ਅਸ਼ੋਕ ਵਰਮਾ
ਬਠਿੰਡਾ, 14 ਜੂਨ 2021: ਪੰਜਾਬ ਦੇ ਕਿਸੇ ਗੈਂਗਸਟਰ ਨੇ ਹਾਲੇ ਤੱਕ ਜਿੰਦਗੀ ਦੀਆਂ ਸ਼ਿਖਰਾਂ ਦਾ ਸੁਆਦ ਹੰਢਾਇਆ ਹੈ। ਗੈਂਗਸਟਰਵਾਦ ਦੇ ਵਰਤਾਰੇ ਦਾ ਇਹ ਕੁਸੈਲਾ ਸੱਚ ਹੈ ਕਿ ਬਹੁਤੇ ਗੈਂਗਸਟਰ ਉਮਰ ਦੇ ਚੌਥੇ ਦਹਾਕੇ ਤੋਂ ਪਹਿਲਾਂ ਹੀ ਜਹਾਨੋ ਰੁਖਸਤ ਹੋ ਰਹੇ ਹਨ। ਇਸ ਦੇ ਬਾਵਜੂਦ ਵੀ ਪੰਜਾਬ ਦੀ ਜੁਆਨੀ ਨੂੰ ਇਸ ਪਾਸਿਓ ਮੋੜਿਆ ਨਹੀਂ ਜਾ ਸਕਿਆ ਹੈ। ਪੰਜਾਬ ਦੇ ਸਮਾਜਿਕ ਢਾਂਚੇ ਲਈ ਇਹ ਫਿਕਰ ਵਾਲੇ ਤੱਥ ਹਨ ਕਿ ਦੁੱਧਾਂ ਪੁੱਤਾਂ ਦੀ ਧਰਤੀ ਤੇ ਫਰਕਦੇ ਡੌਲਿਆਂ ਅਤੇ ਭਰਵੇਂ ਜੁੱਸੇ ਲਈ ਵਿਸ਼ਵ ਭਰ ’ਚ ਜਾਣੀ ਜਾਂਦੀ ਅਖਾੜਿਆਂ ਦੀ ਸ਼ਾਨ ਪੰਜਾਬ ਦੀ ਜੁਆਨੀ ਇਹ ਕਿਸ ਤਰਫ ਤੁਰ ਪਈ ਹੈ।ਹਾਲ ਹੀ ਵਿੱਚ ਪੱਛਮੀ ਬੰਗਾਲ ਪੁਲਿਸ ਦੀ ਏ ਟੀ ਐਸ ਅਤੇ ਪੰਜਾਬ ਪੁਲਿਸ ਦੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਟੀਮ ਨਾਲ ਹੋਏ ਮੁਕਾਬਲੇ ਦੌਰਾਨ ਮਾਰੇ ਗਏ ਏ ਕੈਟਾਗਰੀ ਦੇ ਗੈਂਗਸਟਰ ਜੈਪਾਲ ਭੁੱਲਰ ਫਿਰੋਜ਼ਪੁਰੀਆ ਅਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਜੱਸੀ ਖਰੜ ਇਸ ਦੀ ਉਘੜਵੀਂ ਮਿਸਾਲ ਹਨ।
ਇੰਨਾਂ ਦੋਵਾਂ ਨੇ ਆਪਣੇ ਜੀਵਨ ਦਾ ਕੋਈ ਬਹੁਤਾ ਰੰੰਗ ਨਹੀਂ ਹੰਢਾਇਆ ਸੀ ਕਿ ਹੋਣੀ ਨੇ ਘੇਰ ਲਿਆ। ਫਾਜਿਲਕਾ ਜ਼ਿਲ੍ਹੇ ਨਾਲ ਸਬੰਧਤ ਗੈਂਗਸਟਰ ਜਸਵਿੰਦਰ ਸਿੰਘ ਭੁੱਲ ਉਰਫ਼ ਰੌਕੀ ਜਿੰਦਗੀ ਦਾ ਚੌਥਾ ਦਹਾਕਾ ਵੀ ਪੂਰਾ ਨਹੀਂ ਕਰ ਸਕਿਆ। ਰੌਕੀ ਨੂੰ ਹਿਮਾਚਲ ਪ੍ਰਦੇਸ਼ ਤੋਂ ਪਰਤਦਿਆਂ ਪ੍ਰਵਾਣੂੰ ਕੋਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸ਼ਾਰਪ ਸੂਟਰ ਵਜੋਂ ਜਾਣਿਆਂ ਜਾਂਦਾ ਦਵਿੰਦਰ ਬੰਬੀਹਾ ਸਿਰਫ 24 ਸਾਲ ਦੀ ਉਮਰ ’ਚ ਹੀ ਜਹਾਨੋਂ ਚਲਾ ਗਿਆ। ਬੰਬੀਹਾ ਬਠਿੰਡਾ ਜਿਲ੍ਹੇ ਦੇ ਰਾਮਪੁਰਾ ਫੂਲ ’ਚ ਪੁਲਿਸ ਨਾਲ ਹੋਏ ਮੁਕਾਬਲੇ ’ਚ ਮਾਰਿਆ ਗਿਆ ਸੀ। ਗੈਂਗਸਟਰਾਂ ਦੇ ਬਾਦਸ਼ਾਹ ਵਜੋਂ ਚਰਚਿਤ ਅਤੇ ਪੁਲਿਸ ਨੂੰ ਲੰਮਾਂ ਸਮਾਂ ਭਾਜੜਾਂ ਪਾਕੇ ਰੱਖਣ ਵਾਲੇ ਵਿੱਕੀ ਗੌਂਡਰ ਦੀ ਉਮਰ ਕਰੀਬ 28 ਸਾਲ ਸੀ ਜਦੋਂ ਪੁਲਿਸ ਨੇ ਉਸ ਨੂੰ ਮੁਕਾਬਲੇ ਦੌਰਾਨ ਹਲਾਕ ਕਰ ਦਿੱਤਾ ਸੀ।
ਉਮਰ ਲੰਬੀ ਦੇ ਮਾਮਲੇ ’ਚ ਗੈਂਗਸਟਰ ਜਸਪ੍ਰੀਤ ਸਿੰਘ ‘ਜੰਪੀ’ ਉਰਫ਼ ‘ਜੰਪੀ ਡੌਨ’ , ਕੰਵਲਜੀਤ ਸਿੰਘ ਉਰਫ਼ ਬੰਟੀ ਅਤੇ ਨਿਸ਼ਾਨ ਸਿੰਘ ਵੀ ਖੁਸ਼ਕਿਸਮਤ ਨਹੀਂ ਰਹੇ ਹਨ। ਜਸਪ੍ਰੀਤ ਸਿੰਘ ‘ਜੰਪੀ’ ਉਰਫ਼ ‘ਜੰਪੀ ਡੌਨ’ ਦੀ ਉਮਰ ਮਸਾਂ 27 ਸਾਲ ਸੀ ਜਦੋਂਕਿ ਉਸ ਨਾਲ ਮਾਰੇ ਗਏ ਬਾਕੀ ਸਾਥੀ ਵੀ ਉਸ ਦੇ ਹਮਉਮਰ ਹੀ ਸਨ। ਹਰਿਆਣਾ ਦੀ ਮੰਡੀ ਡੱਬਵਾਲੀ ਇਲਾਕੇ ਦੇ ਪਿੰਡ ਸੁਖੇਰਾਖੇੜਾ ਦੇ ਨਜ਼ਦੀਕ 13 ਜੂਨ 2017 ਨੂੰ ਪੁਲਿਸ ਨਾਲ ਹੋਏ ਇੱਕ ਮੁਕਾਬਲੇ ਤੋਂ ਬਾਅਦ ਇਹ ਤਿੰਨੇ ਗੈਂਗਸਟਰ ਇੱਕ ਮਕਾਨ ਦੀ ਛੱਤ ਤੇ ਮ੍ਰਿਤਕ ਪਾਏ ਗਏ ਸਨ। ਪੁਲਿਸ ਨੇ ਇਨ੍ਹਾਂ ਬਾਰੇ ਦਾਅਵਾ ਕੀਤਾ ਸੀ ਕਿ ਆਪਣੇ ਆਪ ਨੂੰ ਘਿਰਿਆ ਦੇਖ ਕੇ ਇੰਨ੍ਹਾਂ ਨੇ ਖੁਦ ਨੂੰ ਗੋਲੀ ਮਾਰਕੇ ਖ਼ੁਦਕੁਸ਼ੀ ਕੀਤੀ ਜਾਂ ਫਿਰ ਇੱਕ ਦੂਸਰੇ ਦੇ ਗੋਲੀਆਂ ਮਾਰ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ।
ਸਾਲ 2017 ’ਚ ਹੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਲਾਬਗੜ੍ਹ ’ਚ ਪੁਲੀਸ ਮੁਕਾਬਲੇ ਗੈਂਗਸਟਰ ਪ੍ਰਭਦੀਪ ਸਿੰਘ ਉਰਫ ਦੀਪ ਵਾਸੀ ਮਾਮੂਖੇੜਾ (ਫਾਜਿਲਕਾ) ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਅਬੋਹਰ ਦੀ ਮੌਤ ਹੋ ਗਈ ਸੀ ਜੋ ਹਾਲੇ 27 ਕੁ ਵਰ੍ਹਿਆਂ ਦੇ ਹੀ ਸਨ। ਇਸੇ ਤਰਾਂ ਹੀ ਗੈਂਗਸਟਰ ਕਮਲਜੀਤ ਸਿੰਘ ਉਰਫ ਬੰਟੀ ਢਿੱਲੋਂ 22 ਸਾਲ ਦੀ ਉਮਰ ’ਚ ਢੇਰ ਹੋ ਗਿਆ ਅਤੇ ਗੈਂਗਸਟਰ ਤੀਰਥ ਢਿੱਲਵਾਂ 26 ਸਾਲ ਦਾ ਸਫ਼ਰ ਹੀ ਪੂਰਾ ਕਰ ਸਕਿਆ ਸੀ। ਪੰਜਾਬ ਪੁਲਿਸ ਅਤੇ ਵਿਰੋਧੀਆਂ ਲਈ ਸਿਕੰਦਰ ਬਣੇ ਗੈਂਗਸਟਰ ਸੁੱਖਾ ਕਾਹਲ ਵਾਂ ਦੀ ਮਰਨ ਵੇਲੇ ਉਮਰ 30 ਸਾਲ ਤੋਂ ਘੱਟ ਸੀ। ਬਠਿੰਡਾ ਵਿੱਚ ਸਾਲ 2012 ਵਿੱਚ ਪੁਲਿਸ ਮੁਕਾਬਲੇ ’ਚ ਮਾਰੇ ਗਏ ਗੈਂਗਸਟਰ ਸ਼ੇਰਾ ਖੁੱਬਣ ਦੀ ਉਮਰ ਵੀ 27 ਸਾਲ ਹੀ ਸੀ।
ਇਸੇ ਤਰਾਂ ਹੀ ਮੋਗਾ ਜਿਲ੍ਹੇ ’ਚ ਦਹਿਸ਼ਤ ਬਣਿਆ ਸੁੱਖੇ ਲੰਮੇ ਵੀ ਭਰ ਜੁਆਨੀ ’ਚ ਇਸ ਜਹਾਨ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ। ਪੁਲਿਸ ਅਨੁਸਾਰ ਸੁੱਖਾ ਲੰਮੇ ਦੇ ਸਾਥੀਆਂ ਨੇ ਹੀ ਉਸ ਦੀ ਹੱਤਿਆ ਕੀਤੀ ਹੈ। ਦੇਸ਼ ਵਿੱਚ ਮਸ਼ਹੂਰ ਰਿਹਾ ਡਿੰਪੀ ਚੰਦ ਭਾਨ ਜਿਉਂਦੇ ਜੀਅ ਪੁਲਿਸ ਦੇ ਹੱਥ ਨਹੀਂ ਆਇਆ ਅਤੇ ਅਖੀਰ ਉਹ ਭਰ ਜੁਆਨੀ ’ਚ ਗੈਂਗਸਟਰਾਂ ਹੱਥੋਂ ਮਾਰਿਆ ਗਿਆ। ਗੈਂਗਸਟਰ ਰਣਜੀਤ ਸਿੰਘ ਸੇਵੇਵਾਲਾ ਨੂੰ ਵੀ ਉਮਰ ਦੇ ਸ਼ਾਨਾਮੱਤੇ ਦੌਰ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਗੈਂਗਸਟਰ ਦਵਿੰਦਰ ਕੁਮਾਰ ਉਰਫ ਦੇਵਾ ਦੀ ਵੀ ਇਹੋ ਹੋਣੀ ਰਹੀ ਹੈ। ਇੰਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਗੈਂਗਸਟਰ ਅਜਿਹੇ ਹਨ ਜੋ ਜਿੰਦਗੀ ਦੀਆਂ ਪੌੜੀਆਂ ਚੜ੍ਹਨ ਤੋਂ ਪਹਿਲਾਂ ਹੀ ਅੰਤਮ ਸਫਰ ਵੱਲ ਰਵਾਨਾ ਹੋ ਗਏ।
ਸਮਾਜਿਕ ਤਾਣਾ ਬਾਣਾ ਜਿੰਮੇਵਾਰ
ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਬੇਰੁਜਗਾਰੀ ,ਹਥਿਆਰਾਂ ਦਾ ਸ਼ੌਕ, ਨਿਵੇਕਲੀ ਪਛਾਣ , ਤਾਕਤ ਦਾ ਮੁਜ਼ਾਹਰਾ ਕਰਨ ਦੀ ਖਾਹਿਸ਼ ਅਤੇ ਵਰਤਮਾਨ ਸਮਾਜਿਕ ਤਾਣਾ ਬਾਣਾ ਨੌਜਵਾਨਾਂ ਨੂੰ ਅਪਰਾਧ ਦੀਆਂ ਦੁਨੀਆ ਵੱਲ ਧੱਕਣ ਲਈ ਜਿੰਮੇਵਾਰ ਹੈ। ਉਨ੍ਹਾਂ ਆਖਿਆ ਕਿ ਪ੍ਰਬੰਧਕੀ ਤਾਣੇ ਬਾਣੇ ਤੋਂ ਇਨਸਾਫ ਦੀ ਨਾਉਮੀਦੀ ਅਤੇ ਗੈਂਗਸਟਰਾਂ ਵੱਲੋਂ ਦਿਵਾਇਆ ਜਾ ਰਿਹਾ ਤੁਰੰਤ ਨਿਆਂ ਵੀ ਗੈਂਗਸਟਰਵਾਦ ਨੂੂੰ ਮਾਨਤਾ ਦਿਵਾਉਣ ’ਚ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਆਖਿਆ ਕਿ ਅਣਭੋਲ ਉਮਰ ਦੌਰਾਨ ਅਪਰਾਧ ਜਗਤ ਵਿੱਚ ਦਾਖਲ ਹੋਏ ਨੌਜਵਾਨਾਂ ਨੂੰ ਸਿੱਟਿਆਂ ਦਾ ਫ਼ਿਕਰ ਨਹੀਂ ਹੁੰਦਾ ਜਿਸ ਕਰਕੇ ਉਹ ਸਿਸਟਮ ਦਾ ਸ਼ਿਕਾਰ ਹੋਕੇ ਮਾਰੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਗੈਂਗਸਟਰਾਂ ਦੇ ਵਰਤਾਰੇ ਬਾਰੇ ਗੰਭੀਰਤਾ ਨਾਲ ਅਧਿਐਨ ਕਰਕੇ ਢੁਕਵੇਂ ਕਦਮ ਚੁੱਕਣ ਦੀ ਲੋੜ ਹੈ।
ਅਸ਼ੋਕ ਵਰਮਾ
ਬਠਿੰਡਾ, 14 ਜੂਨ 2021: ਪੰਜਾਬ ਦੇ ਕਿਸੇ ਗੈਂਗਸਟਰ ਨੇ ਹਾਲੇ ਤੱਕ ਜਿੰਦਗੀ ਦੀਆਂ ਸ਼ਿਖਰਾਂ ਦਾ ਸੁਆਦ ਹੰਢਾਇਆ ਹੈ। ਗੈਂਗਸਟਰਵਾਦ ਦੇ ਵਰਤਾਰੇ ਦਾ ਇਹ ਕੁਸੈਲਾ ਸੱਚ ਹੈ ਕਿ ਬਹੁਤੇ ਗੈਂਗਸਟਰ ਉਮਰ ਦੇ ਚੌਥੇ ਦਹਾਕੇ ਤੋਂ ਪਹਿਲਾਂ ਹੀ ਜਹਾਨੋ ਰੁਖਸਤ ਹੋ ਰਹੇ ਹਨ। ਇਸ ਦੇ ਬਾਵਜੂਦ ਵੀ ਪੰਜਾਬ ਦੀ ਜੁਆਨੀ ਨੂੰ ਇਸ ਪਾਸਿਓ ਮੋੜਿਆ ਨਹੀਂ ਜਾ ਸਕਿਆ ਹੈ। ਪੰਜਾਬ ਦੇ ਸਮਾਜਿਕ ਢਾਂਚੇ ਲਈ ਇਹ ਫਿਕਰ ਵਾਲੇ ਤੱਥ ਹਨ ਕਿ ਦੁੱਧਾਂ ਪੁੱਤਾਂ ਦੀ ਧਰਤੀ ਤੇ ਫਰਕਦੇ ਡੌਲਿਆਂ ਅਤੇ ਭਰਵੇਂ ਜੁੱਸੇ ਲਈ ਵਿਸ਼ਵ ਭਰ ’ਚ ਜਾਣੀ ਜਾਂਦੀ ਅਖਾੜਿਆਂ ਦੀ ਸ਼ਾਨ ਪੰਜਾਬ ਦੀ ਜੁਆਨੀ ਇਹ ਕਿਸ ਤਰਫ ਤੁਰ ਪਈ ਹੈ।ਹਾਲ ਹੀ ਵਿੱਚ ਪੱਛਮੀ ਬੰਗਾਲ ਪੁਲਿਸ ਦੀ ਏ ਟੀ ਐਸ ਅਤੇ ਪੰਜਾਬ ਪੁਲਿਸ ਦੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਟੀਮ ਨਾਲ ਹੋਏ ਮੁਕਾਬਲੇ ਦੌਰਾਨ ਮਾਰੇ ਗਏ ਏ ਕੈਟਾਗਰੀ ਦੇ ਗੈਂਗਸਟਰ ਜੈਪਾਲ ਭੁੱਲਰ ਫਿਰੋਜ਼ਪੁਰੀਆ ਅਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਜੱਸੀ ਖਰੜ ਇਸ ਦੀ ਉਘੜਵੀਂ ਮਿਸਾਲ ਹਨ।
ਇੰਨਾਂ ਦੋਵਾਂ ਨੇ ਆਪਣੇ ਜੀਵਨ ਦਾ ਕੋਈ ਬਹੁਤਾ ਰੰੰਗ ਨਹੀਂ ਹੰਢਾਇਆ ਸੀ ਕਿ ਹੋਣੀ ਨੇ ਘੇਰ ਲਿਆ। ਫਾਜਿਲਕਾ ਜਿਲ੍ਹੇ ਨਾਲ ਸਬੰਧਤ ਗੈਂਗਸਟਰ ਜਸਵਿੰਦਰ ਸਿੰਘ ਭੁੱਲ ਉਰਫ ਰੌਕੀ ਜਿੰਦਗੀ ਦਾ ਚੌਥਾ ਦਹਾਕਾ ਵੀ ਪੂਰਾ ਨਹੀਂ ਕਰ ਸਕਿਆ। ਰੌਕੀ ਨੂੰ ਹਿਮਾਚਲ ਪ੍ਰਦੇਸ਼ ਤੋਂ ਪਰਤਦਿਆਂ ਪ੍ਰਵਾਣੂੰ ਕੋਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸ਼ਾਰਪ ਸੂਟਰ ਵਜੋਂ ਜਾਣਿਆਂ ਜਾਂਦਾ ਦਵਿੰਦਰ ਬੰਬੀਹਾ ਸਿਰਫ 24 ਸਾਲ ਦੀ ਉਮਰ ’ਚ ਹੀ ਜਹਾਨੋਂ ਚਲਾ ਗਿਆ। ਬੰਬੀਹਾ ਬਠਿੰਡਾ ਜਿਲ੍ਹੇ ਦੇ ਰਾਮਪੁਰਾ ਫੂਲ ’ਚ ਪੁਲਿਸ ਨਾਲ ਹੋਏ ਮੁਕਾਬਲੇ ’ਚ ਮਾਰਿਆ ਗਿਆ ਸੀ। ਗੈਂਗਸਟਰਾਂ ਦੇ ਬਾਦਸ਼ਾਹ ਵਜੋਂ ਚਰਚਿਤ ਅਤੇ ਪੁਲਿਸ ਨੂੰ ਲੰਮਾਂ ਸਮਾਂ ਭਾਜੜਾਂ ਪਾਕੇ ਰੱਖਣ ਵਾਲੇ ਵਿੱਕੀ ਗੌਂਡਰ ਦੀ ਉਮਰ ਕਰੀਬ 28 ਸਾਲ ਸੀ ਜਦੋਂ ਪੁਲਿਸ ਨੇ ਉਸ ਨੂੰ ਮੁਕਾਬਲੇ ਦੌਰਾਨ ਹਲਾਕ ਕਰ ਦਿੱਤਾ ਸੀ।
ਉਮਰ ਲੰਬੀ ਦੇ ਮਾਮਲੇ ’ਚ ਗੈਂਗਸਟਰ ਜਸਪ੍ਰੀਤ ਸਿੰਘ ‘ਜੰਪੀ’ ਉਰਫ਼ ‘ਜੰਪੀ ਡੌਨ’ , ਕੰਵਲਜੀਤ ਸਿੰਘ ਉਰਫ਼ ਬੰਟੀ ਅਤੇ ਨਿਸ਼ਾਨ ਸਿੰਘ ਵੀ ਖੁਸ਼ਕਿਸਮਤ ਨਹੀਂ ਰਹੇ ਹਨ। ਜਸਪ੍ਰੀਤ ਸਿੰਘ ‘ਜੰਪੀ’ ਉਰਫ਼ ‘ਜੰਪੀ ਡੌਨ’ ਦੀ ਉਮਰ ਮਸਾਂ 27 ਸਾਲ ਸੀ ਜਦੋਂਕਿ ਉਸ ਨਾਲ ਮਾਰੇ ਗਏ ਬਾਕੀ ਸਾਥੀ ਵੀ ਉਸ ਦੇ ਹਮਉਮਰ ਹੀ ਸਨ। ਹਰਿਆਣਾ ਦੀ ਮੰਡੀ ਡੱਬਵਾਲੀ ਇਲਾਕੇ ਦੇ ਪਿੰਡ ਸੁਖੇਰਾਖੇੜਾ ਦੇ ਨਜ਼ਦੀਕ 13 ਜੂਨ 2017 ਨੂੰ ਪੁਲਿਸ ਨਾਲ ਹੋਏ ਇੱਕ ਮੁਕਾਬਲੇ ਤੋਂ ਬਾਅਦ ਇਹ ਤਿੰਨੇ ਗੈਂਗਸਟਰ ਇੱਕ ਮਕਾਨ ਦੀ ਛੱਤ ਤੇ ਮ੍ਰਿਤਕ ਪਾਏ ਗਏ ਸਨ। ਪੁਲਿਸ ਨੇ ਇੰਨ੍ਹਾਂ ਬਾਰੇ ਦਾਅਵਾ ਕੀਤਾ ਸੀ ਕਿ ਆਪਣੇ ਆਪ ਨੂੰ ਘਿਰਿਆ ਦੇਖ ਕੇ ਇੰਨ੍ਹਾਂ ਨੇ ਖੁਦ ਨੂੰ ਗੋਲੀ ਮਾਰਕੇ ਖੁਦਕਸ਼ੀ ਕੀਤੀ ਜਾਂ ਫਿਰ ਇੱਕ ਦੂਸਰੇ ਦੇ ਗੋਲੀਆਂ ਮਾਰ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ।
ਸਾਲ 2017 ’ਚ ਹੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਲਾਬਗੜ੍ਹ ’ਚ ਪੁਲੀਸ ਮੁਕਾਬਲੇ ਗੈਂਗਸਟਰ ਪ੍ਰਭਦੀਪ ਸਿੰਘ ਉਰਫ ਦੀਪ ਵਾਸੀ ਮਾਮੂਖੇੜਾ (ਫਾਜਿਲਕਾ) ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਅਬੋਹਰ ਦੀ ਮੌਤ ਹੋ ਗਈ ਸੀ ਜੋ ਹਾਲੇ 27 ਕੁ ਵਰਿ੍ਹਆਂ ਦੇ ਹੀ ਸਨ। ਇਸੇ ਤਰਾਂ ਹੀ ਗੈਂਗਸਟਰ ਕਮਲਜੀਤ ਸਿੰਘ ਉਰਫ ਬੰਟੀ ਢਿੱਲੋਂ 22 ਸਾਲ ਦੀ ਉਮਰ ’ਚ ਢੇਰ ਹੋ ਗਿਆ ਅਤੇ ਗੈਂਗਸਟਰ ਤੀਰਥ ਢਿੱਲਵਾਂ 26 ਸਾਲ ਦਾ ਸਫਰ ਹੀ ਪੂਰਾ ਕਰ ਸਕਿਆ ਸੀ। ਪੰਜਾਬ ਪੁਲਿਸ ਅਤੇ ਵਿਰੋਧੀਆਂ ਲਈ ਸਿਕੰਦਰ ਬਣੇ ਗੈਂਗਸਟਰ ਸੁੱਖਾ ਕਾਹਲਵਾਂ ਦੀ ਮਰਨ ਵੇਲੇ ਉਮਰ 30 ਸਾਲ ਤੋਂ ਘੱਟ ਸੀ। ਬਠਿੰਡਾ ਵਿੱਚ ਸਾਲ 2012 ਵਿੱਚ ਪੁਲਿਸ ਮੁਕਾਬਲੇ ’ਚ ਮਾਰੇ ਗਏ ਗੈਂਗਸਟਰ ਸ਼ੇਰਾ ਖੁੱਬਣ ਦੀ ਉਮਰ ਵੀ 27 ਸਾਲ ਹੀ ਸੀ।
ਇਸੇ ਤਰਾਂ ਹੀ ਮੋਗਾ ਜਿਲ੍ਹੇ ’ਚ ਦਹਿਸ਼ਤ ਬਣਿਆ ਸੁੱਖੇ ਲੰਮੇ ਵੀ ਭਰ ਜੁਆਨੀ ’ਚ ਇਸ ਜਹਾਨ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ। ਪੁਲਿਸ ਅਨੁਸਾਰ ਸੁੱਖਾ ਲੰਮੇ ਦੇ ਸਾਥੀਆਂ ਨੇ ਹੀ ਉਸ ਦੀ ਹੱਤਿਆ ਕੀਤੀ ਹੈ। ਦੇਸ਼ ਵਿੱਚ ਮਸ਼ਹੂਰ ਰਿਹਾ ਡਿੰਪੀ ਚੰਦ ਭਾਨ ਜਿਉਂਦੇ ਜੀਅ ਪੁਲਿਸ ਦੇ ਹੱਥ ਨਹੀਂ ਆਇਆ ਅਤੇ ਅਖੀਰ ਉਹ ਭਰ ਜੁਆਨੀ ’ਚ ਗੈਂਗਸਟਰਾਂ ਹੱਥੋਂ ਮਾਰਿਆ ਗਿਆ। ਗੈਂਗਸਟਰ ਰਣਜੀਤ ਸਿੰਘ ਸੇਵੇਵਾਲਾ ਨੂੰ ਵੀ ਉਮਰ ਦੇ ਸ਼ਾਨਾਮੱਤੇ ਦੌਰ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਗੈਂਗਸਟਰ ਦਵਿੰਦਰ ਕੁਮਾਰ ਉਰਫ ਦੇਵਾ ਦੀ ਵੀ ਇਹੋ ਹੋਣੀ ਰਹੀ ਹੈ। ਇੰਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਗੈਂਗਸਟਰ ਅਜਿਹੇ ਹਨ ਜੋ ਜਿੰਦਗੀ ਦੀਆਂ ਪੌੜੀਆਂ ਚੜ੍ਹਨ ਤੋਂ ਪਹਿਲਾਂ ਹੀ ਅੰਤਮ ਸਫਰ ਵੱਲ ਰਵਾਨਾ ਹੋ ਗਏ।
ਸਮਾਜਿਕ ਤਾਣਾ ਬਾਣਾ ਜਿੰਮੇਵਾਰ
ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਬੇਰੁਜਗਾਰੀ ,ਹਥਿਆਰਾਂ ਦਾ ਸ਼ੌਕ, ਨਿਵੇਕਲੀ ਪਛਾਣ , ਤਾਕਤ ਦਾ ਮੁਜ਼ਾਹਰਾ ਕਰਨ ਦੀ ਖਾਹਿਸ਼ ਅਤੇ ਵਰਤਮਾਨ ਸਮਾਜਿਕ ਤਾਣਾ ਬਾਣਾ ਨੌਜਵਾਨਾਂ ਨੂੰ ਅਪਰਾਧ ਦੀਆਂ ਦੁਨੀਆਂ ਵੱਲ ਧੱਕਣ ਲਈ ਜਿੰਮੇਵਾਰ ਹੈ। ਉਨ੍ਹਾਂ ਆਖਿਆ ਕਿ ਪ੍ਰਬੰਧਕੀ ਤਾਣੇ ਬਾਣੇ ਤੋਂ ਇਨਸਾਫ ਦੀ ਨਾਉਮੀਦੀ ਅਤੇ ਗੈਂਗਸਟਰਾਂ ਵੱਲੋਂ ਦਿਵਾਇਆ ਜਾ ਰਿਹਾ ਤੁਰੰਤ ਨਿਆਂ ਵੀ ਗੈਂਗਸਟਰਵਾਦ ਨੂੂੰ ਮਾਨਤਾ ਦਿਵਾਉਣ ’ਚ ਭੂਮਿਕਾ ਨਿਭਾਾ ਰਿਹਾ ਹੈ। ਉਨ੍ਹਾਂ ਆਖਿਆ ਕਿ ਅਣਭੋਲ ਉਮਰ ਦੌਰਾਨ ਅਪਰਾਧ ਜਗਤ ਵਿੱਚ ਦਾਖਲ ਹੋਏ ਨੌਜਵਾਨਾਂ ਨੂੰ ਸਿੱੱਟਿਆਂ ਦਾ ਫਿਕਰ ਨਹੀਂ ਹੁੰਦਾ ਜਿਸ ਕਰਕੇ ਉਹ ਸਿਸਟਮ ਦਾ ਸ਼ਿਕਾਰ ਹੋਕੇ ਮਾਰੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਗੈਂਗਸਟਰਾਂ ਦੇ ਵਰਤਾਰੇ ਬਾਰੇ ਗੰਭੀਰਤਾ ਨਾਲ ਅਧਿਐਨ ਕਰਕੇ ਢੁੱਕਵੇਂ ਕਦਮ ਚੁੱਕਣ ਦੀ ਲੋੜ ਹੈ।