ਰੂਪਨਗਰ: ਸਟਰੀਟ ਵੈਂਡਰਾਂ ਨੂੰ ਫੂਡ ਸੇਫਟੀ ਅਤੇ ਹਾਈਜੀਨ ਸਬੰਧੀ ਜਾਣਕਾਰੀ ਦੇਣ ਲਈ ਵਰਕਸ਼ਾਪ ਸਮਾਪਤ
ਹਰੀਸ਼ ਕਾਲੜਾ
- ਨਗਰ ਕੌਸਲ ਪ੍ਰਧਾਨ ਸੰਜੇ ਵਰਮਾ ਨੇ ਵੰਡੇ ਸਰਟੀਫਿਕੇਟ
ਰੂਪਨਗਰ, 17 ਜੂਨ 2021:ਪੀ.ਜੀ.ਆਈ (ਕਮਿਊਨਟੀ ਮੈਡੀਸਨ ਅਤੇ ਸਕੂਲ ਆਫ ਪਬਲਿਕ ਹੈਲਥ ਵਿਭਾਗ) ਅਤੇ ਨਗਰ ਕੌਂਸਲ ਰੂਪਨਗਰ ਦੇ ਸਹਿਯੋਗ ਨਾਲ ਡੇ ਨੂਲਮ ਸਕੀਮ ਅਧੀਨ ਡੀ.ਏ.ਵੀ. ਪਬਲਿਕ ਸਕੂਲ ਰੂਪਨਗਰ ਵਿਚ ਸਟਰੀਟ ਵੈਂਡਰਾਂ ਦੇ ਹਾਈਜੀਨ ਅਤੇ ਸੁਰੱਖਿਆ ਨੂੰ ਲੈ ਕੇ ਕਰਵਾਈ ਜਾ ਰਹੀ ਵਰਕਸ਼ਾਪ ਅੱਜ ਸਮਾਪਤ ਹੋ ਗਈ। ਇਸ ਅੱਠ ਦਿਨਾਂ ਦੀ ਇਸ ਵਰਕਸ਼ਾਪ ਵਿਚ ਸ਼ਹਿਰ ਦੇ 210 ਸਟਰੀਟ ਵੈਂਡਰਾਂ ਨੂੰ ਟਰੇਨਿੰਗ ਦਿੱਤੀ ਗਈ। ਇਸ ਦੌਰਾਨ ਨਗਰ ਕੌਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ ।
ਵਰਕਸ਼ਾਪ ਵਿਚ ਪੀ.ਜੀ.ਆਈ. ਐਮ.ਈ.ਆਰ. ਚੰਡੀਗੜ੍ਹ ਤੋਂ ਐਸੋਸੀਏਟ ਡਾਕਟਰ ਵਿਵੇਕ ਦੁਆਰਾ ਟਰੇਨਿੰਗ ਦੇ ਦੌਰਾਨ ਕੋਰੋਨਾ ਮਹਾਮਾਰੀ ਦੌਰਾਨ ਭੋਜਨ ਖਰੀਦਣ ਅਤੇ ਆਰਡਰ ਕਰਨ, ਖਾਣਾ ਤਿਆਰ ਕਰਨ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਸਟਰੀਟ ਵੈਂਡਰ ਕਿਸ ਤਰਾਂ ਆਪਣੀ ਆਮਦਨੀ ਅਤੇ ਗਾਹਕਾਂ ਵਿਚ ਵਾਧਾ ਕਰ ਸਕਦੇ ਹਨ, ਬਾਰੇ ਜਾਗਰੂਕ ਕੀਤਾ ਗਿਆ। ਟਰੇਨਿੰਗ ਦੌਰਾਨ ਇੰਡੀਅਨ ਪੋਸਟ ਪੈਂਮੈਂਟ ਬੈਂਕ ਦੇ ਅਧਿਕਾਰੀ ਸਚਿਨ ਖੰਨਾ ਜੀ ਵਲੋਂ ਸਟਰੀਟ ਵੈਂਡਰਾਂ ਨੂੰ ਡਿਜੀਟਲ ਪੈਮੇਂਟ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ, ਇਸ ਤੋਂ ਇਲਾਵਾ ਸਕੀਮ ਦੇ ਮੈਨੇਜਰ ਪਵੀਨ ਡੋਗਰਾ ਜੀ ਵਲੋਂ ਟਰੇਨਿੰਗ ਦੇ ਦੌਰਾਨ ਸਟਰੀਟ ਵੈਂਡਰਾਂ ਨੂੰ ਉਹਨਾ ਦੀ ਭਲਾਈ ਅਤੇ ਜੀਵਨ ਪੱਧਰ ਉੱਚਾ ਚੁੱਕਣ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਪੀ.ਜੀ.ਆਈ ਤੋਂ ਆਏ ਡਾ. ਵੈਸਾਲੀ ਜੀ ਵਲੋਂ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ,ਕਾਰਜ ਸਾਧਕ ਅਫਸਰ ਭਜਨ ਚੰਦ ਦਾ ਅਤੇ ਉਨ੍ਹਾਂ ਦੀ ਟੀਮ ਦਾ ਟਰੇਨਿੰਗ ਦੇ ਦੌਰਾਨ ਪੂਰਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ, ਉਨ੍ਹਾਂ ਵਲੋਂ ਡੀ.ਏ.ਵੀ ਸਕੂਲ ਦੇ ਪ੍ਰਿੰਸੀਪਲ ਸੰਗੀਤਾ ਰਾਣੀ ਦਾ ਵੀ ਟਰੇਨਿੰਗ ਦੇ ਲਈ ਟਰੇਨਿੰਗ ਹਾਲ ਦੀ ਵਰਤੋਂ ਕਰਨ ਲਈ ਧੰਨਵਾਦ ਕੀਤਾ ਗਿਆ।
ਵਰਕਸਾਪ ਦੇ ਅਖੀਰ ਵਿਚ ਨਗਰ ਕੌਂਸਲ ਦਫਤਰ ਦੇ ਪ੍ਰਧਾਨ ਸੰਜੇ ਵਰਮਾ ਸਟਰੀਟ ਵੈਂਡਰਾਂ ਨੂੰ ਸ਼ਹਿਰ ਵਿਚ ਸਾਫ਼ ਸਫਾਈ ਰੱਖਣ ਵਿਚ ਸਹਿਯੋਗ ਦੇਣ ਅਤੇ ਟ੍ਰੇਨਿੰਗ ਦੇ ਦੌਰਾਨ ਸਾਫ ਸਫਾਈ ਅਤੇ ਖਾਣ ਪੀਣ ਸਬੰਧੀ ਦਿੱਤੀ ਗਈ ਜਾਣਕਾਰੀ ਨੂੰ ਅਸਲ ਜੀਵਨ ਵਿਚ ਵੀ ਵਰਤੋਂ ਵਿਚ ਲਿਆਉਣ ਲਈ ਸੰਦੇਸ਼ ਦਿੱਤਾ ਗਿਆ ਤਾਂ ਜੋ ਗੰਦਗੀ ਅਤੇ ਖਰਾਬ ਖਾਣੇ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ। ਅਖੀਰ ਵਿਚ ਨਗਰ ਕੌਂਸਲ ਦਫਤਰ ਦੇ ਪ੍ਰਧਾਨ ਸੰਜੇ ਵਰਮਾ ਅਤੇ ਕਾਰਜ ਸਾਧਕ ਅਫਸਰ ਭਜਨ ਚੰਦ ਵਲੋਂ ਸਟਰੀਟ ਵੈਂਡਰਾਂ ਨੂੰ ਟਰੇਨਿੰਗ ਸਰਟੀਫਿਕੇਟ ਅਤੇ ਕਿੱਟਾਂ ਵੰਡੀਆਂ ਗਈਆਂ। ਇਸ ਵਰਕਸ਼ਾਪ ਵਿਚ ਪੀ.ਜੀ.ਆਈ ਤੋਂ ਡਾਕਟਰ ਡਾ.ਵੈਸਾਲੀ ਸੋਨੀ, ਡਾ.ਅਭਿਨਵ ਕਾਲਰਾ, ਡਾ. ਵਿਵੇਕ, ਡਾ ਅਲਪਨਾ ਰਾਣਾ, ਕੇਤਨ ਸ਼ਰਮਾ, ਤੋਂ ਇਲਾਵਾ ਨਗਰ ਕੌਂਸਲ ਦੇ ਅਧਿਕਾਰੀ ਸ੍ਰੀ ਪ੍ਰਵੀਨ ਕੁਮਾਰ ਡੋਗਰਾ, ਗੁਰਪ੍ਰੀਤ ਸਿੰਘ, ਓਮ ਪ੍ਰਕਾਸ਼ ਅਤੇ ਸੁਖਰਾਜ ਸਿੰਘ ਜੀ ਵਲੋਂ ਹਿੱਸਾ ਲਿਆ ਗਿਆ।