ਵਿਦਿਆਰਥੀਆਂ ਵੱਲੋਂ ਵਿੱਦਿਅਕ ਅਦਾਰੇ ਖੁੱਲ੍ਹਵਾਉਣ ਲਈ ਲਾਮਬੰਦੀ
ਅਸ਼ੋਕ ਵਰਮਾ
ਮੋਗਾ,17 ਜੂਨ2021:ਪੰਜਾਬ ਸਟੂਡੈਂਟਸ ਯੂਨੀਅਨ ਨੇ ਵਿਦਿੱਅਕ ਅਦਾਰੇ ਖੁਲ੍ਹਵਾਉਣ ਦੀ ਮੰਗ ਨੂੰ ਲੈਕੇ ਲਾਮਬੰਦੀ ਮੁਹਿੰਮ ਤਹਿਤ ਨੁੱਕੜ ਮੀਟਿੰਗਾਂ ਕੀਤੀਆਂ ਹਨ।ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਕਿਹਾ ਕਿ ਸਰਕਾਰ ਦੁਆਰਾ ਕਰੋਨਾ ਦੇ ਨਾਂ ਹੇਠ ਦਹਿਸ਼ਤ ਦਾ ਮਾਹੌਲ ਬਣਾ ਕੇ ਲੋਕਾਂ ਨੂੰ ਘਰਾਂ ਵਿੱਚ ਬੰਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਕਰੋਨਾ ਦੀ ਮੌਤ ਦਰ ਸਿਰਫ਼ ਡੇਢ ਫੀਸਦੀ ਹੈ ਅਤੇ 100ਚੋਂ 80 ਲੋਕਾਂ ਨੂੰ ਇਸ ਦੇ ਕੋਈ ਲੱਛਣ ਹੀ ਨਹੀਂ ਹਨ ਜਦਦੋਂਕਿ 20 ਫੀਸਦੀ ਨੂੰ ਖੰਘ ਬੁਖਾਰ ਦੇ ਲੱਛਣ ਆਉਂਦੇ ਹਨ ਜਿੰਨ੍ਹਾਂ ਚੋਂ 15 ਫੀਸਦੀ ਲੋਕ ਘਰ ਚ ਹੀ ਠੀਕ ਹੋ ਜਾਂਦੇ ਹਨ ਅਤੇ ਸਿਰਫ਼ 5 ਫੀਸਦੀ ਲੋਕਾਂ ਨੂੰ ਹਸਪਤਾਲ ਦੀ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਚੰਗੇ ਸਿਹਤ ਪ੍ਰਬੰਧ ਨਾ ਹੋਣ ਕਰਕੇ ਜਿਆਦਾ ਮੌਤਾਂ ਹੋਈਆਂ ਹਨ ਅਤੇ ਕੋਰੋਨਾ ਮਰੀਜ ਕਹਿ ਕੇ ਪੋਸਟ ਮਾਰਟਮ ਨਾ ਹੋਣ ਕਾਰਨ ਕਈ ਮੌਤਾਂ ਦੀ ਵਜਾਹ ਨਹੀਂ ਜਾਣੀ ਜਾ ਸਕੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਕਰੋਨਾ ਇਕ ਸਾਧਾਰਨ ਬਿਮਾਰੀ ਹੈ, ਜਿਸਨੂੰ ਗੋਦੀ ਮੀਡੀਆ ਵੱਲੋਂ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਸ਼ਮਸ਼ਾਨ ਘਾਟ ’ਚ ਲੱਗਣ ਵਾਲੀਆਂ ਲਾਈਨਾਂ ਅਤੇ ਭਾਰਤ ’ਚ ਆਮ ਹਾਲਾਤਾਂ ’ਚ ਹੁੰਦੀਆਂ ਮੌਤਾਂ ਦੇ ਤੱਥ ਵੀ ਲੋਕਾਂ ਸਾਹਮਣੇ ਰੱਖੇ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕਰੋਨਾ ਨਾਲੋਂ ਵੀ ਭਿਆਨਕ ਬੀਮਾਰੀਆਂ ਨਾਲ ਰੋਜ਼ਾਨਾ ਲੱਖਾਂ ਮੌਤਾਂ ਹੁੰਦੀਆਂ ਹਨ, ਪਰ ਉਨ੍ਹਾਂ ਨੂੰ ਮਹਾਂਮਾਰੀ ਨਹੀਂ ਐਲਾਨਿਆ ਜਦ ਕਿ ਕੋਰੋਨਾ ਨੂੰ ਮਹਾਂਮਾਰੀ ਐਲਾਨਣ ਦਾ ਮਕਸਦ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਸੀ ਤਾਂ ਜੋ ਲੋਕ ਵਿਰੋਧੀ ਨੀਤੀਆਂ ਪਾਸ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਸਿਰਫ ਏਨਾ ਹੀ ਨਹੀਂ ਬਲਕਿ ਮਾਸਕ ਸੈਨੇਟਾਈਜ਼ਰ ਅਤੇ ਵੈਕਸੀਨ ਦੇ ਨਾਂ ਤੇ ਵੀ ਲੋਕਾਂ ਨੂੰ ਲੁੁੱਟਿਆ ਅਤੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਪਹੁੰਚਾਇਆ ਗਿਆ । ਉਨ੍ਹਾਂ ਦੱਸਿਆ ਕਿ ਲਾਕਡਾਊਨ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਬੇਹੱਦ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਲੈਕ ਬੋਰਡ ਦਾ ਬਦਲ ਆਨਲਾਈਨ ਸਿੱਖਿਆ ਦਿੱਤੀ ਪਰ ਉਹ ਕਾਰਗਰ ਸਾਬਤ ਨਹੀਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥੀਆਂ ਦੀ ਸਿੱਖਿਆ ਦਾ ਪੱਧਰ ਨੀਵਾਂ ਹੌਣ ਅਤੇ ਆਰਥਿਕ ਦਾ ਕਾਰਨ ਵੀ ਬਣੀ ਹੈ। ਉਨ੍ਹਾਂ ਦੱਸਿਆ ਕਿ 10 ਵੀਂ ਦੀਆਂ ਫੀਸਾਂ ਦੇ 72 ਕਰੋੜ ਇਕੱਤਰ ਕਰ ਲਏ ਪਰ ਪੇਪਰ ਨਹੀਂ ਲਏ ਅਤੇ ਵਿÇਆਰਥੀ ਪਰਮੋਟ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਚਿੰਤਾਜਨਕ ਇਹ ਹੈ ਕਿ ਵਿਦਿਆਰਥੀਆਂ ਹੱਥੋਂ ਕਿਤਾਬਾਂ ਖੋਹ ਉਨ੍ਹਾਂ ਦੇ ਹੱਥ ਮੋਬਾਇਲ ਫੜਾ ਕੇ ਪੂਰੀ ਦੀ ਪੂਰੀ ਪੀੜ੍ਹੀ ਨੂੰ ਸਿੱਖਿਆ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੈਬ ਵਿੱਚ ਹੀ ਪੜ੍ਹਾਏ ਜਾ ਸਕਣ ਵਾਲੇ ਵਿਸ਼ੇ ਵੀ ਆਨਲਾਈਨ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜਲਦ ਤੋਂ ਜਲਦ ਵਿੱਦਿਅਕ ਅਦਾਰੇ ਖੋਲ੍ਹਣ ਅਤੇ ਵਿਦਿਆਰਥੀਆਂ ਤੋਂ ਵਸੂਲ ਕੀਤੀਆਂ ਨਾਜਾਇਜ ਫੀਸਾਂ ਵਾਪਸ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਹ ਮੰਗਾਂ ਨਾਂ ਮੰਨੀਆਂ ਤਾਂ ਵੱਡਾ ਸੰਘਰਸ਼ ਵਿੱਢਿਆ ਜਾਏਗਾ। ਇਸ ਮੌਕੇ ਪੀਐਸਯੂ ਦੇ ਜਸਪ੍ਰੀਤ ਰਾਜੇਆਣਾ,ਕਮਲ ਬਾਘਾਪੁਰਾਣਾ, ਸੰਦੀਪ ਰੋਡੇ ਅਤੇ ਨਵਦੀਪ ਸਮਾਲਸਰ ਨੇ ਵੀ ਸੰਬੋਧਨ ਕੀਤਾ ।