ਜੇਲ੍ਹ ਚ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲਾ ਏ ਐਸ ਆਈ ਗ੍ਰਿਫਤਾਰ
ਜਗਤਾਰ ਸਿੰਘ
ਪਟਿਆਲਾ 15 ਜੂਨ 2021 - ਪਟਿਆਲਾ ਦੀ ਕੇਂਦਰੀ ਜੇਲ੍ਹ ਚ ਨਸ਼ੀਲੇ ਪਦਾਰਥ ਪਹੁੰਚਾਉਣ ਵਾਲਾ ਏ ਐਸ ਆਈ ਗ੍ਰਿਫ਼ਤਾਰ ਕੀਤਾ। ਕੇਂਦਰੀ ਜੇਲ੍ਹ ਚ ਗੈਂਗਸਟਰਾਂ ਨੂੰ ਨਸ਼ਾ ਸਪਲਾਈ ਕਰਨ ਵਾਲੇ ਦੀ ਪਹਿਚਾਣ ਏਐਸਆਈ ਰਣਜੀਤ ਸਿੰਘ ਵਜੋਂ ਹੋਈ ਹੈ। ਏਐੱਸਆਈ 3000 ਹਜ਼ਾਰ ਰੁਪਏ ਲੈ ਕੇ ਗੈਂਗਸਟਰਾਂ ਨੂੰ ਨਸ਼ਾ ਸਪਲਾਈ ਕਰਦਾ ਸੀ।
ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਦੀ ਅਗਵਾਈ ਚ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਸਹਾਇਕ ਸੁਪਰਡੈਂਟ ਜਗਜੀਤ ਸਿੰਘ ਦੀ ਸ਼ਿਕਾਇਤ ਤੇ ਥਾਣਾ ਤ੍ਰਿਪੜੀ ਵਿੱਚ ਰਣਜੀਤ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕੀਤਾ। ਜੇਲ੍ਹ 'ਚ ਗਸ਼ਤ ਦੌਰਾਨ ਸ਼ੱਕ ਹੋਣ ਤੇ ਸਟਾਫ ਨੇ ਹਵਾਲਾਤੀ ਛਿੰਦਾ ਸਿੰਘ ਦੀ ਚੈਕਿੰਗ ਕੀਤੀ। ਜਿਸ ਕੋਲੋਂ ਪੰਜ ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਛਿੰਦਾ ਸਿੰਘ ਨੇ ਪੁੱਛ ਪਡ਼ਤਾਲ ਵਿੱਚ ਦੱਸਿਆ ਕਿ ਕੈਦੀ ਸੁਖਜਿੰਦਰ ਸਿੰਘ ਦੇ ਕਹਿਣ ਤੇ 3000 ਹਜ਼ਾਰ ਰੁਪਏ ਚ ਨਸ਼ੀਲਾ ਪਾਊਡਰ ਲਿਆਂਦਾ ਸੀ। ਜੇਲ੍ਹ ਅੰਦਰ ਫੋਨ ਤੇ ਬਾਹਰੀ ਵਿਅਕਤੀਆਂ ਨਾਲ ਤਾਲਮੇਲ ਕੀਤਾ। ਜਿਸ ਤੋਂ ਬਾਅਦ ਰਣਜੀਤ ਸਿੰਘ ਨੇ ਫੋਨ ਤੇ ਸੰਪਰਕ ਕਰਨ ਤੇ ਬਾਅਦ ਨਸ਼ਾ ਹਾਸਲ ਕਰਕੇ ਜੇਲ੍ਹ ਅੰਦਰ ਪਹੁੰਚਾਇਆ ਸੀ। ਰਣਜੀਤ ਸਿੰਘ ਦੇ ਕਮਰੇ ਦੀ ਤਲਾਸ਼ੀ ਦੌਰਾਨ ਪੁਲਿਸ ਨੇ 80 ਗ੍ਰਾਮ ਭੁੱਕੀ ਤੇ ਮੋਬਾਇਲ ਬਰਾਮਦ ਕੀਤਾ।