜ ਕਰਵਾਉਣ ਤੋਂ ਅਸਮਰੱਥਤਾ ਨੂੰ ਦੇਖਦਿਆਂ ਹੋਇਆਂ ਫਾਊਾਡੇਸ਼ਨ ਵੱਲੋਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਮਰੀਜ਼ਾਂ ਨੂੰ ਇਲਾਜ ਲਈ ਅਪਣਾਇਆ ਗਿਆ ਹੈ |ਇਹਨਾਂ ਮਰੀਜ਼ਾਂ ਵਿੱਚ ਕੋਟਕਪੂਰਾ ਦਾ ਅਸ਼ੀਸ਼ ਸਿੰਘ ਜੋ ਕਿ ਕੈਂਸਰ ਤੋਂ ਪੀੜਿ੍ਹਤ ਹੈ, ਲੰਮੇਂ ਸਮੇਂ ਤੋਂ ਰੀੜ੍ਹ ਦੀ ਸੱਟ ਕਾਰਨ ਮੰਜੇ 'ਤੇ ਪਿਆ ਜਸਕਰਨ ਸਿੰਘ ਦਾਨਾਰੁਮਾਣਾ, ਹਾਦਸੇ ਤੋਂ ਬਾਅਦ ਦਿਮਾਗੀ ਤੌਰ 'ਤੇ ਅਪਾਹਜ ਹੋਇਆ ਗੁਰਵਿੰਦਰ ਸਿੰਘ ਬੀਹਲੇਵਾਲਾ ਅਤੇ ਸੜਕ ਹਾਦਸੇ ਕਾਰਨ ਤੁਰਨ ਫਿਰਨ ਤੋਂ ਅਸਮਰੱਥ ਹੋਇਆ ਸੁਖਵਿੰਦਰ ਸਿੰਘ ਮੰਡਵਾਲਾ ਸ਼ਾਮਲ ਹਨ |ਇਹ ਸਾਰੇ ਹੀ ਪਰਿਵਾਰ ਰੋਜ਼ਾਨਾਂ ਦਿਹਾੜੀਦਾਰ ਹਨ ਅਤੇ ਮਜ਼ਦੂਰੀ ਕਰਕੇ ਘਰ-ਬਾਰ ਚਲਾਉਂਦੇ ਹਨ |ਇਹਨਾਂ ਪਰਿਵਾਰਾਂ ਦੀ ਆਰਥਿਕ ਮਜ਼ਬੂਰੀ ਕਾਰਨ ਇਹਨਾਂ ਦੇ ਮਰੀਜ਼ਾਂ ਦੀ ਇਲਾਜ ਲਈ ਆਰਥਿਕ ਮੱਦਦ ਕੀਤੀ ਜਾ ਰਹੀ ਹੈ |ਸੇਵ ਹਿਊਮੈਨਿਟੀ ਫਾਊਾਡੇਸ਼ਨ (ਰਜਿ:) ਪੰਜਾਬ ਦੇ ਸੇਵਾਦਾਰ ਇੰਜ: ਜਸਪ੍ਰੀਤ ਸਿੰਘ ਨੇ ਫਾਊਾਡੇਸ਼ਨ ਨੂੰ ਸਹਿਯੋਗ ਕਰਨ ਵਾਲੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ |
Total Responses : 875