← ਪਿਛੇ ਪਰਤੋ
ਦੀਪਕ ਜੈਨ
ਜਗਰਾਉਂ 14 ਜੂਨ 2021: ਆਪਣੀਆਂ ਮੰਗਾਂ ਨੂੰ ਲੈਕੇ ਸਫਾਈ ਸੇਵਕਾਂ ਵਲੋਂ ਪਿਛਲੇ ਕਾਫੀ ਦਿਨਾਂ ਤੋਂ ਹੜਤਾਲ ਕੀਤੀ ਜਾ ਰਹੀ ਹੈ। ਅੱਜ ਵੀ ਪ੍ਰਦਰਸ਼ਨ ਕਰਨ ਦੌਰਾਨ ਸਫਾਈ ਸੇਵਕ ਯੂਨੀਅਨ ਦੇ ਆਗੂ ਸੁਤੰਤਰ ਗਿਲ ਨੇ ਕਿਹਾ ਕਿ ਭਾਰਤ ਦੇਸ਼ ਤੇ ਪੰਜਾਬ ਰਾਜ ਦੀ ਸਰਕਾਰ ਦੁਆਰਾ ਲੋਕ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਲੋਕ ਹਿੱ'ਤਾਂ ਦੀ ਹੱਤਿਆ ਕਰ ਰਹੀ ਹੈ। ਓਨਾ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਲੋਕ ਹਿੱਤਾਂ ਪ੍ਰਤੀ ਜਾਗਰੂਕ ਕਰਨ ਲਈ ਬਾਬਾ ਸਾਹਿਬ ਡਾ : ਭੀਮ ਰਾਓ ਅੰਬੇਡਕਰ ਜੀ ਵੱਲੋਂ ਦਿੱਤੇ ਪੜੋ-- ਜੁੜੋ--ਸੰਘਰਸ਼ ਕਰੋ ਦੇ ਨਾਅਰੇ ਅਨੁਸਾਰ ਭਗਤ ਸਿੰਘ ਵਾਲੀ ਇਨਕਲਾਬੀ ਸੋਚ ਰਾਹੀਂ ਇਹਨਾਂ ਜਾਲਮ ਸਰਕਾਰਾਂ ਖਿਲਾਫ ਲੜਣ ਦਾ ਸਮਾਂ ਆ ਗਿਆ ਹੈ। ਸਮੂਹ ਸਫਾਈ ਕਰਮਚਾਰੀ ਯੂਨੀਅਨ ਨਗਰ ਕੌਂਸਲ ਜਗਰਾਓਂ ਵਲੋਂ 15 ਜੂਨ 2021 ਦਿਨ ਮੰਗਲਵਾਰ ਸਵੇਰੇ ਠੀਕ 9:00 ਵਜੇ ਰੋਸ ਮਾਰਚ ਕੱਡਿਆ ਜਾਵੇਗਾ।
Total Responses : 936