ਜਗਤਾਰ ਸਿੰਘ
ਪਟਿਆਲਾ 14 ਜੂਨ 2021 : ਐਸ.ਐਸ.ਪੀ. ਡਾ. ਸੰਦੀਪ ਗਰਗ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਪਟਿਆਲਾ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਹਾਸਲ ਹੋਈ ਹੈ, ਜਿਸ ਦੇ ਤਹਿਤ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਪੰਜ ਗਿਰੋਹ ਦੇ ਮੈਂਬਰ ਕਾਬੂ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਬੜੇ ਹੀ ਫਿਲਮੀ ਅੰਦਾਜ਼ ਵਿਚ ਇਨ੍ਹਾਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ ਤੇ ਲੋਕਾਂ ਨੂੰ ਪੈਸੇ ਡਬਲ ਕਰਨ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਲੁੱਟ ਕਰਦੇ ਸਨ। ਪਿਛਲੇ ਦਿਨੀਂ ਪਾਤੜਾਂ ਵਿੱਚ ਵੀ ਇੱਕ ਤਿੰਨ ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਸੀ।
ਜਿਸ ਤੋਂ ਬਾਅਦ ਪੁਲਿਸ ਇਨ੍ਹਾਂ ਦੀ ਭਾਲ ਵਿੱਚ ਜੁਟ ਗਈ ਸੀ, ਹੁਣ ਪੁਲਿਸ ਨੇ ਸੂਚਨਾ ਦੇ ਆਧਾਰ ਉਪਰ ਇਨ੍ਹਾਂ ਦੇ ਪੰਜ ਸਾਥੀਆਂ ਨੂੰ ਕਾਬੂ ਕੀਤਾ ਹੈ। ਇਸ ਗਿਰੋਹ ਦੇ ਉਪਰ 53 ਪਹਿਲਾਂ ਮਾਮਲੇ ਸਨ ਤੇ 30 ਮਾਮਲੇ ਨਵੇਂ ਦਰਜ ਹੋਏ ਹਨ। ਇਹ ਸ਼ਾਤਿਰ ਗਿਰੋਹ ਦੇ ਮੈਂਬਰ ਪਹਿਲਾਂ ਆਪਣਾ ਟਾਰਗੇਟ ਸੁੰਢ ਚੁਣਦੇ ਸਨ ਫਿਰ ਉਸ ਨੂੰ ਕੁਝ ਅਸਲੀ ਕਰੰਸੀ ਦੇ ਕੇ ਕਹਿੰਦੇ ਸਨ ਕਿ ਇਹ ਮਾਰਕੀਟ ਵਿੱਚ ਚਲਾ ਕੇ ਵੇਖ ਅਸਲੀ ਕਰੰਸੀ ਹੋਣ ਕਾਰਨ ਉਹ ਆਸਾਨੀ ਨਾਲ ਚੱਲ ਜਾਂਦੀ ਸੀ ਫਿਰ ਇਹ ਉਹਨੂੰ ਕਹਿੰਦੇ ਸਨ ਕਿ ਸਾਡੇ ਕੋਲ ਨੋਟ ਛਾਪਣ ਵਾਲੀ ਮਸ਼ੀਨ ਹੈ। ਉਸ ਤੋਂ ਬਾਅਦ ਨਕਲੀ ਕਰੰਸੀ ਉਹਨੂੰ ਦਿੰਦੇ ਸਨ ਤੇ ਇਨ੍ਹਾਂ ਦੇ ਹੀ ਗਿਰੋਹ ਦੇ ਕੁਝ ਮੈਂਬਰ ਨਕਲੀ ਪੁਲਿਸ ਦੀ ਵਰਦੀ ਪਾ ਕੇ ਰੇਡ ਮਾਰਦੇ ਸਨ ਤੇ ਮੌਕੇ ਤੋਂ ਦੋਨਾਂ ਧਿਰਾਂ ਦੇ ਪੈਸੇ ਲੈ ਕੇ ਰਫ਼ੂ-ਚੱਕਰ ਹੋ ਜਾਂਦੇ ਸਨ ਤੇ ਇਸ ਤਰ੍ਹਾਂ ਹੀ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। ਇਸ ਗਿਰੋਹ ਦੇ ਨੌਂ ਲੋਕਾਂ ਬਾਰੇ ਪਤਾ ਲੱਗਾ ਹੈ ਜਿਨ੍ਹਾਂ ਵਿੱਚੋਂ ਪੰਜ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਚਾਰ ਲੋਕਾਂ ਨੂੰ ਪਕੜਨ ਲਈ ਰੇਡ ਮਾਰੀ ਜਾ ਰਹੀ ਹੈ। ਇਨ੍ਹਾਂ ਕੋਲੋਂ ਇਕ ਗੱਡੀ ਜੋ ਵਾਰਦਾਤ ਵਿਚ ਵਰਤੀ ਗਈ ਸੀ ਤੇ ਇੱਕ ਆਰਟੀਗਾ ਗੱਡੀ ਬਰਾਮਦ ਹੋਈ ਹੈ। ਦੋਨੋਂ ਹੀ ਗੱਡੀਆਂ ਹਰਿਆਣਾ ਨੰਬਰ ਦੀਆਂ ਹਨ ਅਤੇ ਇਨ੍ਹਾਂ ਕੋਲੋਂ ਨਗਦੀ ਤਿੰਨ ਲੱਖ ਰੁਪਏ ਤੇ ਹਥਿਆਰ ਇੱਕ ਪੁਆਇੰਟ ਟਵੰਟੀ ਟੂ ਰਿਵਾਲਵਰ ਤੇ ਇਕ ਡਬਲ ਬੈਰਲ ਰਿਵਾਲਵਰ ਸਮੇਤ ਜ਼ਿੰਦਾ ਚਾਰ ਕਾਰਤੂਸ ਪੱਚੀ ਬਾਰਾਂ ਬੋਰ ਬਰਾਮਦ ਹੋਏ ਹਨ ਜੋ ਕਿ ਲਾਇਸੈਂਸੀ ਦੱਸੇ ਜਾ ਰਹੇ ਹਨ।