ਕਾਰ ਵਿੱਚ ਜਾ ਰਹੇ ਪੋਤਾ-ਪੋਤੀ ਤੇ ਦਾਦੇ ਤੇ ਕੀਤਾ ਹਮਲਾ
ਦੀਪਕ ਜੈਨ
ਜਗਰਾਉਂ 15 ਜੂਨ 2021 - ਦਾਦੇ ਨਾਲ ਜਾ ਰਹੇ ਪੋਤਾ , ਪੋਤੀ ਦੀ ਕਾਰ 'ਤੇ ਗੁੰਡਾ ਅਨਸਰਾਂ ਵੱਲੋਂ ਹਮਲਾ ਕਰ ਕੇ ਕਾਰ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਥਾਣਾ ਸਦਰ ਜਗਰਾਉਂ ਦੇ ਏਐਸਆਈ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁਦਈ ਹਰਦਿਆਲ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਫਤਿਹਗੜ੍ਹ ਸਿਵੀਆਂ ਨੇ ਪੁਲਿਸ ਨੂੰ ਆਪਣਾ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਆਪਣੇ ਪੋਤੇ ਪੋਤੀ ਨਾਲ ਇੰਡੀਕਾ ਕਾਰ ਨੰਬਰ ਪੀ.ਬੀ 10 ਸੀ.ਐਫ 5153 ਵਿੱਚ ਆਪਣੇ ਘਰ ਜਾ ਰਿਹਾ ਸੀ ਤਾਂ ਜਦੋਂ ਆਪਣੇ ਘਰ ਦੇ ਕੋਲ ਪਹੁੰਚਿਆ ਤਾਂ 02 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ 06 ਵਿਅਕਤੀ ਆਏ ਜਿਨ੍ਹਾਂ ਦੇ ਹੱਥ ਵਿੱਚ ਬੇਸਬਾਲ ਬੈਟ ਫੜੇ ਸਨ।
ਜਿਨ੍ਹਾਂ ਵਿਚੋਂ ਮੈਂ ਗੁਰਸੇਵਕ ਸਿੰਘ ਉਰਫ ਸੋਨੂੰ ਪੁੱਤਰ ਬਲਵਿੰਦਰ ਸਿੰਘ ਵਾਸੀ ਗਹੌਰ ਨੂੰ ਜਾਣਦਾ ਹਾਂ। ਜਿਨ੍ਹਾਂ ਨੇ ਮੈਨੂੰ ਘੇਰ ਕੇ ਮੇਰੀ ਕਾਰ ਦੀ ਚਾਰੇ ਪਾਸਿਓਂ ਬੇਸਬਾਲਾਂ ਨਾਲ ਹਮਲਾ ਕਰਕੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।ਮੁਦਈ ਨੇ ਆਪਣੇ ਪੋਤੇ ਪੋਤੀ ਨੂੰ ਬੁੱਕਲ ਵਿਚ ਲੁਕੋ ਕੇ ਕਾਰ ਵਿੱਚ ਹੀ ਬੈਠਾ ਰਿਹਾ ਤਾਂ ਕਿ ਮੇਰੇ ਪੋਤੇ ਪੋਤੀ ਦੇ ਸੱਟ ਨਾ ਲੱਗ ਜਾਵੇ । ਹਮਲਾਵਰ ਮੈਨੂੰ ਉੱਚੀ ਉੱਚੀ ਗਾਲ੍ਹਾਂ ਕੱਢਦੇ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ । ਪੁਲਿਸ ਨੇ ਹਰਦਿਆਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਦਰ ਜਗਰਾਉਂ ਵਿਖੇ ਗੁਰਸੇਵਕ ਸਿੰਘ ਤੇ ਉਸਦੇ ਸਾਥੀਆਂ ਤੇ ਆਈਪੀਸੀ ਦੀ ਧਾਰਾ 341 , 294 , 506 , 427 , 148 , 149 ਤਹਿਤ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ ।