← ਪਿਛੇ ਪਰਤੋ
ਹਰੀਸ਼ ਕਾਲੜਾ ਰੂਪਨਗਰ 14 ਜੂਨ 2021:ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ ਘਰ ਰੁਜ਼ਗਾਰ ਸਕੀਮ ਤਹਿਤ ਜ਼ਿਲ੍ਹੇ ਦੇ ਬੇਰੁਜ਼ਗਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਵਿੱਚ ਸਨਮਾਨਯੋਗ ਨੌਕਰੀਆਂ ਮਿਲੀਆਂ ਹਨ । ਇਸੇ ਸਕੀਮ ਤਹਿਤ ਨੌਕਰੀ ਪ੍ਰਾਪਤ ਕਰਨ ਵਾਲੇ ਗੁਰੂ ਨਗਰ ਰੋਪੜ ਦੇ ਇਕ ਵਸਨੀਕ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਮੇਰਾ ਨਾਮ ਹਰਵਿੰਦਰ ਸਿੰਘ ਹੈ। ਮੈਂ ਗੁਰੂ ਨਗਰ ਰੋਪੜ ਦਾ ਰਹਿਣ ਵਾਲਾ ਹਾਂ। ਮੈਂ ਇੱਕ ਸਾਂਝੇ ਪਰਿਵਾਰ ਵਿੱਚ ਰਹਿੰਦਾ ਹਾਂ। ਮੇਰੇ ਪਿਤਾ ਜੀ ਦੁਕਾਨਦਾਰ ਹਨ ਅਤੇ ਮੇਰੀ ਮਾਤਾ ਜੀ ਘਰੇਲੂ ਕੰਮ ਕਾਜ਼ ਕਰਦੇ ਹਨ। ਮੇਰਾ ਇੱਕ ਵੱਡਾ ਭਰਾ ਹੈ ਜੋ ਪ੍ਰਾਈਵੇਟ ਨੌਕਰੀ ਕਰ ਰਿਹਾ ਹੈ। ਮੇਰੀ ਵਿੱਦਿਅਕ ਯੋਗਤਾ ਐਮ.ਬੀ.ਏ. ਹੈ ਜੋ ਕਿ ਸਾਲ-2020 ਵਿੱਚ ਹੀ ਪੂਰੀ ਹੋਈ ਹੈ, ਪਰ ਕਰੋਨਾ ਮਹਾਂਮਾਰੀ ਦੀ ਚੱਲਦੇ ਹੋਏ ਮੈਂ ਬਾਹਰ ਦੀ ਕਿਸੇ ਵੀ ਨੌਕਰੀ ਦੇ ਲਈ ਅਪਲਾਈ ਨਹੀਂ ਕਰ ਪਾਇਆ। ਮੈਨੂੰ ਮੇਰੇ ਦੋਸਤ ਨੇ ਜਿਲ੍ਹਾ ਰੋਜ਼ਗਾਰ ਦਫ਼ਤਰ ਬਾਰੇ ਦੱਸਿਆ ਅਤੇ ਮੈਂ ਜਿਲ੍ਹਾ ਰੋਜ਼ਗਾਰ ਦਫ਼ਤਰ, ਰੂਪਨਗਰ ਵਿਖੇ ਵਿਜ਼ਟ ਕੀਤਾ। ਉੱਥੇ ਮੈਨੂੰ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ ਘਰ ਰੋਜ਼ਗਾਰ ਸਕੀਮ ਦੇ ਬਾਰੇ ਪਲੇਸਮੈਂਟ ਅਫਸਰ ਵੱਲੋਂ ਜਾਣਕਾਰੀ ਦਿੱਤੀ ਗਈ ਅਤੇ ਮੇਰਾ ਨਾਮ ਆਨ ਲਾਈਨ ਪੋਰਟਲ www.pgrkam.comਤੇ ਵੀ ਦਰਜ ਕੀਤਾ ਗਿਆ। ਮੇਰਾ ਨਾਮ ਬਿਊਰੋ ਵਿੱਚ ਦਰਜ਼ ਕਰਵਾਉਣ ਤੋਂ ਬਾਅਦ ਮੈਨੂੰ ਵੱਖ-ਵੱਖ ਕੰਪਨੀਆਂ ਦੀਆਂ ਪ੍ਰਾਈਵੇਟ ਅਸਾਮੀਆਂ ਸਬੰਧੀ ਜਾਣਕਾਰੀ ਮੇਰੇ ਫੋਨ ਤੇ ਪ੍ਰਾਪਤ ਹੋਣ ਲੱਗ ਪਈ। ਰੋਜ਼ਗਾਰ ਦਫ਼ਤਰ ਵੱਲੋਂ ਮੇਰਾ ਇੰਟਰਵਿਊ ਸਟਾਰ ਹੈੱਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਰੋਪੜ ਵਿੱਚ ਕਰਵਾਇਆ ਗਿਆ। ਇਸ ਕੰਪਨੀ ਵਿੱਚ ਮੇਰੀ ਸਲੈਕਸ਼ਨ ਬਤੌਰ ਰੂਰਲ ਸੇਲਜ਼ ਮੈਨੇਜ਼ਰ ਹੋ ਗਈ ਹੈ। ਮੇਰੀ ਸਲਾਨਾ ਸੀ.ਟੀ.ਸੀ 1.80 ਕੰਪਨੀ ਵੱਲੋਂ ਫਿਕਸ ਕੀਤੀ ਗਈ ਹੈ।
Total Responses : 936