ਕੈਨੇਡਾ ਵਿਚ ਸਿੱਖ ਐਮ ਪੀ ਨੇ ਕਿਉਂ ਮੰਗੀ ਮੁਆਫ਼ੀ..ਪੜ੍ਹੋ
ਕੈਨੇਡਾ,15 ਜੂਨ,2021: ਕੈਨੇਡਾ ਵਿਚ ਭਾਰਤ ਮੂਲ ਦੇ ਸਿੱਖ ਐਮਪੀ ਟਿਮ ਉਪਲ ਨੇ ਇਕ ਪੁਰਾਣੇ ਬਿਲ ਨੂੰ ਲੈ ਕੇ ਜਨਤਕ ਤੌਰ ਤੇ ਮੁਆਫ਼ੀ ਮੰਗੀ ਹੈ। ਸਾਬਕਾ ਸਰਕਾਰ ਵਿਚ ਮੰਤਰੀ ਰਹੇ ਭਾਰਤੀ ਮੂਲ ਦੇ ਸਿੱਖ ਐਮਪੀ ਨੇ 5 ਸਾਲ ਪੁਰਾਣੇ ਬਿੱਲ ਨੂੰ ਲੈ ਕੇ ਮੁਆਫ਼ੀ ਮੰਗੀ।ਇਸ ਬਿੱਲ ਵਿਚ ਕਿਹਾ ਗਿਆ ਸੀ ਕਿ ਦੇਸ਼ ਵਿਚ ਮੁਸਲਿਮ ਔਰਤਾਂ ਨਾਗਰਿਕਤਾ ਦੀ ਸਹੁੰ ਚੁੱਕਣ ਵੇਲੇ ਨਕਾਬ ਨਹੀਂ ਪਾ ਸਕਣਗੀਆਂ। ਉਸ ਦੌਰਾਨ ਇਹ ਬਿੱਲ ਕਾਫੀ ਵਿਵਾਦਿਤ ਵੀ ਰਿਹਾ ਸੀ। ਹਾਲ ਹੀ ਵਿਚ ਇਸਲਾਮੋਫੋਬੀਆ ਨਾਲ ਜੁੜਿਆ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਨੇ ਮੁਸਲਿਮ ਪਰਿਵਾਰ 'ਤੇ ਟਰੱਕ ਚੜ੍ਹਾ ਕੇ ਚਾਰ ਮੈਂਬਰਾਂ ਦਾ ਕਤਲ ਕਰ ਦਿੱਤਾ ਸੀ।
ਕੰਜ਼ਰਵੇਟਿਵ ਪਾਰਟੀ ਦੇ ਐਮ ਪੀ ਟਿਮ ਉੱਪਲ 2015 ਵਿਚ ਪ੍ਰਧਾਨ ਮੰਤਰੀ ਰਹੇ ਸਟੀਫਨ ਹਾਰਪਰ ਦੀ ਸਰਕਾਰ ਵਿਚ ਮੰਤਰੀ ਸਨ।ਉਸ ਦੌਰਾਨ ਉਹਨਾਂ ਨੇ ਇਸ ਬਿੱਲ ਦਾ ਸਮਰਥਨ ਕੀਤਾ ਸੀ। ਉੱਪਲ ਫਿਲਹਾਲ ਐਡਮਿੰਟਨ ਮਿਲ ਵੁੱਡਜ਼ ਤੋਂ ਐਮ ਪੀ ਹਨ। ਟਿਮ ਉਪਲ ਨੇ ਪੋਸਟ ਸ਼ੇਅਰ ਕਰ ਮੁਆਫ਼ੀ ਮੰਗੀ ਹੈ। ਹੇਠਾਂ ਪੜ੍ਹੋ ਪੂਰੀ ਪੋਸਟ..