ਸੁਲਤਾਨਪੁਰ ਲੋਧੀ ਵਿਖੇ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ - ਅਕਾਲੀ ਦਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 16 ਜੂਨ 2021 - ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਹਲਕੇ ਵਿੱਚ ਪਿਛਲੇ ਸਮੇਂ ਤੋ ਲੁੱਟ ਖੋਹ ਦਾ ਜੋ ਮਹੌਲ ਬਣਿਆ ਹੋਇਆ ਉਸ ਸਭ ਲਈ ਇਸ ਹਲਕੇ ਦੇ ਮੌਜੂਦਾ ਸਰਕਾਰ ਦੇ ਨੁਮਾਇੰਦੇ ਜ਼ਿਮੇਵਾਰ ਹਨ। ਪੁਲਿਸ ਅਤੇ ਸਿਵਲ ਪ੍ਰਸਾਸ਼ਨ ਜਿਸ ਰੂਪ ਵਿੱਚ ਹਲਕਾ ਨਿਵਾਸੀਆਂ ਨੂੰ ਲੁੱਟ ਅਤੇ ਕੁੱਟ ਰਿਹਾ ਹੈ । ਉਸ ਤੋ ਲੋਕਾਂ ਦਾ ਬਚਾਅ ਕਰਨਾ ਹਲਕੇ ਦੇ ਮੋਹਤਬਰ ਆਗੂਆਂ ਦਾ ਵੱਡਾ ਫਰਜ ਬਣਦਾ ਹੈ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸੁਲਤਾਨਪੁਰ ਲੋਧੀ ਹਲਕੇ ਵਿੱਚ ਉਹ ਆਪ ਇਸ ਖੇਡ ਦੇ ਹਿੱਸੇਦਾਰ ਬਣੇ ਹੋਏ ਹਨ।ਸਾਰੇ ਦਫਤਰਾਂ ਵਿੱਚ ਆਮ ਨਾਗਰਿਕ ਪ੍ਰੇਸ਼ਾਨ ਹੋ ਰਹੇ ਹਨ। ਇਸ ਸਮੇਂ ਸਮੁੱਚੇ ਹਲਕੇ ਵਿੱਚ ਕੋਈ ਵੀ ਨਗਰ ਅਜਿਹਾ ਨਹੀਂ ਜਿੱਥੇ ਵਿਰੋਧੀਆਂ ਨੂੰ ਡਰਾਇਆ ਧਮਕਾਇਆ ਨਾ ਜਾਂਦਾ ਹੋਵੇ। ਪਿੰਡਾਂ ਵਿੱਚ ਲੋੜਵੰਦ ਅਤੇ ਗਰੀਬ ਲੋਕ ਤੜਫ ਰਹੇ ਹਨ।
ਉਹਨਾਂ ਦਾ ਦਰਦ ਸੁਨਣ ਵਾਲਾ ਕੋਈ ਨਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼ੁਰੂ ਕੀਤੀਆਂ ਲੋਕ ਭਲਾਈ ਦੀਆਂ ਸਾਰੀਆਂ ਸਕੀਮਾਂ ਬੰਦ ਪਈਆਂ ਹਨ। ਸਰਕਾਰ ਦੇ ਮੰਤਰੀ ਅਤੇ ਐਮ.ਐਲ.ਏਜ ਬੇਲਗਾਮ ਹੋਏ ਪਏ ਹਨ। ਵੱਡੇ ਵੱਡੇ ਘੱਪਲੇ ਸਾਹਮਣੇ ਆ ਰਹੇ ਹਨ। ਮੁੱਖ ਮੰਤਰੀ ਸਮੇਤ ਸਾਰੇ ਸਰਕਾਰ ਬਚਾਉਣ ਲਈ ਮਿਲਕੇ ਖਜਾਨੇ ਨੂੰ ਲੁੱਟ ਰਹੇ ਹਨ ਸ਼ਾਇਦ ਇਹਨਾਂ ਨੂੰ ਦੁਬਾਰਾ ਮੌਕਾ ਨਾ ਮਿਲਣ ਦਾ ਡਰ ਸਤਾ ਰਿਹਾ ਹੈ। ਪਿੰਡਾਂ ਵਿੱਚ ਵਿਕਾਸ ਦੇ ਕਾਰਜ ਕਰਦੇ ਸਮੇਂ ਵਿਰੋਧੀਆਂ ਨਾਲ ਕੀਤਾ ਜਾਂਦਾ ਭੇਦਭਾਵ ਵਿਕਾਸ ਕਾਰਜਾਂ ਉੱਤੇ ਇੱਕ ਵੱਡਾ ਧੱਬਾ ਬਣਦਾ ਹੈ ਜੋ ਇਸ ਬਾਬੇ ਨਾਨਕ ਦੀ ਧਰਤੀ ਉੱਤੇ ਨਹੀਂ ਹੋਣਾ ਚਾਹੀਦਾ।
ਪਿਛੇ ਲੰਬਾ ਸਮਾਂ ਮਾਣਯੋਗ ਡਾ.ਉਪਿੰਦਰਜੀਤ ਕੌਰ ਜੀ ਨੇ ਇਸ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਹੈ ਪਰ ਉਹਨਾਂ ਕਦੇ ਵੀ ਹਲਕੇ ਵਿੱਚ ਵੋਟ ਦੀ ਰਾਜਨੀਤੀ ਨਹੀਂ ਕੀਤੀ ਬਲਕੇ ਹਮੇਸ਼ਾਂ ਬਿਨਾਂ ਭੇਦਭਾਵ ਅਤੇ ਵਿੱਤਕਰੇਬਾਜੀ ਦੇ ਲੋਕਾਂ ਨੂੰ ਇਨਸਾਫ ਦਿੱਤਾ ਅਤੇ ਵਿਕਾਸ ਕਾਰਜ ਕੀਤੇ ਸਨ। ਪੁਲਿਸ ਅਤੇ ਸਿਵਲ ਪ੍ਰਸਾਸ਼ਨ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਉੱਤੇ ਸੇਵਾ ਕਰਦਿਆਂ ਆਪਣੇ ਫਰਜ ਸਹੀ ਤਰਾਂ ਨਿਭਾੳਣੇ ਚਾਹੀਦੇ ਹਨ।ਝੋਨੇ ਦੇ ਸੀਜਨ ਦੌਰਾਨ ਕਿਸਾਨ ਭਰਾਵਾਂ ਨੂੰ ਰਾਤ ਨੂੰ ਪੁਲਿਸ ਕਰੋਨਾਂ ਅਤੇ ਕਰਫਿਊ ਦਾ ਡਰਾਵਾ ਦੇ ਕੇ ਪ੍ਰੇਸ਼ਾਨ ਕਰ ਰਹੀ ਹੈ ਅਤੇ ਬਹੁਤੇ ਨਾਕਿਆਂ ਉੱਤੇ ਮੁਲਾਜਮ ਨਸ਼ੇ ਵਿੱਚ ਜਾਂ ਪੈਸੇ ਬਟੋਰਨ ਲਈ ਕਿਸਾਨਾਂ,ਮਜਦੂਰਾਂ,ਗਰੀਬਾਂ ਅਤੇ ਆਮ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਦੇ ਹਨ। ਅਜਿਹਾ ਵਿਵਹਾਰ ਸਹਿਣ ਨਹੀਂ ਕੀਤਾ ਜਾਵੇਗਾ।
2022 ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਾਉਣ ਲਈ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਅਗਰ ਹਲਕੇ ਵਿੱਚ ਕਿਸੇ ਗਰੀਬ, ਕਿਸਾਨ,ਮਜਦੂਰ ਅਤੇ ਵਿਰੋਧੀ ਧਿਰ ਨਾਲ ਕਿਸੇ ਤਰਾਂ ਦਾ ਧੱਕਾ ਹੁੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਮਿਲਕੇ ਉਸ ਖਿਲਾਫ ਅਵਾਜ ਚੁੱਕਣਗੇ ਅਤੇ ਪੀੜਤ ਧਿਰ ਨੂੰ ਇਨਸਾਫ ਲੈ ਕਿ ਦੇਣਗੇ। ਇਸ ਸਮੇਂ ਸ ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਇੰਜ ਸਵਰਨ ਸਿੰਘ, ਸ ਕੁਲਦੀਪ ਸਿੰਘ ਬੂਲੇ ਜਿਲਾ ਜੱਥੇਦਾਰ ਐਸ ਸੀ ਵਿੰਗ,ਸ ਰਣਜੀਤ ਸਿੰਘ ਬਿਧੀਪੁਰ,ਸ ਸੁਖਚੈਨ ਸਿੰਘ ਮਨਿਆਲਾ,ਸ ਅਮਰਜੀਤ ਸਿੰਘ ਲੋਧੀਵਾਲ,ਸ ਕਾਰਜ ਸਿੰਘ ਤੱਕੀਆ,ਸ ਕਰਨਜੀਤ ਸਿੰਘ ਆਹਲੀ ਕੌਮੀ ਸਕੱਤਰ ਯੂਥ,ਸ ਜੋਗਾ ਸਿੰਘ ਕਾਲੇਵਾਲ,ਸ ਹਰਪ੍ਰੀਤ ਸਿੰਘ ਬਾਜਵਾ,ਸ ਸਰੂਪ ਸਿੰਘ ਭਰੋਆਣਾ,ਸ ਜਸਵਿੰਦਰ ਸਿੰਘ ਮੰਗੂਪੁਰ ਅਤੇ ਹੋਰ ਮਜੂਦ ਸਨ।