ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜੇ - ਚੰਦੂਮਾਜਰਾ
ਜਗਤਾਰ ਸਿੰਘ
ਪਟਿਆਲਾ 16 ਜੂਨ 2021 : ਪੰਜਾਬ ਚ ਕੈਪਟਨ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਪੰਜਾਬ ਵਿੱਚ ਰੇਤ ਮਾਫ਼ੀਆ , ਭੂ ਮਾਫ਼ੀਆ , ਸ਼ਰਾਬ ਮਾਫ਼ੀਆ ਅਤੇ ਅਫ਼ਸਰਸ਼ਾਹੀ ਬਿਨਾਂ ਕਿਸੇ ਡਰ ਤੋਂ ਪਹਿਲਾਂ ਪੰਜਾਬ ਨੂੰ ਲੁੱਟਣ ਤੇ ਲੱਗੀ ਹੋਈ ਹੈ । ਪੰਜਾਬ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਚ ਕੈਪਟਨ ਦੀ ਭ੍ਰਿਸ਼ਟਾਚਾਰ ਸਰਕਾਰ ਨੂੰ ਚਲਦਾ ਕਰ ਦਿੱਤਾ ਜਾਵੇਗਾ । ਇਹ ਪ੍ਰਗਟਾਵਾ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਪਿੰਡ ਮਸੀਂਗਣ ਅਤੇ ਭੁਨਰਹੇੜੀ ਵਿਖੇ ਸਰਕਲ ਪ੍ਰਧਾਨ ਦੇਵੀਗੜ੍ਹ ਸਾ਼ਨਵੀਰ ਸਿੰਘ ਬ੍ਹਮਪੁਰ ਅਤੇ ਬਿਕਰਮ ਸਿੰਘ ਫਰੀਦਪੁਰ ਦੀ ਅਗਵਾਈ ਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ।
ਪ੍ਰੋ. ਚੰਦੂਮਾਜਰਾ ਨੇ ਕਿਹਾ ਹੁਣ ਅਕਾਲੀ ਤੇ ਬਸਪਾ ਗਠਜੋੜ ਪੰਜਾਬ ਚ 2022 ਦੀਆਂ ਵਿਧਾਨ ਸਭਾ ਚੋਣਾਂ ਚ ਜਿੱਤ ਪ੍ਰਾਪਤ ਕਰੇਗਾ। ਮੀਟਿੰਗ ਨੂੰ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਸਨੌਰ ਵਿੱਚ ਪਿਛਲੇ ਸਾਢ਼ੇ ਚਾਰ ਸਾਲ ਵਿਚ ਕੋਈ ਵਿਕਾਸ ਨਹੀਂ ਹੋਇਆ । ਇਸ ਮੌਕੇ ਜਗਜੀਤ ਸਿੰਘ ਕੋਹਲੀ , ਕੇਸਰ ਸਿੰਘ, ਬਲਦੇਵ ਸਿੰਘ ਮਹਿਰਾਜ ਜਨਰਲ ਸਕੱਤਰ ਬਸਪਾ ਪੰਜਾਬ, ਸਾ਼ਨਵੀਰ ਸਿੰਘ, ਆਦਿ ਸ਼ਾਮਲ ਸਨ ।