ਜਲੰਧਰ 14 ਜੂਨ 2021: ਸੀਟੀ ਗਰੁੱਪ ਦੇ ਐਂਟਰਪ੍ਰਨਯਰਸ਼ਿਪ ਡਿਵੈਲਮੇਂਟ ਸੈਲ ਨੇ ਨਵੀਂ ਲੜੀ ਨਈ ਨੀਂਵ ਸ਼ੁਰੂ ਕੀਤੀ ਹੈ। ਇਸ ਪਹਿਲ ਦੇ ਤਹਿਤ ਬਹੁਤ ਸਾਰੇ ਓਨਲਾਈਨ ਸੈਸ਼ਨ ਹੋਣਗੇ ਜੋ ਆਉਣ ਵਾਲੇ ਸਮੇਂ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ। ਇਹ ਲੜੀ ਵਿਦਿਆਰਥੀਆਂ ਨੂੰ ਜੀਵਨ ਦੇ ਹੁਨਰ ਨੂੰ ਵਿਕਸਤ ਕਰਨ ਵਿੱਚ ਸਹਾਇਤਾ ਕਰੇਗੀ ਜੋ ਕਲਾ ਤੋਂ ਵੱਧ ਜਾਣਕਾਰੀ ਦਿੰਦਾ ਹੈ। ਇਨ੍ਹਾਂ ਹੁਨਰਾਂ ਵਿੱਚ ਸਮੱਸਿਆ ਨੂੰ ਹੱਲ ਕਰਨਾ, ਟੀਮ ਵਰਕ ਕਰਨਾ ਆਦਿ ਸਿੱਖਾਇਆ ਜਾਵੇਗਾ। ਜੋ ਕਿ ਵਿਦਿਆਰਥੀਆਂ ਨੂੰ ਇੱਕ ਤੇਜੀ ਨਾਲ ਬਦਲ ਰਹੇ ਸੰਸਾਰ ਵਿੱਚ ਬੇਮਿਸਾਲ ਜ਼ਿਦੰਗੀ ਜਿਉਣ ਵਿੱਚ ਸਹਾਇਤਾ ਕਰੇਗਾ।
ਇਸ ਲੜੀ ਦੇ ਪਹਿਲੇ ਐਪੀਸੋਡ ਵਿੱਚ ਚੁਣਿਆ ਗਿਆ ਬੁਨਿਆਦੀ ਅਤੇ ਸਭ ਤੋਂ ਜ਼ਰੂਰੀ ਵਿਸ਼ਾ ਸੀ ਫਾਉਂਡਿੰਗ ਰੂਟਸ ਟੂ ਐਂਟਰਪ੍ਰਨਯਰਸ਼ਿਪ , ਜੋ ਕਿ ਅਭਿਲਾਸ਼ੀ ਉੱਦਮੀ ਉੱਘੀ ਸਪੀਕਰ ਅਰੁਸ਼ੀ ਕਲਸੀ ਨੇ ਸੰਬੋਧਿਤ ਕੀਤਾ। ਇਸ ਸੈਸ਼ਨ ਵਿੱਚ ਸੀਟੀ ਗਰੁੱਪ ਦੇ ਟੀਮ ਮੈਂਬਰਾਂ ਦੇ ਪੈਨਲ ਮੈਂਬਰ ਸਨ। ਵਿਦਿਆਰਥੀ ਵੱਖ-ਵੱਖ ਸਸ਼ਲ ਨੈੱਟਵਰਕਿੰਗ ਮੀਡੀਆ ਤੇ ਲਾਈਵ ਸੈਸ਼ਨ ਵਿੱਚ ਸ਼ਾਮਿਲ ਹੋਏ। ਉਸਨੇ ਆਪਣਾ ਤਜ਼ਕਬਾ ਸ਼ਾਂਝਾ ਕੀਤਾ ਕਿ ਉਸਨੇ ਕਿਸ ਤਰ੍ਹਾਂ ਕਾਰੋਬਾਰ ਸਥਾਪਤ ਕਰਨ ਬਾਰੇ ਸੋਚਿਆ ਅਤੇ ਆਪਣੇ ਪਰਿਵਾਰਕ ਕਾਰੋਬਾਰ ਤੋਂ ਵੱਖ ਹੋਕੇ ਵਿਅਕਤੀਗਤ ਵਪਾਰਕ ਲਾਈਨ ਨੂੰ ਚਲਾਉਣ ਦੇ ਤਿੰਨ ਸਾਲਾ ਦੇ ਤਜ਼ੁਰਬੇ ਦੀ ਯਾਰਤਾਂ ਵੀ ਸਾਂਝੀ ਕੀਤੀ।
ਲੜੀ ਦੇ ਦੂਸਰੇ ਕਿੱਸੇ ਨੇ ਨਾਰਾਇਣ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਕਰਣ ਸਿੰਗਲਾ ਦੁਆਰਾ ਰਾਈਟ ਏਜ, ਰਾਈ ਮਾਈਡਸੈਂਟ ਅਤੇ ਰਾਈਟ ਸਕਿੱਲਸ ਉੱਦਮੀ ਬਣਨ ਦੀ ਤਿਆਰੀ ਉੱਤੇ ਜ਼ੋਰ ਦਿੱਤਾ। ਸੀਰੀਜ਼ ਦਾ ਤੀਜਾ ਕਿੱਸਾ ਉੱਦਮੀ ਰਣਨੀਤੀਆਂ ਤੇ ਧਿਆਨ ਕੇਂਦ੍ਰਤ ਕਰਣਾ ਸੀ। ਟਿਮਸ ਲਾਈਫਸਟਾਈਲ ਦੇ ਸੀਈਓ ਸੁਮਿਤ ਤਿਵਾਰੀ ਦੁਆਰਾ ਦਿੱਤੇ ਗਏ ਨਵੇਂ ਐਂਟਰੀ ਅਵਰ ਤਿਆਰ ਕਰਨਾ ਅਤੇ ਇਸ ਦੀ ਪੜਚੋਲ ਕਰਨਾ ਸੀ।
ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਅਤੇ ਕਨਵੀਨਰ ਵੰਸ਼ ਰਹੇਜਾ ਨੇ ਕਿਹਾ ਕਿ ਇਸ ਕਿਸਮ ਦੀ ਲੜੀ ਵਿਦਿਆਰਥੀਆਂ ਵਿੱਚ ਸਿਰਜਣਾਤਮਕਤਾ, ਨਵੀਨਤਾ ਅਤੇ ਸਹਿਯੋਗ ਨੂੰ ਉਤਸ਼ਾਹਤ ਕਰਦੀ ਹੈ ਅਤੇ ਸਚਮੁੱਚ ਵਿੱਦਿਆਰਥੀਆਂ ਨੂੰ ਇੱਤ ਨਵਾਂ ਬਿੰਦੂ ਦੇਣ ਅਤੇ ਨਾ ਸਿਰਫ਼ ਨਿੱਜੀ ਵਿਕਾਸ ਲਈ ਲਾਭਕਾਰੀ ਮੌਕਿਆਂ ਦੀ ਭਾਲ ਕਰਨ ਦੀ ਲੋੜ ਹੈ। ਦੇਸ਼ ਦੇ ਆਰਥਿਕ ਵਿਕਾਸ ਵਿੱਚ ਵੀ ਯੋਗਦਾਨ ਪਾਉਂਦੇ ਹਨ।