ਜਮਹੂਰੀ ਕਿਸਾਨ ਸਭਾ ਨੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ
ਜਗਮੀਤ ਸਿੰਘ
- ਪੈਟਰੋਲ ਕੀਮਤਾਂ ‘ਚ ਵਾਧਾ ਵਾਪਸ ਲੈਣ, ਕਿਸਾਨੀ ਵਿਰੋਧੀ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ
ਭਿੱਖੀਵਿੰਡ, 17 ਜੂਨ 2021 - ਜਮਹੂਰੀ ਕਿਸਾਨ ਸਭਾ ਵੱਲੋਂ ਜਰਨੈਲ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਕੀਮਤ ਵਿਚ ਮਾਮੂਲੀ 72 ਰੁਪਏ ਵਾਧਾ ਕਰਨ ਦੇ ਖਿਲਾਫ ਤਹਿਸੀਲ਼ ਭਿੱਖੀਵਿੰਡ ਵਿਖੇ ਜਮਹੂਰੀ ਕਿਸਾਨ ਸਭਾ ਆਗੂਆਂ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ, ਤਹਿਸੀਲ ਸੈਕਟਰੀ ਕੇਵਲ ਸਿੰਘ ਕੰਬੋਕੇ, ਜੇਈ ਕੁਲਵੰਤ ਸਿੰਘ ਮਾਣਕਪੁਰਾ, ਨਿਸ਼ਾਨ ਸਿੰਘ ਕੰਬੋਕੇ, ਗੁਰਨਾਮ ਸਿੰਘ ਬਾਸਰਕੇ, ਸਤਨਾਮ ਸਿੰਘ ਮਰਗਿੰਦਪੁਰਾ ਆਦਿ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜੀ ਕੀਤੀ ਗਈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦਿਨ-ਬਦਿਨ ਤੇਲ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਨਾਲ ਆਮ ਲੋਕਾਂ ਤੇ ਕਿਸਾਨੀ ਦਾ ਲੱਕ ਟੁੱਟ ਰਿਹਾ ਹੈ, ਜਦੋਂ ਕਿ ਕੇਂਦਰ ਸਰਕਾਰ ਤੇਲ ਕੀਮਤਾਂ ਵਿਚ ਵਾਧਾ ਰੋਕਣ ਦੀ ਬਜਾਏ ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕਰਕੇ ਕਿਸਾਨੀ ਨੂੰ ਖਤਮ ਕਰਨ ‘ਤੇ ਤੁਲੀ ਹੋਈ ਹੈ। ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਵਿਚ ਮਾਮੂਲੀ ਵਾਧੇ ਨੂੰ ਰੱਦ ਕਰਦਿਆਂ ਯੋਗ ਸਮੱਰਥਨ ਮੁੱਲ ਦੇਣ, ਤੇਲ ਕੀਮਤਾਂ ਵਿਚ ਵਾਧਾ ਵਾਪਸ ਲੈਣ, ਕਿਸਾਨੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ, ਸੂਬਾਈ ਸਰਕਾਰ ਦੇ ਕੰਮਾਂ ਵਿਚ ਦਖਲ ਅੰਦਾਜੀ ਰੋਕਣ, ਮੋਟਰ ਬਿੱਲ ‘ਤੇ ਸਬਸਿਡੀ ਬੰਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਅਗਰ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸਰਕਾਰਾਂ ਨੂੰ ਕਰਜਾ ਵਾਪਸ ਨਹੀਂ ਕੀਤਾ ਜਾਵੇਗਾ।